ਇਸਲਾਮੀਕ ਸਟੇਟ ਦਾ ਨੇਤਾ ਅਲ-ਬਗਦਾਦੀ ਸ਼ਾਇਦ ਅਜੇ ਵੀ ਜਿੰਦਾ ਹੈ: ਅਮਰੀਕੀ ਕਮਾਂਡਰ

Friday, Sep 01, 2017 - 10:07 AM (IST)

ਵਾਸ਼ਿੰਗਟਨ— ਅਮਰੀਕੀ ਫੌਜ ਦੇ ਸੀਨੀਅਰ ਕਮਾਂਡਰ ਨੇ ਰੂਸ ਦੇ ਦਾਅਵਿਆਂ ਤੋਂ ਉਲਟ ਅਜੇ ਵੀ ਇਸਲਾਮੀਕ ਸਟੇਟ ਸਮੂਹ ਦੇ ਮੁਖੀ ਅਬੁ ਬਕਰ ਅਲ-ਬਗਦਾਦੀ ਦੇ ਜਿੰਦਾ ਹੋਣ ਦਾ ਸ਼ੱਕ ਜਤਾਇਆ ਹੈ । ਰੂਸ ਨੇ ਦਾਅਵਾ ਕੀਤਾ ਸੀ ਕਿ ਇਕ ਮਹੀਨਾ ਪਹਿਲਾਂ ਕੀਤੇ ਗਏ ਹਮਲਿਆਂ ਵਿਚ ਸ਼ਾਇਦ ਉਸ ਦੀ ਮੌਤ ਹੋ ਗਈ ਹੈ ਪਰ ਇਰਾਕ ਅਤੇ ਸੀਰੀਆ ਵਿਚ ਇਸਲਾਮੀਕ ਸਟੇਟ ਸਮੂਹ ਨਾਲ ਲੜ ਰਹੇ ਗਠਜੋੜ ਬਲਾਂ ਦੀ ਅਗਵਾਈ ਕਰਨ ਵਾਲੇ ਅਮਰੀਕੀ ਫੌਜ ਦੇ ਲੈਫਟੀਨੈਂਟ ਜਨਰਲ ਸਟੀਫਨ ਟਾਉਂਸੇਂਡ ਨੇ ਕਿਹਾ, ''ਕੀ ਮੈਂ ਇਹ ਮੰਨਦਾ ਹਾਂ ਕਿ ਉਹ ਅਜੇ ਵੀ ਜਿੰਦਾ ਹੈ? ਹਾਂ। ਸਭ ਤੋਂ ਪਹਿਲਾਂ ਟਾਉਂਸੇਂਡ ਨੇ ਕਿਹਾ ਕਿ ਉਨ੍ਹਾਂ ਦਾ ਅਜਿਹਾ ਭਰੋਸਾ ਸਬੂਤਾਂ ਦੀ ਕਮੀ ਕਾਰਨ ਪੈਦਾ ਹੋਇਆ ਹੈ । ਅਲ-ਬਗਦਾਦੀ ਦੇ ਮਾਰੇ ਜਾਣ ਦੀ ਜੋ ਗੱਲ ਕਹੀ ਜਾ ਰਹੀ ਸੀ, ਉਹ ਸਿਰਫ਼ ਅਫਵਾਹ ਸੀ । ਉਨ੍ਹਾਂ ਕਿਹਾ ਕਿ ਖੁਫੀਆ ਸੂਤਰਾਂ ਨੇ ਵੀ ਕੁਝ ਅਜਿਹੇ ਸੰਕੇਤ ਦਿੱਤੇ ਹਨ ਕਿ ਉਹ ਅਜੇ ਜਿੰਦਾ ਹੈ । ਹਾਲਾਂਕਿ ਟਾਉਂਸੇਂਡ ਨੇ ਖੁਫੀਆ ਸੂਤਰਾਂ ਦੇ ਬਾਰੇ ਵਿਚ ਜ਼ਿਆਦਾ ਕੁਝ ਜਾਣਕਾਰੀ ਨਹੀਂ ਦਿੱਤੀ । ਰੂਸੀ ਅਧਿਕਾਰੀਆਂ ਨੇ ਜੂਨ ਵਿਚ ਕਿਹਾ ਸੀ ਕਿ ਇਸ ਗਲ ਦੀ ''ਪੂਰੀ ਸੰਭਾਵਨਾ'' ਹੈ ਕਿ ਇਕ ਮਹੀਨਾ ਪਹਿਲਾਂ ਰਾਕਾ ਅਤੇ ਸੀਰੀਆ ਦੇ ਬਾਹਰੀ ਇਲਾਕੇ ਵਿਚ ਰੂਸ ਦੇ ਹਵਾਈ ਹਮਲਿਆਂ ਵਿਚ ਅਲ-ਬਗਦਾਦੀ ਮਾਰਿਆ ਗਿਆ ਹੈ । ਪੈਂਟਾਗਨ ਨੇ ਵੀਰਵਾਰ ਨੂੰ ਆਪਣੇ ਬਗਦਾਦ ਹੈਡਕੁਆਰਟਰ ਵਿਚ ਪੱਤਰਕਾਰਾਂ ਨੂੰ ਦੱਸਿਆ। ਟਾਉਂਸੇਂਡ ਨੇ ਕਿਹਾ ਹੈ ਕਿ ਅਮਰੀਕਾ ਅਤੇ ਗਠਜੋੜ ਫੌਜ ਸਰਗਰਮੀ ਨਾਲ ਅਲ-ਬਗਦਾਦੀ ਨੂੰ ਲੱਭ ਰਹੀ ਹੈ ।  ਜੇਕਰ ਉਹ ਉਸ ਨੂੰ ਲੱਭ ਲੈਂਦੀ ਹੈ ਤਾਂ ਸ਼ਾਇਦ ਉਸ ਨੂੰ ਫੜਨ ਦੀ ਬਜਾਏ ਮਾਰ ਦੇਵੇ। ਟਾਉਂਸੇਂਡ ਨੇ ਕਿਹਾ ਕਿ ਅਲ-ਬਗਦਾਦੀ ਦੇ ਲੁਕੇ ਹੋਣ ਦੇ ਬਾਰੇ ਵਿਚ ਇਕ ਅੰਦਾਜਾ ਹੈ ਅਤੇ ਉਹ ਤਥਾਕਥਿਤ ਵਿਚਕਾਰ ਫਰਾਤ ਨਦੀ ਘਾਟੀ ਵਿਚ ਲੁਕਿਆ ਹੋ ਸਕਦਾ ਹੈ, ਜੋ ਪੂਰਬੀ ਸੀਰੀਆ ਦੇ ਦੇਈਰ ਐਲ-ਕੋਰ ਸ਼ਹਿਰ ਤੋਂ ਲੱਗਭਗ ਪੱਛਮੀ ਇਰਾਕ ਦੇ ਰਾਵਾ ਸ਼ਹਿਰ ਤਕ ਫੈਲੀ ਹੋਈ ਹੈ ।  


Related News