4 ਬੱਚਿਆਂ ਨਾਲ ਚੋਰੀ ਭਾਰਤ ਆਈ ਸੀਮਾ ਦੇ ਪਰਿਵਾਰ ਤੇ ਗੁਆਂਢੀਆਂ ਨੇ ਕਿਹਾ,ਚੰਗਾ ਹੋਵੇਗਾ ਹੁਣ ਉਹ ਕਦੇ ਪਾਕਿ ਨਾ ਪਰਤੇ

Monday, Jul 17, 2023 - 12:53 PM (IST)

4 ਬੱਚਿਆਂ ਨਾਲ ਚੋਰੀ ਭਾਰਤ ਆਈ ਸੀਮਾ ਦੇ ਪਰਿਵਾਰ ਤੇ ਗੁਆਂਢੀਆਂ ਨੇ ਕਿਹਾ,ਚੰਗਾ ਹੋਵੇਗਾ ਹੁਣ ਉਹ ਕਦੇ ਪਾਕਿ ਨਾ ਪਰਤੇ

ਕਰਾਚੀ (ਭਾਸ਼ਾ)- ਮੁਸਲਿਮ ਸਮਾਜ ਦੇ ਨਿਯਮਾਂ ਨੂੰ ਤੋੜਨ ਦੀ ਹਿੰਮਤ ਕਰਦਿਆਂ ਆਪਣੇ 4 ਬੱਚਿਆਂ ਨਾਲ ਚੋਰੀ ਭਾਰਤ ਗਈ ਪਾਕਿਸਤਾਨੀ ਔਰਤ ਸੀਮਾ ਗੁਲਾਮ ਹੈਦਰ ਦਾ ਉਸਦੇ ਪਰਿਵਾਰ ਅਤੇ ਗੁਆਂਢੀਆਂ ਨੇ ਬਾਈਕਾਟ ਕਰ ਦਿੱਤਾ ਹੈ। ਉਹ ਭਾਰਤ ’ਚ ਇਕ ਹਿੰਦੂ ਵਿਅਕਤੀ ਨਾਲ ਰਹਿਣ ਗਈ ਹੈ, ਜਿਸ ਨਾਲ ਇਕ ਆਨਲਾਈਨ ਗੇਮ ਦੌਰਾਨ ਉਸਦੀ ਦੋਸਤੀ ਹੋਈ ਸੀ।

ਇਹ ਵੀ ਪੜ੍ਹੋ: ਕੈਨੇਡਾ ’ਚ ਭਾਰਤ ਵਿਰੋਧੀ ਸਰਗਰਮੀਆਂ ਜਾਰੀ, ਹੁਣ ਸ਼੍ਰੀ ਭਗਵਦ ਗੀਤਾ ਪਾਰਕ ’ਚ ਭੰਨਤੋੜ, PM ਮੋਦੀ ਖ਼ਿਲਾਫ਼ ਲਿਖੇ ਨਾਅਰੇ

ਸੀਮਾ ਅਤੇ ਸਚਿਨ ਮੀਨਾ 2019 ਵਿੱਚ PUBG ਖੇਡਦੇ ਹੋਏ ਇੱਕ-ਦੂਜੇ ਨਾਲ ਸੰਪਰਕ ਵਿਚ ਆਏ ਅਤੇ ਦੋਵਾਂ ਵਿਰੋਧੀ ਦੇਸ਼ਾਂ ਵਿੱਚ 1,300 ਕਿਲੋਮੀਟਰ ਤੋਂ ਵੱਧ ਦੂਰੀ 'ਤੇ ਰਹਿ ਰਹੇ ਦੋਵਾਂ ਵਿਚਕਾਰ ਇੱਕ ਨਾਟਕੀ ਪ੍ਰੇਮ ਕਹਾਣੀ ਸ਼ੁਰੂ ਹੋਈ। ਉੱਤਰ ਪ੍ਰਦੇਸ਼ ਪੁਲਸ ਮੁਤਾਬਕ ਸੀਮਾ (30) ਅਤੇ ਸਚਿਨ (22) ਦਿੱਲੀ ਦੇ ਨੇੜੇ ਗ੍ਰੇਟਰ ਨੋਇਡਾ ਦੇ ਰਬੂਪੁਰਾ ਇਲਾਕੇ 'ਚ ਰਹਿੰਦੇ ਹਨ, ਜਿੱਥੇ ਸਚਿਨ ਕਰਿਆਨੇ ਦੀ ਦੁਕਾਨ ਚਲਾਉਂਦਾ ਹੈ। ਸੀਮਾ ਨੂੰ 4 ਜੁਲਾਈ ਨੂੰ ਬਿਨਾਂ ਵੀਜ਼ੇ ਦੇ ਨੇਪਾਲ ਰਾਹੀਂ ਆਪਣੇ 4 ਬੱਚਿਆਂ ਨਾਲ ਗੈਰ-ਕਾਨੂੰਨੀ ਤਰੀਕੇ ਨਾਲ ਭਾਰਤ ਵਿਚ ਦਾਖਲ ਹੋਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦਕਿ ਸਚਿਨ ਨੂੰ ਗੈਰ-ਕਾਨੂੰਨੀ ਪ੍ਰਵਾਸੀ ਨੂੰ ਪਨਾਹ ਦੇਣ ਦੇ ਦੋਸ਼ ਵਿਚ ਜੇਲ੍ਹ ਵਿਚ ਬੰਦ ਕੀਤਾ ਗਿਆ ਸੀ। ਹਾਲ ਹੀ ਵਿੱਚ ਉਹ ਜੇਲ੍ਹ ਤੋਂ ਰਿਹਾਅ ਹੋਇਆ ਹੈ। ਸੀਮਾ ਦੇ ਬੱਚਿਆਂ ਦੀ ਉਮਰ 7 ਸਾਲ ਤੋਂ ਘੱਟ ਹੈ।

ਇਹ ਵੀ ਪੜ੍ਹੋ: ਡੌਂਕੀ ਲਗਾ ਕੇ US ਜਾਣ ਦਾ ਗੁਜਰਾਤੀਆਂ ’ਤੇ ਹੈ ਭੂਤ ਸਵਾਰ, ਹੁਣ ਕੈਰੇਬੀਆ ਦੇਸ਼ ’ਚ 9 ਲੋਕਾਂ ਦਾ ਗਰੁੱਪ ਹੋਇਆ ਲਾਪਤਾ

ਸੀਮਾ ਦੇ ਗੁਆਂਢੀਆਂ ਅਤੇ ਇਕ ਰਿਸ਼ਤੇਦਾਰ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਸੀਮਾ ਪਾਕਿਸਤਾਨ ਨਾ ਪਰਤੇ। ਸੀਮਾ ਭਾਰਤ ਆਉਣ ਤੋਂ ਪਹਿਲਾਂ ਆਪਣੇ ਬੱਚਿਆਂ ਨਾਲ ਪਿਛਲੇ 3 ਸਾਲ ਤੋਂ ਪਾਕਿਸਤਾਨ ’ਚ ਕਿਰਾਏ ਦੇ ਇਕ ਮਕਾਨ ’ਚ ਰਹਿ ਰਹੀ ਸੀ। ਉਸਦੇ ਮਕਾਨ ਮਾਲਕ ਦੇ 16 ਸਾਲਾ ਬੇਟੇ ਨੇ ਕਿਹਾ, ‘‘ਉਸ ਨੂੰ ਆਪਣੇ ਬੱਚਿਆਂ ਨੂੰ ਵਾਪਸ ਪਾਕਿਸਤਾਨ ਭੇਜਣਾ ਚਾਹੀਦਾ ਹੈ। ਉਹ ਉਥੇ ਰਹਿ ਸਕਦੀ ਹੈ। ਹੁਣ ਉਹ ਮੁਸਲਮਾਨ ਵੀ ਨਹੀਂ ਰਹੀ।' 4 ਬੱਚਿਆਂ ਦੀ ਮਾਂ ਅਤੇ ਨੌਕਰੀ ਕਰਨ ਵਿਦੇਸ਼ ਗਏ ਵਿਅਕਤੀ ਦੀ ਪਤਨੀ ਦੇ ਪਾਕਿਸਤਾਨ ਦੇ ਇਸ ਰੂੜ੍ਹੀਵਾਦੀ ਸਮਾਜ ’ਚ ਸਭ ਕੁਝ ਛੱਡ ਕੇ ਗੁਆਂਢੀ ਦੇਸ਼ (ਭਾਰਤ) ’ਚ ਗ਼ੈਰ-ਕਾਨੂੰਨੀ ਰੂਪ ਨਾਲ ਜਾਣ ਦੀ ਹਿੰਮਤ ਉਸਦੇ ਗੁਆਂਢ ’ਚ ਸਾਰੇ ਲੋਕਾਂ ਲਈ ਚਰਚਾ ਦਾ ਵਿਸ਼ਾ ਬਣ ਗਈ ਹੈ। 

ਇਹ ਵੀ ਪੜ੍ਹੋ: ਮੁਸੀਬਤ ’ਚ ਫਸੇ ਜਲੰਧਰ ਦੇ ਲੋਕਾਂ ਦੀ ਸਾਰ ਲੈਣ ਨਹੀਂ ਪੁੱਜੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News