ਇਜ਼ਰਾਈਲ ਦੇ ਲੋਕਾਂ ਨੇ ਭਾਰਤ ਲਈ ਕੀਤਾ ''ਓਮ ਨਮੋ ਸ਼ਿਵਾਏ'' ਦਾ ਜਾਪ, ਵੀਡੀਓ ਵਾਇਰਲ

05/07/2021 2:56:24 PM

ਯੇਰੂਸ਼ਲਮ (ਬਿਊਰੋ): ਭਾਰਤ ਵਿਚ ਕੋਰੋਨਾ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ। ਪਿਛਲੇ ਕੁਝ ਦਿਨਾਂ ਤੋਂ ਰੋਜ਼ਾਨਾ 3-4 ਲੱਖ ਕੇਸ ਭਾਰਤ ਵਿਚ ਸਾਹਮਣੇ ਆ ਰਹੇ ਹਨ। ਦੇਸ਼ ਦੀ ਸਿਹਤ ਵਿਵਸਥਾ ਲੜਖੜਾ ਚੁੱਕੀ ਹੈ ਅਤੇ ਹਰ ਕੋਈ ਆਪਣੇ-ਆਪਣੇ ਪੱਧਰ 'ਤੇ ਇਸ ਮੁਸ਼ਕਲ ਸਮੇਂ ਵਿਚ ਮਦਦ ਕਰਨਦੀ ਕੋਸ਼ਿਸ਼ ਕਰ ਰਿਹਾ ਹੈ।ਬਾਲੀਵੁੱਡ ਸਟਾਰਸ, ਕਾਰੋਬਾਰੀ ਅਤੇ ਪ੍ਰਭਾਵਸ਼ਾਲੀ ਹਸਤੀਆਂ ਦੇ ਇਲਾਵਾ ਆਮ ਲੋਕ ਵੀ ਆਪਣੇ ਵੱਲੋਂ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਇਸ ਦੇ ਇਲਾਵਾ ਕਈ ਦੇਸ਼ਾਂ ਨੇ ਭਾਰਤ ਵੱਲ ਮਦਦ ਦਾ ਹੱਥ ਅੱਗੇ ਵਧਾਇਆ ਹੈ। ਭਾਵੇਂਕਿ ਇਜ਼ਰਾਈਲ ਵਿਚ ਇਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ, ਜਿਸ ਵਿਚ ਇਸ ਦੇਸ਼ ਦੇ ਸੈਂਕੜੇ ਲੋਕ ਇਕ ਜਗ੍ਹਾ ਇਕੱਠੇ ਹੋ ਕੇ 'ਓਮ ਨਮੋ ਸ਼ਿਵਾਏ' ਦਾ ਜਾਪ ਕਰਦੇ ਹੋਏ ਦੇਖੇ ਜਾ ਸਕਦੇ ਹਨ। 

 

 
 
 
 
 
 
 
 
 
 
 
 
 
 
 
 

A post shared by Pawan K Pal 🇮🇳 (@pawank90)

ਇਜ਼ਰਾਈਲ ਦੇ ਲੋਕ ਇਸ ਵੀਡੀਓ ਦੇ ਸਹਾਰੇ ਭਾਰਤ ਲਈ ਪ੍ਰਾਰਥਨਾ ਕਰ ਰਹੇ ਹਨ। ਇਸ ਵੀਡੀਓ ਨੂੰ ਪਵਨ ਪਾਲ ਨੇ ਆਪਣੇ ਇੰਸਟਾਗ੍ਰਾਮ ਪ੍ਰੋਫਾਈਲ 'ਤੇ ਸ਼ੇਅਰ ਕੀਤਾ ਹੈ। ਉਹ ਇਜ਼ਰਾਈਲ ਵਿਚ ਭਾਰਤੀ ਡਿਪਲੋਮੈਟ ਹਨ ਅਤੇ ਇੰਡੀਅਨ ਫੌਰੇਨ ਸਰਵਿਸ 2017 ਦੇ ਪਾਸਆਊਟ ਹਨ। ਪਵਨ ਨੇ ਇਸ ਵੀਡੀਓ ਦੇ ਕੈਪਸ਼ਨ ਵਿਚ ਲਿਖਿਆ ਗਿਆ ਹੈ ਕਿ ਜਦੋਂ ਤੁਹਾਡੇ ਲਈ ਪੂਰਾ ਇਜ਼ਰਾਈਲ ਇਕੱਠੇ ਹੋ ਕੇ ਆਸ ਦੀ ਇਕ ਕਿਰਨ ਬਣ ਜਾਵੇ। 

PunjabKesari

ਗੌਰਤਲਬ ਹੈ ਕਿ ਇਜ਼ਰਾਈਲ ਅਤੇ ਭਾਰਤ ਦੇ ਲੋਕਾਂ ਦਾ ਇਕ ਰੂਹਾਨੀ ਕੁਨੈਕਸ਼ਨ ਵੀ ਹੈ। ਇਜ਼ਰਾਈਲ ਦੇ ਕਈ ਨੌਜਵਾਨ ਹਰੇਕ ਸਾਲ ਭਾਰਤ ਆਉਂਦੇ ਹਨ ਅਤੇ ਹਿਮਾਚਲ ਪ੍ਰਦੇਸ਼ ਵਿਚ ਕਸੌਲ, ਕਾਲਗਾ, ਮਲਾਨਾ ਜਿਹੀਆਂ ਥਾਵਾਂ 'ਤੇ ਰੁੱਕਦੇ ਹਨ। ਮੰਨਿਆ ਜਾਂਦਾ ਹੈ ਕਿ ਇਜ਼ਰਾਈਲ ਵਿਚ ਤਿੰਨ ਸਾਲ ਦੀ ਮਿਲਟਰੀ ਟਰੇਨਿੰਗ ਦੇ ਬਾਅਦ ਰਾਹਤ ਦੇ ਪਲ ਬਿਤਾਉਣ ਲਈ ਭਾਰਤ ਦੇ ਪਹਾੜਾਂ ਵਿਚ ਲੋਕ ਆਉਂਦੇ ਹਨ।ਇੱਥੇ ਦੱਸ ਦਈਏ ਕਿ ਇਜ਼ਰਾਈਲ ਨੇ ਕੁਝ ਸਮਾਂ ਪਹਿਲਾਂ ਖੁਦ ਨੂੰ ਕੋਰੋਨਾ ਮੁਕਤ ਦੇਸ਼ ਘੋਸ਼ਿਤ ਕੀਤਾ ਸੀ। ਇਜ਼ਰਾਈਲ ਨੇ ਆਪਣੇ ਸਮੂਹਿਕ ਟੀਕਾਕਰਨ ਮੁਹਿੰਮ ਦੇ ਬਾਅਦ ਕੋਰੋਨਾ ਵਾਇਰਸ ਪਾਬੰਦੀਆਂ ਵਿਚ ਵੀ ਢਿੱਲ ਦਿੱਤੀ ਹੈ ਅਤੇ ਸਕੂਲਾਂ ਨੂੰ ਮੁੜ ਖੋਲ੍ਹ ਦਿੱਤਾ ਹੈ। ਇਹੀ ਕਾਰਨ ਹੈ ਕਿ ਇਸ ਵੀਡੀਓ ਵਿਚ ਵੀ ਜ਼ਿਆਦਾਤਰ ਲੋਕ ਬਿਨਾਂ ਮਾਸਕ ਦੇ ਦਿਸੇ।


Vandana

Content Editor

Related News