ਇਕ ਭਰਾ ਦੀਆਂ ਅੱਖਾਂ ਮੂਹਰੇ ਨਿਕਲੀ ਦੂਜੇ ਦੀ ਜਾਨ! ਰੂਹ ਕੰਬਾਅ ਦੇਵੇਗਾ ਪੂਰਾ ਮਾਮਲਾ
Sunday, Oct 06, 2024 - 12:40 PM (IST)

ਭਵਾਨੀਗੜ੍ਹ (ਕਾਂਸਲ)- ਸਥਾਨਕ ਸ਼ਹਿਰ ਤੋਂ ਨਾਭਾ ਨੂੰ ਜਾਂਦੀ ਮੁੱਖ ਸੜਕ ਉੱਪਰ ਇਕ ਕਾਰ ਤੇ ਮੋਟਰਸਾਈਕਲ ਵਿਚਕਾਰ ਹੋਏ ਹਾਦਸੇ ’ਚ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ। ਗੁਰਜੰਟ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਹਿਆਣਾ ਖੁਰਦ ਨਾਭਾ ਨੇ ਪੁਲਸ ਨੂੰ ਕੀਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦਾ ਭਰਾ ਬਚਿੱਤਰ ਸਿੰਘ ਤੇ ਉਹ ਲੰਘੇ 4 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਜਦੋਂ ਪਿੰਡ ਕੁਲਾਰਾ ਤੋਂ ਆਪਣਾ ਕੰਮ ਖ਼ਤਮ ਕਰਕੇ ਆਪਣੇ-ਆਪਣੇ ਮੋਟਰਸਾਈਕਲਾਂ ਰਾਹੀ ਆਪਣੇ ਘਰ ਪਿੰਡ ਹਿਆਣਾ ਖੁਰਦ ਨਾਭਾ ਨੂੰ ਪਰਤ ਰਹੇ ਸਨ।
ਇਹ ਖ਼ਬਰ ਵੀ ਪੜ੍ਹੋ - ਸੁਨਹਿਰੀ ਭਵਿੱਖ ਲਈ ਆਸਟ੍ਰੇਲੀਆ ਗਿਆ ਸੀ ਪੰਜਾਬੀ ਜੋੜਾ, ਫ਼ਿਰ ਜੋ ਹੋਇਆ ਉਹ ਸੋਚਿਆ ਨਾ ਸੀ
ਭਵਾਨੀਗੜ੍ਹ ਨਾਭਾ ਮੁੱਖ ਸੜਕ ਉੱਪਰ ਜਦੋਂ ਉਹ ਰੰਧਾਵਾ ਪੈਟਰੋਲ ਪੰਪ ਪਿੰਡ ਮਾਝੀ ਨੇੜੇ ਪੁੱਜੇ ਤਾਂ ਪਿਛਿਓਂ ਭਵਾਨੀਗੜ੍ਹ ਸਾਇਡ ਤੋਂ ਆਈ ਇਕ ਤੇਜ਼ ਰਫ਼ਤਾਰ ਕਾਰ ਦੇ ਚਾਲਕ ਨੇ ਅਣਗਹਿਲੀ ਨਾਲ ਉਸ ਦੇ ਭਰਾ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਤੇ ਉਸ ਦਾ ਭਰਾ ਹੇਠਾਂ ਜ਼ਮੀਨ ਉੱਪਰ ਡਿੱਗ ਪਿਆ। ਇਸ ਹਾਦਸੇ ’ਚ ਉਸ ਦੇ ਭਰਾ ਬਚਿੱਤਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਨੇ ਗੁਰਜੰਟ ਸਿੰਘ ਦੇ ਬਿਆਨਾਂ ਦੇ ਅਧਾਰ ’ਤੇ ਨਾਮਲੂਮ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8