ਇਜ਼ਰਾਈਲ ਨੇ ਲੇਬਨਾਨ ''ਤੇ ਕੀਤਾ ਹਵਾਈ ਹਮਲਾ, 5 ਨਾਗਰਿਕ ਹੋਏ ਜ਼ਖ਼ਮੀ
Friday, Jun 28, 2024 - 03:30 AM (IST)
ਤੇਲ ਅਵੀਵ (ਏ.ਐੱਨ.ਆਈ.)- ਇਜ਼ਰਾਈਲ ਏਅਰ ਫੋਰਸ (ਆਈ.ਏ.ਐੱਫ.) ਦੇ ਜਹਾਜ਼ਾਂ ਨੇ ਲੇਬਨਾਨ ਦੇ ਸਖਮਾਰ ਖੇਤਰ ’ਚ ਹਮਲਾ ਕੀਤਾ, ਜਿੱਥੇ ਉਨ੍ਹਾਂ ਨੇ ਹਿਜ਼ਬੁੱਲਾ ਏਅਰ ਯੂਨਿਟ ਦੇ ਇਕ ਸਰਗਰਮ ਡਰੋਨ ਲਾਂਚ ਯੂਨਿਟ ਨੂੰ ਨਸ਼ਟ ਕਰ ਦਿੱਤਾ। ਇਸ ਤੋਂ ਇਲਾਵਾ ਆਈ.ਏ.ਐੱਫ. ਦੇ ਲੜਾਕੂ ਜਹਾਜ਼ਾਂ ਨੇ ਦੱਖਣੀ ਲੇਬਨਾਨ ਦੇ ਹੁਲਾ ਅਤੇ ਐਤਰੌਨ ਇਲਾਕਿਆਂ ’ਚ ਅੱਤਵਾਦੀ ਸੰਗਠਨ ਹਿਜ਼ਬੁੱਲਾ ਦੀਆਂ ਫੌਜੀ ਇਮਾਰਤਾਂ ’ਤੇ ਹਮਲਾ ਕੀਤਾ। ਇਜ਼ਰਾਈਲ ਡਿਫੈਂਸ ਫੋਰਸਿਜ਼ (ਆਈ. ਡੀ. ਐੱਫ.) ਨੇ ਦੱਖਣੀ ਲੇਬਨਾਨ ’ਚ ਵਾਦੀ ਹਮੌਲਾ ਅਤੇ ਨਕੌਰਾ ਨੇੜੇ ਦੇ ਇਲਾਕਿਆਂ ’ਚ ਤੋਪਖਾਨੇ ਨਾਲ ਗੋਲੀਬਾਰੀ ਕੀਤੀ।
ਸੂਤਰਾਂ ਨੇ ਦੱਸਿਆ ਕਿ ਇਕ ਇਜ਼ਰਾਈਲੀ ਲੜਾਕੂ ਜਹਾਜ਼ ਨੇ 2 ਮੰਜ਼ਿਲਾ ਇਮਾਰਤ ’ਤੇ ਹਵਾ ਤੋਂ ਸਤ੍ਹਾ ’ਤੇ ਮਾਰ ਕਰਨ ਵਾਲੀਆਂ 2 ਮਿਜ਼ਾਈਲਾਂ ਦਾਗੀਆਂ, ਜਿਸ ਨਾਲ ਇਮਾਰਤ ਢਹਿ ਗਈ ਅਤੇ ਇਸਦੇ ਆਲੇ-ਦੁਆਲੇ ਦੇ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ। ਹਮਲੇ ’ਚ 5 ਲੇਬਨਾਨੀ ਨਾਗਰਿਕ ਜ਼ਖਮੀ ਹੋ ਗਏ।
ਇਹ ਵੀ ਪੜ੍ਹੋ- ICC T20 CWC : CWC 2022 ਦਾ ਬਦਲਾ ਹੋਇਆ ਪੂਰਾ, ਇੰਗਲੈਂਡ ਨੂੰ ਹਰਾ ਕੇ ਫਾਈਨਲ 'ਚ ਪੁੱਜੀ ਟੀਮ ਇੰਡੀਆ
ਇਸ ਤੋਂ ਇਲਾਵਾ ਬੁੱਧਵਾਰ ਰਾਤ ਨੂੰ ਹੋਏ ਹਮਲੇ ’ਚ ਦੱਖਣੀ ਲੇਬਨਾਨ ਦੇ ਪੂਰਬੀ ਸਰਹੱਦੀ ਖੇਤਰ ’ਚ 5 ਪਿੰਡਾਂ ’ਚ ਕਥਿਤ ਤੌਰ ’ਤੇ 10 ਘਰ ਤਬਾਹ ਹੋ ਗਏ, 35 ਹੋਰ ਨੁਕਸਾਨੇ ਗਏ ਅਤੇ ਕਈ ਥਾਵਾਂ ’ਤੇ ਅੱਗ ਲੱਗ ਗਈ। ਪਹਾੜੀ ਸਰਹੱਦ ਦੇ ਦੋਵੇਂ ਪਾਸੇ ਹਜ਼ਾਰਾਂ ਲੋਕ ਪਲਾਇਨ ਕਰ ਗਏ ਹਨ ਕਿਉਂਕਿ ਇਕ ਹੋਰ ਜੰਗ ਦਾ ਡਰ ਵਧ ਗਿਆ ਹੈ। ਦੋਵਾਂ ਪਾਸਿਆਂ ਤੋਂ ਹੁਣ ਤੱਕ 7400 ਹਮਲੇ ਹੋਏ, ਜਿਨ੍ਹਾਂ ਵਿਚ 543 ਲੇਬਨਾਨੀਆਂ ਦੀ ਮੌਤ ਹੋਈ ਹੈ।
ਇਹ ਵੀ ਪੜ੍ਹੋ- ਅਕਾਲੀ ਦਲ 'ਚ ਬਾਗ਼ੀ ਸੁਰਾਂ ਨੇ ਫੜਿਆ ਜ਼ੋਰ, 'ਸ਼੍ਰੋਮਣੀ ਅਕਾਲੀ ਦਲ ਬਚਾਓ' ਲਹਿਰ ਦਾ ਕੀਤਾ ਜਾਵੇਗਾ ਆਗਾਜ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e