ਪਨਬੱਸ ਨਾਲ ਵੱਡਾ ਹਾਦਸਾ, ਛੋਟਾ ਹਾਥੀ ਸਵਾਰ ਇਕੋ ਪਰਿਵਾਰ ਦੇ 13 ਜੀਆਂ ਨਾਲ ਹੋਈ ਟੱਕਰ

Thursday, Mar 19, 2026 - 06:07 PM (IST)

ਪਨਬੱਸ ਨਾਲ ਵੱਡਾ ਹਾਦਸਾ, ਛੋਟਾ ਹਾਥੀ ਸਵਾਰ ਇਕੋ ਪਰਿਵਾਰ ਦੇ 13 ਜੀਆਂ ਨਾਲ ਹੋਈ ਟੱਕਰ

ਸੈਲਾ ਖੁਰਦ (ਅਰੋੜਾ) : ਵੀਰਵਾਰ ਦੁਪਹਿਰ ਹੁਸ਼ਿਆਰਪੁਰ-ਚੰਡੀਗੜ੍ਹ ਰੋਡ ’ਤੇ ਪਿੰਡ ਬਡੋ ਆਣ ਪੁਲ ਕੋਲ ਪਨਬੱਸ ਅਤੇ ਛੋਟੇ ਹਾਥੀ ਦੀ ਹੋਈ ਭਿਆਨਕ ਟੱਕਰ ’ਚ ਛੋਟੇ ਹਾਥੀ ’ਚ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ ਤੇ 12 ਵਿਅਕਤੀ ਜ਼ਖਮੀ ਹੋ ਗਏ। ਇਸ ਭਿਆਨਕ ਟੱਕਰ ’ਚ ਛੋਟੇ ਹਾਥੀ ਦੇ ਪਰਖੱਚੇ ਉੱਡ ਗਏ। ਜਾਣਕਾਰੀ ਮੁਤਾਬਿਕ ਛੋਟੇ ਹਾਥੀ ’ਚ ਇਕੋ ਪਰਿਵਾਰ ਨਾਲ ਸਬੰਧਤ 12 ਵਿਅਕਤੀ ਚੱਬੇਵਾਲ ਤੋਂ ਮਰਗ ਸਮਾਗਮ ਤੋਂ ਵਾਪਸ ਆਪਣੇ ਪਿੰਡ ਚੱਕ ਫੁਲੂ ਨੂੰ ਜਾ ਰਹੇ ਸਨ। ਦੂਜੇ ਪਾਸੇ ਹੁਸ਼ਿਆਰਪੁਰ ਡੀਪੂ ਦੀ ਪਨਬਸ ਜੋ ਚੰਡੀਗੜ੍ਹ ਤੋਂ ਜੰਮੂ ਨੂੰ ਜਾ ਰਹੀ ਸੀ ਜਿਸ ਨੂੰ ਗੁਰਮੀਤ ਸਿੰਘ ਪੁੱਤਰ ਸ਼ਿਵ ਸਿੰਘ ਵਾਸੀ ਗੁਰਦਾਸਪੁਰ ਚਲਾ ਰਿਹਾ ਸੀ ਦੀ ਆਪਸ ’ਚ ਟੱਕਰ ਹੋ ਗਈ। 

ਹਾਦਸੇ ਵਿਚ ਜ਼ਖਮੀ ਹੋਏ ਲੋਕਾਂ ਨੂੰ ਸਿਵਲ ਹਸਪਤਾਲ ਮਾਹਿਲਪੁਰ ਵਿਖੇ ਦਾਖਲ ਕਰਵਾਇਆ ਗਿਆ। ਇਸ ਹਾਦਸੇ ਵਿਚ ਕਰਮ ਚੰਦ ਪੁੱਤਰ ਜੱਲੂ ਵਾਸੀ ਚੱਕ ਫੁੱਲੂ ਮੌਤ ਹੋ ਗਈ। ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਗੜ੍ਹਸ਼ੰਕਰ ਦੀ ਮੋਰਚਰੀ ’ਚ ਰੱਖਿਆ ਗਿਆ ਹੈ। ਦੁਰਘਟਨਾਂ ਸਥਾਨ ’ਤੇ ਮਹਿਲਪੁਰ ਪੁਲਸ ਨੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।


author

Gurminder Singh

Content Editor

Related News