ਉੱਘੇ ਮੌਲਵੀ ਯੂਸੁਫ ਅਲ ਕਰਾਦਾਵੀ ਦਾ ਕਤਰ ''ਚ ਦਿਹਾਂਤ
Monday, Sep 26, 2022 - 06:11 PM (IST)
ਦੁਬਈ (ਭਾਸ਼)- ਮਿਸਰ ਮੂਲ ਦੇ ਉੱਘੇ ਮੌਲਵੀ ਯੂਸੁਫ ਅਲ ਕਰਾਦਾਵੀ ਦਾ ਕਤਰ ਵਿਚ ਦਿਹਾਂਤ ਹੋ ਗਿਆ। ਉਹ 96 ਸਾਲ ਦੇ ਸਨ। ਕਰਾਦਾਵੀ ਦੀ ਅਧਿਕਾਰਤ ਵੈੱਬਸਾਈਟ 'ਤੇ ਸੋਮਵਾਰ ਨੂੰ ਉਨ੍ਹਾਂ ਦੇ ਦਿਹਾਂਤ ਦੀ ਜਾਣਕਾਰੀ ਸਾਂਝੀ ਕੀਤੀ ਗਈ। ਕਰਾਦਾਵੀ ਨੂੰ ਅਰਬ ਖੇਤਰ ਵਿਚ ਪ੍ਰਭਾਵ ਵਾਲੇ 'ਮੁਸਲਿਮ ਬ੍ਰਦਰਹੁੱਡ' ਦੇ ਅਧਿਆਤਮਕ ਨੇਤਾ ਦੇ ਤੌਰ 'ਤੇ ਦੇਖਿਆ ਜਾਂਦਾ ਹੈ। 2013 ਵਿਚ ਮਿਸਰ ਵਿਚ ਮੁਸਲਿਮ ਬ੍ਰਦਰਹੁੱਡ ਦੀ ਅਗਵਾਈ ਵਾਲੀ ਸਰਕਾਰ ਦਾ ਫ਼ੌਜ ਵੱਲੋਂ ਤਖ਼ਤਾਪਲਟ ਕੀਤੇ ਜਾਣ ਤੋਂ ਬਾਅਦ ਉਹ ਕਤਰ ਵਿਚ ਜਲਾਵਤਨੀ ਵਿਚ ਰਹਿ ਰਹੇ ਸਨ।
