ਲਗੋਨੀਅਨ ਸ਼ਹਿਰ ''ਚ ਅੰਤਰ-ਰਾਸ਼ਟਰੀ ਏਕਤਾ ਦੇ ਸਬੰਧ ''ਚ ਵਿਸ਼ੇਸ਼ ਸਮਾਗਮ ਦਾ ਆਯੋਜਨ
Sunday, Jul 12, 2026 - 03:36 AM (IST)
ਰੋਮ (ਇਟਲੀ) (ਟੇਕ ਜਗਤਪੁਰ) - ਬਰਤਾਨੀਆ ਦੇ ਖੂਬਸੂਰਤ ਸ਼ਹਿਰ ਪਹਾੜੀਆਂ ਅਤੇ ਚੀਲਾਂ ਦੇ ਵਿਚਕਾਰ ਵੱਸਿਆ ਲਗੋਨੀਅਨ ਸ਼ਹਿਰ ਵਿੱਚ ਅੰਤਰਰਾਸ਼ਟਰੀ ਏਕਤਾ ਦੇ ਸੰਬੰਧ ਵਿੱਚ ਲਗੋਲੀਅਨ ਇੰਟਰਨੈਸ਼ਨਲ ਮਿਊਜਿਕ ਅਤੇ ਡਾਂਸ ਦੇ ਪ੍ਰੋਗਰਾਮ ਆਯੋਜਿਤ ਕੀਤੇ ਗਏ ਜੋ ਸੱਤ ਜੁਲਾਈ ਤੋਂ 11 ਜੁਲਾਈ 2026 ਤੱਕ ਕੀਤੇ ਗਏ। ਜਿਸ ਵਿੱਚ ਅਮਰੀਕਾ, ਇੰਗਲੈਂਡ, ਚੀਨ, ਭਾਰਤ, ਸਰਬੀਆ, ਸ੍ਰੀ ਲੰਕਾ, ਕੈਨੇਡਾ, ਆਸਟਰੇਲੀਆ, ਨਿਊਜ਼ੀਲੈਂਡ ਆਦਿ ਦੇਸ਼ ਸ਼ਾਮਿਲ ਹੋਏ।
ਭਾਰਤ ਦੇਸ਼ ਦੀ ਨੁਮਾਇੰਦਗੀ ਕੌਮੀ ਰਾਸ਼ਟਰੀ ਤਿਰੰਗਾ ਝੰਡਾ ਲੈ ਕੇ ਪਰੇਡ ਦੀ ਅਗਵਾਈ ਇੰਟਰਨੈਸ਼ਨਲ ਲੋਕ ਗਾਇਕ ਮੇਲਿਆਂ ਦੇ ਬਾਦਸ਼ਾਹ ਵਜੋਂ ਜਾਣੇ ਜਾਂਦੇ ਗਾਇਕ ਦਲਵਿੰਦਰ ਦਿਆਲਪੁਰੀ ਨੇ ਇੰਟਰਨੈਸ਼ਨਲ ਕੌਮੀ ਝੰਡੇ ਦੀ ਪਰੇਡ ਦੀ ਅਗਵਾਈ ਕੀਤੀ, ਜਿਸ ਵਿੱਚ ਸਥਾਨਕ ਭਾਰਤੀ ਭਾਈਚਾਰੇ ਨੇ ਹੁੰਮ ਹੁੰਮਾ ਕੇ ਸਿਰਕਤ ਕੀਤੀ। ਲਗੋਨੀਅਨ ਦੇ ਨੌਜਵਾਨ ਮੇਅਰ ਨੇ ਭਾਰਤ ਸਮੇਤ ਬਾਕੀ ਆਈਆਂ ਕਲਚਰਲ ਟੀਮਾਂ ਦਾ ਭਰਵਾਂ ਸਵਾਗਤ ਕੀਤਾ।
ਪਰੇਡ ਦੌਰਾਨ ਦਲਵਿੰਦਰ ਦਿਆਲਪੁਰੀ ਨੇ ਸਲਾਮੀ ਦਿੱਤੀ। ਚਿਰਾਂ ਤੱਕ ਯਾਦ ਰਹਿਣ ਵਾਲਾ ਇਹ ਇੰਟਰਨੈਸ਼ਨਲ ਅੰਤਰਰਾਸ਼ਟਰੀ ਏਕਤਾ ਸਮਾਗਮ ਚੇਤਿਆਂ ਵੱਸਿਆ ਵਿਚ ਰਹੇਗਾ, ਜਿਸ ਵਿੱਚ ਉਪਰੋਕਤ ਸ਼ਾਮਲ ਦੇਸ਼ਾਂ ਦਾ ਅਦਾਨ ਪ੍ਰਦਾਨ ਅਤੇ ਸੱਭਿਆਚਾਰਕ ਸਾਂਝ ਬਣੀ ਰਹੇਗੀ। ਦਲਵਿੰਦਰ ਦਿਆਲਪੁਰੀ ਸਮੇਤ ਇਸ ਪ੍ਰੋਗਰਾਮ ਵਿੱਚ ਉਹਨਾਂ ਨਾਲ ਸ਼ਾਮਲ ਅੰਤਰਰਾਸ਼ਟਰੀ ਢੋਲੀ ਬਲਦੇਵ ਰਾਜ ਐਂਕਰ ਕੋਮਲ ਸ਼ਰਮਾ ਜਲੰਧਰ, ਹਿੰਦੀ ਅਤੇ ਪੰਜਾਬੀ ਫਿਲਮਾਂ ਦੀ ਹੀਰੋਇਨ ਮਿਸ ਵੋਨਕਾ ਖੋਸਲਾ ਤੇ ਭੰਗੜਾ ਟੀਮ ਅਤੇ ਪ੍ਰਮੋਟਰ ਬੋਬਸਿੰਘ ਕੁਲਾਰ ਲਿਸਟਰ, ਰਾਜ ਸ਼ਰਮਾ ਪ੍ਰਮੋਟਰ ਰਣਧੀਰ ਸਿੰਘ ਧੀਰਾ ਅਤੇ ਮੇਜਰ ਸਾਹਿਬ ਸਨ। ਇੰਗਲੈਂਡ ਦੀ ਸਰਕਾਰ ਦੇ ਸਦਕਾ ਇਹ ਅੰਤਰਰਾਸ਼ਟਰੀ ਫੈਸਟੀਵਲ ਵਾਖੂਬੀ ਨੇਪਰੇ ਚੜਿਆ।
Related News
ਮਿਲਾਨ ਪੁਲਸ ਦਾ ਕਾਰਨਾਮਾ: ਕਾਨੂੰਨ ਦੇ ਰਖਵਾਲੇ ਹੀ ਨਿਕਲੇ ਭ੍ਰਿਸ਼ਟ, 1 ਕਮਿਸ਼ਨਰ ਸਣੇ 5 ਮੁਲਾਜ਼ਮਾਂ ''ਤੇ ਵੱਡੀ ਕਾਰਵਾਈ
