ਗੁਰਦੁਆਰਾ ਸਾਹਿਬ ਯਾਦ ਸ਼ਹੀਦਾਂ, ਕੋਰੈਜੋ ਵਿਖੇ ਹੋਏ "ਮਹਾਨ ਅੰਮ੍ਰਿਤ ਸੰਚਾਰ"

Tuesday, Jul 07, 2026 - 12:18 PM (IST)

ਗੁਰਦੁਆਰਾ ਸਾਹਿਬ ਯਾਦ ਸ਼ਹੀਦਾਂ, ਕੋਰੈਜੋ ਵਿਖੇ ਹੋਏ "ਮਹਾਨ ਅੰਮ੍ਰਿਤ ਸੰਚਾਰ"

ਰੇਜੋ ਇਮਿਲੀਆ (ਦਲਵੀਰ ਸਿੰਘ ਕੈਂਥ) ਉੱਤਰੀ ਇਟਲੀ ਦੇ ਰੇਜੋ ਇਮਿਲੀਆ ਜ਼ਿਲ੍ਹੇ ਅੰਦਰ ਪੈਂਦੇ ਕੋਰੈਜੋ ਵਿਖੇ ਸਥਿਤ ਗੁਰਦੁਆਰਾ ਸਾਹਿਬ ਯਾਦ ਸ਼ਹੀਦਾਂ ਸੁੰਦਰ ਅਤੇ ਰਮਣੀਕ ਅਸਥਾਨ ਹੈ। ਇਥੋਂ ਦੀਆਂ ਇਲਾਕਾ ਨਿਵਾਸੀ ਸੰਗਤਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅਥਾਹ ਸ਼ਰਧਾ ਰੱਖਦੀਆਂ ਹਨ ਅਤੇ ਸੇਵਾਵਾਂ ਲਈ ਹਮੇਸ਼ਾ ਤਤਪਰ ਰਹਿੰਦੀਆਂ ਹਨ। ਗੁਰਦੁਆਰਾ ਸਾਹਿਬ ਦੀ ਨੌਜਵਾਨ ਪ੍ਰਬੰਧਕ ਕਮੇਟੀ ਵੀ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਸਦਕਾ ਚੜ੍ਹਦੀ ਕਲਾ ਵਾਲੇ ਸਮਾਗਮ ਉਲੀਕਦੀ ਰਹਿੰਦੀ ਹੈ।  

PunjabKesari

PunjabKesari

ਗੁਰਦੁਆਰਾ ਸਾਹਿਬ ਵਿਖੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਧੰਨ ਧੰਨ ਮਾਤਾ ਗੰਗਾ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ 25 ਸਿੰਘਾਂ ਦੀ ਪੁਰਾਤਨ ਮਰਿਆਦਾ ਅਨੁਸਾਰ ਸ੍ਰੀ ਅਖੰਡ ਪਾਠ ਸਾਹਿਬ ਜੀ ਕਰਵਾਏ ਗਏ। ਜਿਹਨਾਂ ਵਿੱਚ ਵੱਖਵੱਖ ਕੀਰਤਨੀ ਜਥੇ ਅਤੇ ਕਥਾ ਦੀ ਹਾਜ਼ਰੀ ਵੀ ਭਰੀ ਗਈ। ਸਮਾਗਮ ਉਪਰੰਤ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਉਪਰਾਲਾ ਕਰਦਿਆਂ "ਮਹਾਨ ਅੰਮ੍ਰਿਤ ਸੰਚਾਰ" ਉਲੀਕਿਆ ਗਿਆ ਸੀ। ਅੰਮ੍ਰਿਤ ਸੰਚਾਰ ਦੀਆਂ ਸੇਵਾਵਾਂ ਨਿਭਾਉਣ ਲਈ ਭਾਈ ਬਲਦੇਵ ਸਿੰਘ ਇੰਗਲੈਂਡ ਵਾਲਿਆਂ ਦੇ ਜਥੇ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ ਅਤੇ ਪੂਰਨ ਗੁਰ ਮਰਿਯਾਦਾ ਅਤੇ ਸਿੱਖੀ ਸਿਧਾਂਤਾਂ ਅਨੁਸਾਰ ਅੰਮ੍ਰਿਤ ਸੰਚਾਰ ਕਰਵਾਇਆ ਗਿਆ। 

PunjabKesari

ਇਸ ਮੌਕੇ ਲਗਭਗ 40 ਪ੍ਰਾਣੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਕੇ ਗੁਰੂ ਦੇ ਜਹਾਜ ਚੜ੍ਹੇ ਜਿਹਨਾਂ ਨੇ ਅਗਲੇਰਾ ਜੀਵਨ ਗੁਰੂ ਦੀ ਮਤ ਅਨੁਸਾਰ ਜੀਉਣ ਅਤੇ ਗੁਰ ਮਰਿਯਾਦਾ ਅਤੇ ਸਿੱਖੀ ਸਿਧਾਂਤਾਂ ਤੇ ਪਹਿਰਾ ਦੇਣ ਦਾ ਤਹੱਈਆ ਕੀਤਾ। ਪ੍ਰਬੰਧਕ ਕਮੇਟੀ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੈ ਜੋ ਅਜਿਹੇ ਕਾਰਜ ਉਹ ਆਪ ਆਪਣੇ ਸੇਵਕਾਂ ਤੋਂ ਕਰਵਾ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News