ਟੋਇਟਾ ਕਿਰਲੋਸਕਰ ਮੋਟਰ ਨੇ ਟੋਇਟਾ ਰੁਮੀਅਨ ਦਾ ਨਵਾਂ ਗ੍ਰੇਡ ਪੇਸ਼ ਕੀਤਾ

05/01/2024 1:08:07 PM

ਜਲੰਧਰ, (ਬੀ. ਐੱਨ.)– ਟੋਇਟਾ ਕਿਰਲੋਸਕਰ ਮੋਟਰ ਨੇ ਅਧਿਕਾਰਤ ਤੌਰ ’ਤੇ ਟੋਇਟਾ ਰੁਮੀਅਨ ਦੇ ਨਵੇਂ ਗ੍ਰੇਡ ਜੀ-ਏਟੀ ਦੀ ਬੁਕਿੰਗ ਅਤੇ ਕੀਮਤ ਦਾ ਐਲਾਨ ਕੀਤਾ ਹੈ। ਨਾਲ ਹੀ ਈ-ਸੀ. ਐੱਨ. ਜੀ. ਬੁਕਿੰਗ ਵੀ ਫਿਰ ਤੋਂ ਸ਼ੁਰੂ ਕੀਤੀ ਹੈ। ਨਵੇਂ ਲਾਂਚ ਕੀਤੇ ਗਏ ਜੀ-ਏਟੀ ਵੇਰੀਐਂਟ ਤੋਂ ਉਮੀਦ ਹੈ ਕਿ ਇਹ ਆਪਣੇ ਬੇਜੋੜ ਸਪੇਸ ਅਤੇ ਆਰਾਮ, ਸ਼ਾਨਦਾਰ ਈਂਧਣ ਯੋਗਤਾ, ਸਟਾਈਲਿਸ਼ ਅਤੇ ਪ੍ਰੀਮੀਅਰ ਐਕਸਟੀਰੀਅਰ ਡਿਜ਼ਾਇਨ ਦੇ ਨਾਲ ਬਾਜ਼ਾਰ ’ਚ ਰੁਮੀਅਨ ਦੀ ਮਾਨਤਾ ਨੂੰ ਹੋਰ ਵਧਾਏਗਾ।

ਟੀ. ਕੇ. ਐੱਮ. ਦੀ ਇਹ ਨਵੀਂ ਪੇਸ਼ਕਸ਼ 13,00,000 ਰੁਪਏ ਦੀ ਆਕਰਸ਼ਕ ਐਕਸ ਸ਼ੋਅਰੂਮ ਕੀਮਤ ’ਤੇ ਮੁਹੱਈਆ ਹੋਵੇਗੀ, ਜਿਸ ਦੀ ਡਲਿਵਰੀ 5 ਮਈ ਤੋਂ ਸ਼ੁਰੂ ਹੋਣ ਦੀ ਉਮੀਦ ਹੈ। ਗਾਹਕ 11,000 ਰੁਪਏ ਦੀ ਬੁਕਿੰਗ ਫੀਸ ਦੇ ਨਾਲ ਕਿਸੇ ਵੀ ਅਧਿਕਾਰਤ ਡੀਲਰਸ਼ਿਪ ’ਤੇ ਜਾਂ ਆਨਲਾਈਨ ਇਸ ਵਾਹਨ ਦੀ ਬੁਕਿੰਗ ਕਰ ਸਕਦੇ ਹਨ। ਟੋਇਟਾ ਰੁਮੀਅਨ ਜੀ-ਏਟੀ ਵੇਰੀਐਂਟ 6-ਸਪੀਡ ਆਟੋਮੈਟਿਕ ਟ੍ਰਾਂਸਮਿਸ਼ਨ ਦੇ ਨਾਲ 1.5 ਲੀਟਰ ਦੇ ਸੀਰੀਜ਼ ਪੈਟ੍ਰੋਲ ਇੰਜਣ ਨਾਲ ਸੰਚਾਲਿਤ ਹੈ।

ਟੀ. ਕੇ. ਐੱਮ. ਦੇ ਵਾਈਸ ਪ੍ਰੈਜ਼ੀਡੈਂਟ (ਸੇਲਜ਼ ਐਂਡ ਸਟ੍ਰੈਟਜਿਕ ਮਾਰਕੀਟਿੰਗ) ਸਬਰੀ ਮਨੋਹਰ ਨੇ ਕਿਹਾ ਕਿ ਟੋਇਟਾ ਰੁਮੀਅਨ ਲਾਈਨਅਪ ’ਚ ਅਸੀਂ ਨਵੇਂ ਗ੍ਰੇਡ ਨੂੰ ਜੋੜਣ ਦਾ ਐਲਾਨ ਕਰਦੇ ਹੋਏ ਖੁਸ਼ ਹਾਂ। ਜੀ-ਏਟੀ ਵੇਰੀਐਂਟ ਦੀ ਬੁਕਿੰਗ ਹੁਣ ਸ਼ੁਰੂ ਹੋ ਗਈ ਹੈ। ਅਗਸਤ 23 ’ਚ ਲਾਂਚ ਕੀਤੇ ਜਾਣ ਦੇ ਬਾਅਦ ਤੋਂ ਟੋਇਟਾ ਰੁਮੀਅਨ ਨੇ ਗਾਹਕਾਂ ਵਿਚਾਲੇ ਬਹੁਤ ਉਤਸ਼ਾਹ ਪੈਦਾ ਕੀਤਾ ਹੈ।


Rakesh

Content Editor

Related News