ਇਟਲੀ ਦੇ ਫੁੱਟਬਾਲ ਖਿਡਾਰੀ ਲਿਓਨਾਰਦੋ ਸਪਿੰਨਾਜੋਲਾ ਦਾ ਫਿਨਲੈਂਡ ''ਚ ਹੋਵੇਗਾ ਆਪ੍ਰੇਸ਼ਨ

Monday, Jul 05, 2021 - 04:48 PM (IST)

ਇਟਲੀ ਦੇ ਫੁੱਟਬਾਲ ਖਿਡਾਰੀ ਲਿਓਨਾਰਦੋ ਸਪਿੰਨਾਜੋਲਾ ਦਾ ਫਿਨਲੈਂਡ ''ਚ ਹੋਵੇਗਾ ਆਪ੍ਰੇਸ਼ਨ

ਰੋਮ (ਕੈਂਥ) ਯੂਰੋ 2020 ਫੁੱਟਬਾਲ ਟੂਰਨਾਮੈਂਟ ਵਿੱਚ ਇਟਲੀ ਦੀ ਟੀਮ ਨੂੰ ਉਸ ਸਮੇਂ ਝਟਕਾ ਲੱਗਿਆ ਜਦੋਂ ਉਸ ਦਾ ਖਿਡਾਰੀ ਲਿਓਨਾਰਦੋ  ਸਪਿੰਨਾਜੋਲਾ ਇਟਲੀ-ਬੈਲਜੀਅਮ ਮੈਚ ਦੌਰਾਨ ਜ਼਼ਖ਼ਮੀ ਹੋ ਗਿਆ ਸੀ।ਉਸ ਨੂੰ ਸਟਰੈਕਚਰ 'ਤੇ ਪਾ ਕੇ ਬਾਹਰ ਲਿਜਾਇਆ ਸੀ। 

PunjabKesari

ਪੜ੍ਹੋ ਇਹ ਅਹਿਮ ਖਬਰ  - ਇੰਗਲੈਂਡ ਦੀ ਯੂਰੋ 2020 'ਚ ਯੂਕਰੇਨ 'ਤੇ ਜਿੱਤ ਨੂੰ 20 ਮਿਲੀਅਨ ਤੋਂ ਵੱਧ ਲੋਕਾਂ ਨੇ ਟੀਵੀ 'ਤੇ ਵੇਖਿਆ

ਜਾਣਕਾਰੀ ਅਨੁਸਾਰ ਲਿਓਨਾਰਦੋ ਸਪਿੰਨਾਜੋਲਾ ਨੂੰ ਬੀਤੇ ਦਿਨ ਰੋਮ ਦੇ ਸੈਂਟ ਆਂਦਰਿਆ ਹਸਪਤਾਲ ਵਿਖੇ ਲਿਜਾਇਆ ਗਿਆ ਜਿੱਥੇ ਉਸ  ਦੀ ਸੱਟ ਦੀ ਜਾਂਚ ਕੀਤੀ ਗਈ। ਜਿਸ ਵਿੱਚ ਪਹਿਲਾਂ ਤੋਂ ਹੀ ਚੱਲ ਰਹੀਆਂ ਕਿਆਸ ਅਰਾਈਆਂ ਮੁਤਾਬਕ ਲਿਓਨਾਰਦੋ ਸਪਿੰਨਾਜੋਲਾ ਦੇ ਖੱਬੇ ਪੈਰ ਦੀ ਹੱਡੀ ਦੇ ਟੁੱਟਣ ਦੀ ਪੁਸ਼ਟੀ ਹੋਈ ਹੈ। ਅਗਲੇ 48 ਘੰਟਿਆਂ ਦੇ ਅੰਦਰ ਫਿਨਲੈਂਡ ਵਿੱਚ ਲਿਓਨਾਰਦੋਸਪਿੰਨਾਜੋਲਾ ਦਾ ਮਾਹਰਾਂ ਦੁਆਰਾ ਅਪਰੇਸ਼ਨ ਕੀਤਾ ਜਾਵੇਗਾ।


author

Vandana

Content Editor

Related News