ਇਰਾਕ ਨੇ ਇਕ ਹੀ ਦਿਨ ''ਚ 21 ਅੱਤਵਾਦੀਆਂ ਨੂੰ ਫਾਂਸੀ ''ਤੇ ਲਟਕਾਇਆ

11/17/2020 10:35:33 AM

ਇੰਟਰਨੈਸ਼ਨਲ ਡੈਸਕ: ਇਰਾਕ ਨੇ ਅੱਤਵਾਦ ਦੇ ਖ਼ਿਲਾਫ਼ ਇਕ ਵੱਡਾ ਕਦਮ ਚੁੱਕਦੇ ਹੋਏ ਅੱਤਵਾਦ ਰੋਧੀ ਕਾਨੂੰਨ ਦੇ ਤਹਿਤ ਦੋਸ਼ੀ ਕਰਾਰ 21 ਦੋਸ਼ੀਆਂ ਨੂੰ ਇਕੱਠੇ ਫਾਂਸੀ 'ਤੇ ਲਟਕਾ ਦਿੱਤਾ ਹੈ। ਇਕ ਦਿਨ 'ਚ ਇੰਨੀ ਵੱਡੀ ਗਿਣਤੀ 'ਚ ਫਾਂਸੀ ਦੀ ਖ਼ਬਰ ਫੈਲਦੇ ਹੀ ਮਨੁੱਖ ਅਧਿਕਾਰ ਸੰਗਠਨਾਂ ਨੇ ਇਰਾਕ ਸਰਕਾਰ ਦਾ ਵਿਰੋਧ ਸ਼ੁਰੂ ਕਰ ਦਿੱਤਾ ਹੈ। ਇਰਾਕ ਦੀ ਬਦਨਾਮ ਨਾਸੀਰੀਯਾਹ ਜੇਲ 'ਚ ਸਭ ਨੂੰ ਫਾਂਸੀ 'ਤੇ ਚੜ੍ਹਾਇਆ ਗਿਆ। ਇਰਾਕ ਵੱਲੋਂ ਕਿਹਾ ਗਿਆ ਹੈ ਕਿ ਜਿਨ੍ਹਾਂ ਲੋਕਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ, ਉਨ੍ਹਾਂ ਨੂੰ 2005 ਦੇ ਅੱਤਵਾਦ-ਰੋਧੀ ਕਾਨੂੰਨ ਦੇ ਤਹਿਤ ਦੋਸ਼ੀ ਠਹਿਰਾਇਆ ਗਿਆ ਸੀ ਪਰ ਸਰਕਾਰ ਵੱਲੋਂ ਇਸ ਬਾਰੇ 'ਚ ਕੋਈ ਵਿਸਤ੍ਰਿਤ ਜਾਣਕਾਰੀ ਉਪਲੱਬਧ ਨਹੀਂ ਕਰਵਾਈ ਗਈ ਹੈ ਕਿ ਫਾਂਸੀ 'ਤੇ ਲਟਕਾਏ ਗਏ ਲੋਕਾਂ ਨੇ ਕਿਸ ਤਰ੍ਹਾਂ ਦੀਆਂ ਅੱਤਵਾਦੀ ਗਤੀਵਿਧੀਆਂ 'ਚ ਹਿੱਸਾ ਲਿਆ ਸੀ। 
ਧੀ ਕਵਰ ਪ੍ਰਾਂਤ ਸਥਿਤ ਨਾਸੀਰੀਯਾਹ ਜੇਲ 'ਚ ਫਾਂਸੀ ਦੀ ਸਜ਼ਾ ਨੂੰ ਅਮਲ 'ਚ ਲਿਆਂਦਾ ਗਿਆ। ਇਰਾਕ 'ਚ ਸਿਰਫ਼ ਇਹੀਂ ਇਕ ਜੇਲ ਹੈ ਜਿਥੇ ਮੌਤ ਦੀ ਸਜ਼ਾ ਪਾਏ ਗਏ ਕੈਦੀਆਂ ਨੂੰ ਰੱਖਿਆ ਜਾਂਦਾ ਹੈ। ਸੱਦਾਮ ਹੁਸੈਨ ਸ਼ਾਸਨ ਦੇ ਸਾਬਕਾ ਅਧਿਕਾਰੀਆਂ ਨੂੰ ਵੀ ਇਸ ਜੇਲ 'ਚ ਫਾਂਸੀ ਦਿੱਤੀ ਗਈ ਸੀ। ਦੱਸ ਦੇਈਏ ਕਿ ਕੱਟਰ ਇਸਲਾਮਿਕ ਦੇਸ਼ ਇਰਾਕ 'ਚ ਫਾਂਸੀ ਦੀ ਸਜ਼ਾ ਆਮ ਹੈ। ਤਮਾਮ ਵਿਰੋਧ-ਪ੍ਰਦਰਸ਼ਨਾਂ ਦੇ ਬਾਵਜੂਦ ਇਥੇ ਦੀ ਸਰਕਾਰ ਨੇ ਕੈਪੀਟਲ ਪਨਿਸ਼ਮੈਂਟ ਨੂੰ ਖਤਮ ਨਹੀਂ ਕੀਤਾ ਹੈ। 2017 ਦੇ ਅੰਤ 'ਚ ਅੱਤਵਾਦੀ ਗਰੁੱਪ ਦੇ ਇਸਲਾਮਿਕ ਸਟੇਟ 'ਤੇ ਜਿੱਤ ਤੋਂ ਬਾਅਦ ਇਰਾਕ ਨੇ ਜਿਹਾਦੀ ਗਰੁੱਪ ਦੇ ਪ੍ਰਤੀ ਨਿਸ਼ਟਾ ਦਾ ਹਵਾਲਾ ਦਿੰਦੇ ਹੋਏ ਆਪਣੇ ਹੀ ਸੈਂਕੜਾਂ ਨਾਗਰਿਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਸੀ।
ਹਾਲਾਂਕਿ ਇਸ 'ਚ ਕੁਝ ਹੀ ਲੋਕਾਂ ਨੂੰ ਫਾਂਸੀ 'ਤੇ ਚੜਾਇਆ ਗਿਆ ਕਿਉਂਕਿ ਇਰਾਕ 'ਚ ਫਾਂਸੀ ਦੀ ਸਜ਼ਾ ਨੂੰ ਰਾਸ਼ਟਰਪਤੀ ਦੀ ਮਨਜ਼ੂਰੀ ਮਿਲਣਾ ਜ਼ਰੂਰੀ ਹੈ ਅਤੇ ਉਸ ਸਮੇਂ ਇਹ ਸੰਭਵ ਨਹੀਂ ਹੋ ਪਾਇਆ ਸੀ। ਪੁਲਸ ਸੂਤਰਾਂ ਮੁਤਾਬਕ ਰਾਸ਼ਟਰਪਤੀ ਬਰਹਾਮ ਸਾਲਿਹ ਨੇ ਸੋਮਵਾਰ ਨੂੰ ਅੱਤਵਾਦ ਰੋਧੀ ਕਾਨੂੰਨ ਦੇ ਤਹਿਤ ਦੋਸ਼ੀ ਕਰਾਰ ਦਿੱਤੇ ਗਏ 21 ਲੋਕਾਂ ਨੂੰ ਫਾਂਸੀ 'ਤੇ ਲਟਕਾਏ ਜਾਣ ਦੀ ਮਨਜ਼ੂਰੀ ਦੇ ਦਿੱਤੀ। ਦੱਸ ਦੇਈਏ ਕਿ 2019 'ਚ ਇਰਾਕ 'ਚ 100 ਲੋਕਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਹੈ। ਐਮਨੈਸਟੀ ਇੰਟਰਨੈਸ਼ਨਲ ਮੁਤਾਬਕ ਇਰਾਕ ਮੌਤ ਦੀ ਸਜ਼ਾ ਦੇਣ ਵਾਲੇ ਦੇਸ਼ਾਂ 'ਚ ਪੰਜਵੇਂ ਸਥਾਨ 'ਤੇ ਹੈ।


Aarti dhillon

Content Editor

Related News