ਇਜ਼ਰਾਇਲੀ ਪੀ.ਐੱਮ. ਦੀ ਪਤਨੀ ਸਾਰਾ ਨੇਤਨਯਾਹੂ ਦੋਸ਼ੀ ਕਰਾਰ

Sunday, Jun 16, 2019 - 03:52 PM (IST)

ਇਜ਼ਰਾਇਲੀ ਪੀ.ਐੱਮ. ਦੀ ਪਤਨੀ ਸਾਰਾ ਨੇਤਨਯਾਹੂ ਦੋਸ਼ੀ ਕਰਾਰ

ਯੇਰੂਸ਼ਲਮ (ਬਿਊਰੋ)— ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਦੀ ਪਤਨੀ ਸਾਰਾ ਨੇਤਨਯਾਹੂ ਨੂੰ ਜਨਤਕ ਫੰਡ ਦੀ ਦੁਰਵਰਤੋਂ ਕਰਨ ਦੇ ਮਾਮਲੇ ਵਿਚ ਦੋਸ਼ੀ ਪਾਇਆ ਗਿਆ ਹੈ। ਅਦਾਲਤ ਨੇ ਉਨ੍ਹਾਂ 'ਤੇ 15 ਹਜ਼ਾਰ ਡਾਲਰ ਦਾ ਜ਼ੁਰਮਾਨਾ ਲਗਾਇਆ ਹੈ। 

 

ਯੇਰੂਸ਼ਲਮ ਦੀ ਮਜਿਸਟ੍ਰੇਟ ਕੋਰਟ ਨੇ ਕਿਹਾ ਕਿ ਸਾਰਾ ਨੇ ਸ਼ਾਨਦਾਰ ਦਾਅਵਤ ਲਈ ਇਕ ਲੱਖ ਡਾਲਰ ਸਰਕਾਰੀ ਰਾਸ਼ੀ ਦੀ ਦੁਰਵਰਤੋਂ ਕੀਤੀ। ਉਨ੍ਹਾਂ 'ਤੇ ਪਿਛਲੇ ਸਾਲ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਗਏ ਸਨ।


author

Vandana

Content Editor

Related News