ਹਮਾਸ ਦੇ ਹਮਲਿਆਂ ਮਗਰੋਂ ਕ੍ਰਿਕਟ ਕਲੱਬ ਨੇ ਭਾਰਤੀ ਖੋਜੀਆਂ ਨੂੰ ਦਿੱਤੀ ਸ਼ਰਨ
Monday, May 17, 2021 - 06:00 PM (IST)
ਯੇਰੂਸ਼ਲਮ (ਭਾਸ਼ਾ): ਇਜ਼ਰਾਈਲ ਦੇ ਦੱਖਣੀ ਸ਼ਹਿਰ ਬੀਰਸ਼ੇਬਾ ਦੇ ਇਕ ਕ੍ਰਿਕਟ ਕਲੱਬ ਨੇ ਬੇਨ-ਮੁਰਿਯਨ ਯੂਨੀਵਰਸਿਟੀ ਦੇ ਕਈ ਭਾਰਤੀ ਖੋਜੀਆਂ ਨੂੰ ਬਚਾਉਣ ਲਈ ਪਹਿਲੀ ਕੀਤੀ ਹੈ ਜੋ ਪਿਛਲੇ ਇਕ ਹਫ਼ਤੇ ਤੋਂ ਹਮਾਸ ਦੇ ਹਮਲਿਆਂ ਦੇ ਬਾਅਦ ਸਹੀ ਆਸਰੇ ਦੀ ਤਲਾਸ਼ ਵਿਚ ਹਨ। ਯੂਨੀਵਰਸਿਟੀ ਨੇੜੇ ਸਥਿਤ ਬੀਰਸ਼ੇਮਾ ਕ੍ਰਿਕਟ ਕਲੱਬ ਦੀ ਇਮਾਰਤ ਦੇ ਦਰਵਾਜ਼ੇ ਸਥਾਨਕ ਵਸਨੀਕਾਂ ਲਈ ਖੋਲ੍ਹ ਦਿੱਤੇ ਗਏ ਹਨ। ਫਿਲਸਤੀਨੀ ਅੱਤਵਾਦੀਆਂ ਵੱਲੋਂ ਇਜ਼ਰਾਈਲ ਦੇ ਦੱਖਣੀ ਇਲਾਕਿਆਂ ਵਿਚ ਹਮਲੇ ਸ਼ੁਰੂ ਕੀਤੇ ਜਾਣ ਦੇ ਬਾਅਦ ਇਹ ਪਹਿਲ ਕੀਤੀ ਗਈ।
ਬੀਰਸ਼ੇਬਾ ਕ੍ਰਿਕਟ ਕਲੱਬ ਦੇ ਪ੍ਰਧਾਨ ਨਾਓਰ ਗੁਡਕਰ ਨੇ ਕਿਹਾ,''ਕੁਝ ਭਾਰਤੀ ਖੋਜੀ ਕ੍ਰਿਕਟ ਕਲੱਬ ਲਈ ਖੇਡਦੇ ਵੀ ਹਨ ਅਤੇ ਸਾਡੇ ਪਰਿਵਾਰਕ ਮੈਂਬਰਾਂ ਦੀ ਤਰ੍ਹਾਂ ਹੀ ਹਨ। ਅਸੀਂ ਉਹਨਾਂ ਨੂੰ ਦੱਸਿਆ ਕਿ ਕੋਈ ਵੀ ਸੁਰੱਖਿਅਤ ਆਸਰਾ ਲੱਭ ਰਿਹਾ ਹੋਵੇ ਤਾਂ ਸਾਡੇ ਕਲੱਬ ਵਿਚ ਉਸ ਦਾ ਸਵਾਗਤ ਹੈ।'' ਉਹਨਾਂ ਨੇ ਕਿਹਾ,''ਪਿਛਲੇ ਹਫ਼ਤੇ ਸਾਡੇ ਨਾਲ ਕਈ ਭਾਰਤੀ ਖੋਜੀ ਰਹੇ ਜਿਹਨਾਂ ਵਿਚ ਮੁੰਡੇ ਅਤੇ ਕੁੜੀਆਂ ਦੋਵੇਂ ਸ਼ਾਮਲ ਹਨ। ਅਸੀਂ ਉਹਨਾਂ ਨੂੰ ਹਰ ਸੰਭਵ ਮਦਦ ਮੁਹੱਈਆ ਕਰਾ ਕੇ ਉਹਨਾਂ ਲਈ ਹਾਲਾਤ ਨੂੰ ਆਸਾਨ ਬਣਾਉਣ ਦੀ ਕੋਸ਼ਿਸ਼ ਕੀਤੀ।'' ਨਾਓਰ ਨੇ ਕਿਹਾ,''ਉਹਨਾਂ ਵਿਚੋਂ ਕੁਝ ਨੂੰ ਸੁਰੱਖਿਆ ਨਿਯਮਾਂ ਦੀ ਪੂਰੀ ਤਰ੍ਹਾਂ ਜਾਣਕਾਰੀ ਨਹੀਂ ਹੈ ਅਤੇ ਮੈਂ ਅਤੇ ਮੇਰੇ ਸਾਥੀਆਂ ਨੇ ਉਹਨਾਂ ਨੂੰ ਸੁਰੱਖਿਅਤ ਰਹਿਣ ਲਈ ਵਰਤੀਆਂ ਜਾਣ ਵਾਲੀਆਂ ਹਰ ਤਰ੍ਹਾਂ ਦੀਆਂ ਸਾਵਧਾਨੀਆਂ ਬਾਰੇ ਦੱਸਿਆ।''
ਪੜ੍ਹੋ ਇਹ ਅਹਿਮ ਖਬਰ- ਸਾਊਦੀ ਅਰਬ ਨੇ ਸ਼ੁਰੂ ਕੀਤੀਆਂ ਅੰਤਰਰਾਸ਼ਟਰੀ ਉਡਾਣਾਂ, ਬਾਰਡਰ ਵੀ ਖੋਲ੍ਹੇ
ਕਲੱਬ ਵਿਚ ਸ਼ਰਨ ਲੈਣ ਵਾਲੇ ਖੋਜੀਆਂ ਵਿਚ ਵਿਰਾਜ ਭਿੰਗਰਦਿਵੇ, ਹਿਨਾ ਖਾਂਡ, ਸ਼ਸ਼ਾਂਕ ਸ਼ੇਖਰ, ਰੂਦਰਾਕੂ ਸੇਨਗੁਪਤਾ ਅਤੇ ਵਿਸ਼ਨੂੰ ਖਾਂਡ ਸ਼ਾਮਲ ਹਨ। ਇਹਨਾਂ ਵਿਚੋਂ ਜ਼ਿਆਦਾਤਰ ਨੇ ਪੀ.ਟੀ.ਆਈ.-ਭਾਸ਼ਾ ਨੂੰ ਕਿਹਾ,''ਅਸੀਂ ਉੱਥੇ ਇਹ ਜਾਣਦੇ ਹੋਏ ਆਰਾਮ ਕਰ ਸਕਦੇ ਹਾਂ ਕਿ ਅਸੀਂ ਸੁਰੱਖਿਅਤ ਹਾਂ। ਪਿਛਲੇ ਸੋਮਵਾਰ ਤੋਂ ਇਕ ਵੀ ਰਾਤ ਸ਼ਾਂਤੀਪੂਰਨ ਨਹੀਂ ਰਹੀ।'' ਯੂਨੀਵਰਸਿਟੀ ਵਿਚ ਖੋਜੀ ਵਿਦਿਆਰਥੀ ਅੰਕਿਤ ਚੌਹਾਨ ਨੇ ਕਿਹਾ,''ਕਲੱਬ ਨੇ ਨਾ ਸਿਰਫ ਭਾਰਤੀ ਵਿਦਿਆਰਥੀਆ ਨੂੰ ਸੁਰੱਖਿਅਤ ਮਹਿਸੂਸ ਕਰਾਇਆ ਹੈ ਸਗੋਂ ਇਕ ਤਰ੍ਹਾਂ ਨਾਲ ਉਹਨਾਂ ਨੂੰ ਉਤਸ਼ਾਹਿਤ ਕੀਤਾ ਹੈ। ਉਹਨਾਂ ਨੂੰ ਨਾਸ਼ਤਾ, ਚਾਹ ਅਤੇ ਕੌਫੀ ਦਿੱਤੀ ਜਾ ਰਹੀ ਹੈ। ਉਹ ਜਿਮ ਅਤੇ ਮਨੋਰੰਜਨ ਦੇ ਸਰੋਤਾਂ ਦੀ ਵਰਤੋਂ ਕਰ ਸਕਦੇ ਹਨ। ਇਸ ਨਾਲ ਉਹਨਾਂ ਨੂੰ ਮੁਸ਼ਕਲ ਸਮੇਂ ਤੋਂ ਧਿਆਨ ਹਟਾਉਣ ਵਿਚ ਮਦਦ ਮਿਲ ਸਕਦੀ ਹੈ।