ਚੀਨ ਦੇ OBOR ਪ੍ਰਾਜੈਕਟ ਨਾਲ ਜੁੜਣ ਵਾਲਾ G-7 ਦੇਸ਼ ਬਣਿਆ ਇਟਲੀ

03/25/2019 1:22:29 AM

ਰੋਮ - ਚੀਨ ਦੇ ਮਹੱਤਵਪੂਰਣ ਪ੍ਰਾਜੈਕਟ ਵਨ ਬੈਲਟ ਵਨ ਰੋਡ ਨਾਲ ਹੁਣ ਯੂਰਪੀ ਦੇਸ਼ ਇਟਲੀ ਵੀ ਜੁੜ ਗਿਆ ਹੈ। ਇਟਲੀ ਨੇ ਚੀਨ ਨਾਲ ਇਕ ਮੈਮੋਰੈਂਡਮ ਆਫ ਅੰਡਰਸਟੇਂਡਿੰਗ 'ਤੇ ਵਨ ਬੈਲਟ ਵਨ ਰੋਡ ਇਨੀਸ਼ੇਇਟੀਵ (ਓ. ਬੀ. ਓ. ਆਰ.) 'ਤੇ ਹਸਤਾਖਰ ਕੀਤੇ ਹਨ। ਇਸ ਸੰਯੁਕਤ ਪਹਿਲ ਦੇ ਤਹਿਤ ਦੋਵੇਂ ਦੇਸ਼ ਅਫਰੀਕਾ, ਯੂਰਪ ਅਤੇ ਹੋਰ ਮਹਾਦੀਪਾਂ 'ਚ ਬੰਦਰਗਾਹ, ਪੁਲ ਅਤੇ ਬਿਜਲੀ ਘਰ ਦਾ ਨਿਰਮਾਣ ਕਾਰਜ ਕਰਨਗੇ। ਇਟਲੀ ਜੀ-7 ਦਾ ਪਹਿਲਾ ਦੇਸ਼ ਹੈ ਜਿਸ ਨੇ ਚੀਨ ਨਾਲ ਇੰਨੀ ਅਹਿਮ ਹਿੱਸੇਦਾਰੀ ਸ਼ੁਰੂ ਕੀਤੀ ਹੈ। ਯੂਰਪ 'ਚ ਚੀਨ ਦੇ ਦਖਲ ਦੇ ਤੌਰ 'ਤੇ ਮਾਹਿਰ ਇਸ ਨੂੰ ਦੇਖ ਰਹੇ ਹਨ।
ਜੀ-7 ਦਾ ਪਹਿਲਾ ਦੇਸ਼ ਹੈ ਇਟਲੀ ਜਿਸ ਨੇ ਚੀਨ ਦੀ ਅਹਿਮ ਪ੍ਰਾਜੈਕਟ 'ਚ ਹਿੱਸੇਦਾਰੀ ਬਣਨ 'ਤੇ ਸਹਿਮਤੀ ਜਤਾਈ ਹੈ। ਅਜਿਹੇ ਸਮੇਂ 'ਚ ਜਦੋਂ ਅਮਰੀਕਾ ਅਤੇ ਚੀਨ ਵਿਚਾਲੇ ਟ੍ਰੇਡ ਵਾਰ ਦੇ ਹਲਾਤ ਬਣੇ ਹਨ, ਚੀਨ ਦੀ ਕੋਸ਼ਿਸ਼ ਯੂਰਪੀ ਦੇਸ਼ਾਂ ਨੂੰ ਆਪਣੇ ਨਾਲ ਮਿਲਾਉਣ ਦੀ ਹੈ। ਇਟਲੀ ਅਤੇ ਚੀਨ ਦੀ ਇਸ ਨੇੜਤਾ ਨਾਲ ਵਾਸ਼ਿੰਗਟਨ ਨੂੰ ਨਰਾਜ਼ਗੀ ਹੈ। ਦੂਜੇ ਪਾਸੇ ਯੂਰਪੀ ਯੂਨੀਅਨ ਦੇ ਵੀ ਕਈ ਦੇਸ਼ ਇਸ ਨੂੰ ਯੂਰਪ 'ਚ ਚੀਨ ਦੇ ਦਖਲ ਵਧਾਉਣ ਦੀ ਕੋਸ਼ਿਸ਼ ਦੇ ਤੌਰ 'ਤੇ ਦੇਖ ਰਹੇ ਹਨ।
ਯੂਰਪੀ ਯੂਨੀਅਨ ਦੇ ਕੁਝ ਦੇਸ਼ਾਂ ਨੇ ਚੀਨ ਦੇ ਸੰਵੇਦਨਸ਼ੀਲ ਤਕਨੀਕ ਹਾਸਲ ਕਰਨ ਅਤੇ ਅਹਿਮ ਟਰਾਂਸਪੋਰਟ ਹੱਬ 'ਚ ਕਬਜ਼ਾ ਕਰਨ ਨੂੰ ਲੈ ਕੇ ਸ਼ੱਕ ਵੀ ਜਤਾਇਆ ਹੈ। ਹਾਲਾਂਕਿ ਇਟਲੀ ਦੇ ਡਿਪਟੀ ਪੀ. ਐੱਮ. ਲੁਇਗੀ ਡੀ ਮਾਇਓ ਨੇ ਇਨ੍ਹਾਂ ਸਾਰਿਆਂ ਕਿਆਸਾਂ ਨੂੰ ਖਾਰਿਜ ਕਰਦੇ ਹੋਏ ਕਿਹਾ ਕਿ ਰੋਮ ਲਈ ਅੱਜ ਵੀ ਆਪਣੇ ਯੂਰਪੀ ਸਹਿਯੋਗੀਆਂ ਦੀ ਅਹਿਮ ਹੈ ਪਰ ਜੇਕਰ ਗੱਲ ਦੇਸ਼ ਦੇ ਵਪਾਰਕ ਹਿੱਤਾਂ ਦੀ ਹੋਵੇ ਤਾਂ ਅਸੀਂ ਇਟਲੀ ਸਭ ਤੋਂ ਪਹਿਲਾਂ ਦੇ ਸਿਧਾਂਤ 'ਤੇ ਚੱਲਦੇ ਹਾਂ। ਡੀ ਮਾਓ ਨੇ ਇਸ ਸਮਝੌਤੇ ਨੂੰ ਇਟਲੀ ਦੀ ਜਿੱਤ ਦੱਸਦੇ ਹੋਏ ਕਿਹਾ ਕਿ ਅੱਜ ਸਾਡੇ ਲਈ ਬਹੁਤ ਅਹਿਮ ਦਿਨ ਹੈ, ਇਕ ਦਿਨ ਜਦੋਂ ਮੇਡ ਇਨ ਇਟਲੀ ਦੀ ਜਿੱਤ ਹੋਈ ਹੈ। ਇਟਲੀ ਦੀ ਜਿੱਤ ਹੋਈ ਹੈ, ਇਟਲੀ ਦੀਆਂ ਕੰਪਨੀਆਂ ਦੀ ਜਿੱਤ ਹੋਈ ਹੈ। ਇਟਲੀ ਸਰਕਾਰ ਦੇ ਨੁਮਾਇੰਦੇ ਦੇ ਤੌਰ 'ਤੇ ਉਨ੍ਹਾਂ ਨੇ ਹੀ ਇਕ ਆਲੀਸ਼ਾਨ ਮਹਿਲ 'ਚ ਸਮਝੌਤੇ 'ਤੇ ਹਸਤਾਖਰ ਕੀਤੇ।
ਜੀ-7 ਦੇਸ਼ਾਂ 'ਚ ਅਮਰੀਕਾ ਵੀ ਸ਼ਾਮਲ ਹੈ ਅਤੇ ਜ਼ਾਹਿਰ ਹੈ ਕਿ ਇਟਲੀ ਦੇ ਇਸ ਕਦਮ ਤੋਂ ਬਾਅਦ ਤਣਾਤਣੀ ਵਧ ਸਕਦੀ ਹੈ। ਇਟਲੀ ਨੂੰ ਉਮੀਦ ਹੈ ਕਿ ਇਸ ਕਦਮ ਦੇ ਜ਼ਰੀਏ ਉਹ ਆਪਣੇ ਦੇਸ਼ ਦੇ ਰਵਾਇਤੀ ਬੰਦਰਗਾਹਾਂ ਨੂੰ ਨਵੇਂ ਸਿਰੇ ਤੋਂ ਪ੍ਰਭਾਵੀ ਕਰ ਸਕਦਾ ਹੈ ਜੋ ਪੂਰਬ ਅਤੇ ਪੱਛਮ ਵਿਚਾਲੇ ਲਿੰਕ ਸਥਾਪਿਤ ਕਰਨ 'ਚ ਅਹਿਮ ਭੂਮਿਕਾ ਨਿਭਾਉਣਗੇ। ਇਟਲੀ ਅਤੇ ਚੀਨ ਵਿਚਾਲੇ 2.5 ਬਿਲੀਅਨ ਯੂਰੋ ਦਾ ਸਮਝੌਤਾ ਹੋਇਆ ਹੈ।


Khushdeep Jassi

Content Editor

Related News