ਬਗਦਾਦ ''ਚ ਧਮਾਕਿਆਂ ਨੇ ਲਈ 6 ਲੋਕਾਂ ਦੀ ਜਾਨ

Monday, Nov 05, 2018 - 11:10 AM (IST)

ਬਗਦਾਦ(ਭਾਸ਼ਾ)— ਇਰਾਕ ਦੀ ਰਾਜਧਾਨੀ ਬਗਦਾਦ ਦੇ ਸ਼ੀਆ ਬਹੁਲਤਾ ਵਾਲੇ ਕਈ ਜ਼ਿਲਿਆਂ 'ਚ ਹੋਏ ਧਮਾਕਿਆਂ ਕਾਰਨ 6 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਇਨ੍ਹਾਂ 'ਚ ਵਧੇਰੇ ਆਮ ਨਾਗਰਿਕ ਸਨ। ਪੁਲਸ ਅਤੇ ਮੈਡੀਕਲ ਸੂਤਰਾਂ ਨੇ ਦੱਸਿਆ ਕਿ ਉੱਤਰੀ ਬਗਦਾਦ ਦੇ ਅਦਨ ਇਲਾਕੇ 'ਚ ਇਕ ਬੱਸ ਸਟਾਪ ਨੇੜੇ ਧਮਾਕਿਆਂ 'ਚ ਦੋ ਨਾਗਰਿਕਾਂ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖਮੀ ਹੋ ਗਏ। ਇਕ ਪੁਲਸ ਅਧਿਕਾਰੀ ਨੇ ਦੱਸਿਆ,''ਨੇੜਲੇ ਤਰਮਿਆਹ ਇਲਾਕੇ 'ਚ ਫੌਜ ਦੇ ਕਾਫਲੇ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲਿਆਂ 'ਚ ਇਕ ਫੌਜੀ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ।


ਦੱਖਣੀ-ਪੱਛਮੀ ਅਲ ਸਾਹਾ ਇਲਾਕੇ 'ਚ ਸਰਕਾਰੀ ਅਧਿਕਾਰੀ ਦੀ ਕਾਰ ਨਾਲ ਲੱਗਾ ਧਮਾਕਾਖੇਜ਼ ਪਦਾਰਥ ਫਟ ਗਿਆ, ਜਿਸ 'ਚ ਉਸ ਦੀ ਮੌਤ ਹੋ ਗਈ। ਪੂਰਬੀ ਸੂਬੇ ਸਦਰ ਸਿਟੀ 'ਚ ਰੂੜ੍ਹੀਵਾਦੀ ਸ਼ੀਆ ਇਲਾਕੇ 'ਚ ਦੋ ਧਮਾਕਿਆਂ 'ਚ 2 ਲੋਕਾਂ ਦੀ ਮੌਤ ਹੋ ਗਈ ਅਤੇ 4 ਹੋਰ ਜ਼ਖਮੀ ਹੋ ਗਏ। ਬਗਦਾਦ ਦੇ ਉੱਤਰੀ-ਪੂਰਬੀ ਇਲਾਕੇ 'ਚ ਦੋ ਹੋਰ ਧਮਾਕਿਆਂ 'ਚ 7 ਲੋਕ ਜ਼ਖਮੀ ਹੋ ਗਏ। ਅਜੇ ਤਕ ਕਿਸੇ ਨੇ ਵੀ ਧਮਾਕਿਆਂ ਦੀ ਜ਼ਿੰਮੇਵਾਰੀ ਨਹੀਂ ਲਈ। ਇਰਾਕ 'ਚ 2006 ਅਤੇ 2007 ਦੇ ਫਿਰਕੂ ਤਣਾਅ ਕਾਰਨ ਹਿੰਸਾ ਸਿਖਰ 'ਤੇ ਪੁੱਜ ਗਈ ਸੀ। ਦਸੰਬਰ 'ਚ ਸਰਕਾਰ ਵਲੋਂ ਇਸਲਾਮਕ ਸਟੇਟ 'ਤੇ ਜਿੱਤ ਐਲਾਨ ਕਰਨ ਦੇ ਬਾਅਦ ਤੋਂ ਇਰਾਕ ਅਤੇ ਖਾਸ ਤੌਰ 'ਤੇ ਬਗਦਾਦ 'ਚ ਹਿੰਸਾ ਘੱਟ ਹੋਈ ਹੈ। ਗੁਪਤ ਜਿਹਾਦੀ ਸੰਗਠਨ ਹੁਣ ਵੀ ਦੇਸ਼ 'ਚ ਹਨ ਅਤੇ ਉਨ੍ਹਾਂ ਨੇ ਸਰਕਾਰੀ ਚੌਂਕੀਆਂ 'ਤੇ ਗੁਰਿੱਲਾ ਵਰਗੇ ਹਮਲੇ ਕੀਤੇ ਹਨ।


Related News