LockUp ''ਚ ਬੰਦ ਆਸ਼ਿਕ ਨੂੰ ''ਲਿਪ-ਲਾਕ'' ਕਰ ਫੜਾ ਗਈ SIM ਕਾਰਡ, ਪੁਲਸ ਨੇ ਪ੍ਰੇਮਿਕਾ ਨੂੰ ਵੀ ਕੀਤਾ ਗ੍ਰਿਫ਼ਤਾਰ
Wednesday, Jul 15, 2026 - 04:03 PM (IST)
ਇਟਲੀ (ਸਾਬੀ ਚੀਨੀਆ)- ਇਟਲੀ ਤੋਂ ਇਕ ਬੇਹੱਦ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੀ ਇੱਕ ਜੇਲ੍ਹ ਬੰਦ ਆਪਣੇ ਪ੍ਰੇਮੀ ਨੂੰ ਮਿਲਣ ਗਈ ਪ੍ਰੇਮਿਕਾ ਨੇ ਕੁਝ ਅਜਿਹਾ ਕੀਤਾ ਕਿ ਦੇਖਣ-ਸੁਣਨ ਵਾਲਾ ਹਰ ਕੋਈ ਹੈਰਾਨ ਰਹਿ ਗਿਆ।
ਪ੍ਰੇਮਿਕਾ ਨੇ ਜੇਲ੍ਹ ਦੇ ਸਕਿਓਰਟੀ ਸਿਸਟਮ ਨੂੰ ਚਕਮਾ ਦੇਣ ਦੀ ਕੋਸ਼ਿਸ਼ ਕਰਦਿਆਂ ਮੁਲਾਕਾਤ ਦੌਰਾਨ ਪ੍ਰੇਮੀ ਨੂੰ ਕਿਸ ਕਰਨ ਦੇ ਬਹਾਨੇ ਆਪਣੇ ਮੂੰਹ 'ਚ ਪਾਏ 3 ਸਿਮ ਕਾਰਡ ਆਪਣੀ ਪ੍ਰੇਮੀ ਨੂੰ ਫੜਾ ਦਿੱਤੇ। ਜੇਲ੍ਹ ਪ੍ਰਸ਼ਾਸਨ ਨੂੰ ਜਦੋਂ ਇਸ ਘਟਨਾ 'ਤੇ ਸ਼ੱਕ ਹੋਇਆ ਤਾਂ ਸੀ.ਸੀ.ਟੀ.ਵੀ. ਫੁਟੇਜ ਅਤੇ ਉਸ ਦੇ ਪ੍ਰੇਮੀ ਦੀ ਜਾਂਚ ਕੀਤੀ ਗਈ, ਜਿਸ ਦੌਰਾਨ ਕੈਦੀ ਕੋਲੋਂ ਤਿੰਨੋਂ ਸਿਮ ਕਾਰਡ ਬਰਾਮਦ ਕਰ ਲਏ ਗਏ।
ਜੇਲ੍ਹ ਪ੍ਰਸ਼ਾਸਨ ਨੇ ਇਸ ਮਾਮਲੇ ਦੇ ਸਾਹਮਣੇ ਆਉਣ ਮਗਰੋਂ ਔਰਤ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਲ੍ਹਾਂ 'ਚ ਮੋਬਾਈਲ ਫੋਨ ਅਤੇ ਸਿਮ ਕਾਰਡ ਵਰਗੀਆਂ ਗੈਰ-ਕਾਨੂੰਨੀ ਵਸਤੂਆਂ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਨੂੰ ਰੋਕਣ ਲਈ ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕੀਤੇ ਜਾ ਰਹੇ ਹਨ। ਫਿਲਹਾਲ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
