ਇਜ਼ਰਾਇਲੀ ਫੌਜ ਦੇ ਟਵਿੱਟਰ ''ਤੇ ਪੋਸਟ ਹੋਈ ''ਹੌਟ ਸੈਲਫੀ'', ਯੂਜ਼ਰਸ ਨੇ ਕੀਤਾ ਟ੍ਰੋਲ

02/16/2020 7:55:00 PM

ਯੇਰੂਸ਼ਲਮ- ਇਜ਼ਰਾਇਲੀ ਫੌਜ ਦੇ ਟਵਿੱਟਰ ਅਕਾਊਂਟ 'ਤੇ ਐਤਵਾਰ ਨੂੰ ਇਕ ਲੜਕੀ ਦੀ ਸੈਲਫੀ ਲੈਂਦਿਆਂ ਦੀ ਤਸਵੀਰ ਪੋਸਟ ਕੀਤੀ ਗਈ। ਯੂਜ਼ਰਸ ਦੇ ਵਿਚਾਲੇ ਅਕਾਊਂਟ ਹੈਕ ਹੋਣ ਦੀ ਚਰਚਾ ਦਾ ਦੌਰ ਸ਼ੁਰੂ ਹੋ ਗਿਆ। ਵੱਡੀ ਗਿਣਤੀ ਵਿਚ ਲੋਕ ਟਵੀਟ ਕਰਕੇ ਇਜ਼ਰਾਇਲੀ ਫੌਜ ਨੂੰ ਟ੍ਰੋਲ ਕਰਨ ਲੱਗੇ।

ਇਜ਼ਰਾਇਲੀ ਫੌਜ ਨੂੰ ਟੈਗ ਕਰਦੇ ਹੋਏ ਇਕ ਯੂਜ਼ਰ ਨੇ ਕਿਹਾ ਕਿ ਕੀ ਇਹ ਕੋਈ ਨਵੀਂ ਮਿਜ਼ਾਇਲ ਹੈ? ਇਕ ਹੋਰ ਯੂਜ਼ਰ ਨੇ ਕਿਹਾ ਕਿ ਮੈਂ ਝੂਠ ਨਹੀਂ ਬੋਲ ਰਿਹਾ, ਇਹ ਮੇਰੀ ਗਰਲਫ੍ਰੈਂਡ ਹੈ। ਉਸ ਨੇ ਇਕ ਘੰਟਾ ਪਹਿਲਾਂ ਹੀ ਮੈਨੂੰ ਕਿਹਾ ਸੀ ਕਿ ਉਹ ਸੌਣ ਜਾ ਰਹੀ ਹੈ। ਕੀ ਤੁਸੀਂ ਮੇਰੇ ਨਾਲ ਮਜ਼ਾਕ ਕਰ ਰਹੇ ਹੋ।

ਟ੍ਰੋਲ ਤੋਂ ਬਾਅਦ ਇਜ਼ਰਾਇਲੀ ਫੌਜ ਨੇ ਇਸ ਸਾਰੇ ਘਟਨਾਕ੍ਰਮ 'ਤੇ ਸਫਾਈ ਦਿੱਤੀ ਹੈ। ਇਜ਼ਰਾਇਲੀ ਫੌਜ ਨੇ ਕਿਹਾ ਕਿ ਹਮਾਸ ਇਸ ਤਰ੍ਹਾਂ ਦੀਆਂ ਫੋਟੋਆਂ ਦੀ ਵਰਤੋਂ ਕਰਕੇ ਫਰਜ਼ੀ ਸੋਸ਼ਲ ਮੀਡੀਆ ਪ੍ਰੋਫਾਈਲ ਬਣਾਉਂਦਾ ਹੈ ਤਾਂਕਿ ਆਈ.ਡੀ.ਐਫ. ਦੇ ਫੌਜੀਆਂ ਦੇ ਫੋਨ ਨੂੰ ਹੈਕ ਕੀਤਾ ਜਾ ਸਕੇ। ਹਮਾਸ ਇਹ ਨਹੀਂ ਜਾਣਦਾ ਹੈ ਕਿ ਇਜ਼ਰਾਇਲੀ ਖੁਫੀਆ ਏਜੰਸੀ ਨੇ ਹਮਾਸ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ ਤੇ ਉਹਨਾਂ ਦੇ ਮਾਲਵੇਅਰ ਨੂੰ ਟ੍ਰੈਕ ਕਰਕੇ ਉਸ ਦੇ ਹੈਕਿੰਗ ਸਿਸਟਮ ਨੂੰ ਡਾਊਨ ਕਰ ਦਿੱਤਾ ਹੈ।


Baljit Singh

Content Editor

Related News