ਇਟਲੀ ਦੇ ਪ੍ਰਸਿੱਧ ਗਾਇਕ ਹੈਪੀ ਲੈਰਾ ਨੂੰ ਸਦਮਾ, ਪਿਤਾ ਕਸ਼ਮੀਰ ਸਿੰਘ ਦਾ ਦਿਹਾਂਤ
Wednesday, Jun 04, 2025 - 06:07 PM (IST)

ਰੋਮ (ਇਟਲੀ) ਟੇਕ ਚੰਦ ਜਗਤਪੁਰ- ਇਟਲੀ ਦੇ ਪ੍ਰਸਿੱਧ ਗਾਇਕ ਹੈਪੀ ਲੈਰਾ ਨੂੰ ਉਸ ਸਮੇਂ ਗਹਿਰਾ ਸਦਮਾ ਪਹੁੰਚਿਆ, ਜਦੋਂ ਉਹਨਾਂ ਦੇ ਪਿਤਾ ਸ ਕਸ਼ਮੀਰ ਸਿੰਘ ਅਕਾਲ ਚਲਾਣਾ ਕਰ ਗਏ। ਉਹ ਘਨੌਲੀ ਰੋਪੜ ਨਾਲ ਸਬੰਧਤ ਸਨ। ਉਹਨਾਂ ਦਾ ਜਨਮ ਚੂਣ ਕਲਾਂ ਮੰਡੀ ਪਾਕਿਸਤਾਨ ਵਿੱਚ ਹੋਇਆ ਸੀ।
ਪੜ੍ਹੋ ਇਹ ਅਹਿਮ ਖ਼ਬਰ-ਅਚਾਨਕ ਫੁਟਿਆ ਜਵਾਲਾਮੁਖੀ, ਸੈਲਾਨੀਆਂ ਨੂੰ ਪਈ ਭਾਜੜਾਂ (ਵੀਡੀਓ ਵਾਇਰਲ)
ਉਹ ਪੰਜਾਬ ਰੋਡਵੇਜ ਰੋਪੜ ਵਿੱਚ ਲੰਬਾ ਸਮਾਂ ਅੱਡਾ ਇੰਚਾਰਜ ਰਹੇ ਸਨ। ਉਹਨਾਂ ਦੇ ਤਿੰਨ ਸਪੁੱਤਰ ਜੋ ਇਸ ਸਮੇਂ ਇਟਲੀ ਦੇ ਵਿੱਚ ਰਹਿ ਰਹੇ ਹਨ। ਉਨਾਂ ਦੀ ਲਗਭਗ ਛੇ-ਸੱਤ ਸਾਲ ਤੋਂ ਨਜ਼ਰ ਕਮਜ਼ੋਰ ਹੋ ਚੁੱਕੀ ਸੀ। ਉਹ ਪੰਜਾਬੀ ਸੱਭਿਆਚਾਰ ਨਾਲ ਮੋਹ-ਮੁਹੱਬਤ ਅਤੇ ਪਿਆਰ ਕਰਨ ਵਾਲੀ ਸ਼ਖਸੀਅਤ ਦੇ ਮਾਲਕ ਸਨ। ਉਹਨਾਂ ਦਾ ਅੰਤਿਮ ਸੰਸਕਾਰ 7 ਜੂਨ ਦਿਨ ਸ਼ਨੀਵਾਰ ਨੂੰ ਪਾਰਮਾਂ ਵਿਖੇ ਕੀਤਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।