18 ਸਾਲ ਬਾਅਦ ਆਉਣੀਆਂ ਸਨ ਘਰ ''ਚ ਖ਼ੁਸ਼ੀਆਂ, ਧਰਨੇ ਦੀ ਭੇਂਟ ਚੜ੍ਹੀ ਨੰਨ੍ਹੀ ਜਾਨ

Sunday, Oct 06, 2024 - 06:27 PM (IST)

ਜਲਾਲਾਬਾਦ (ਮਿੱਕੀ)- ਫਿਰੋਜ਼ਪੁਰ-ਫਾਜ਼ਿਲਕਾ ਮੁੱਖ ਮਾਰਗ ’ਤੇ ਸਥਿਤ ਸਥਾਨਕ ਬੱਤੀਆਂ ਵਾਲੇ ਚੌਂਕ ਵਿੱਚ ਬੀਤੇ ਦਿਨ ਤੋਂ ਚੱਲ ਰਹੇ ਰੋਸ ਧਰਨੇ 'ਤੇ ਚੱਕਾ ਜਾਮ ਨੇ ਇਕ ਪਰਿਵਾਰ ਦੀਆਂ ਖ਼ੁਸ਼ੀਆਂ ਖੋਹ ਲਈਆਂ ਹਨ ਅਤੇ ਜਿਸ ਘਰ 'ਚ 18 ਸਾਲ ਬਾਅਦ ਨਵਾਂ ਜੀਅ ਆਉਣ ਦੀਆਂ ਵਧਾਈਆਂ ਆਉਣੀਆਂ ਸਨ। ਉਸ ਪਰਿਵਾਰ ਦੀ ਗਰਭਵਤੀ ਔਰਤ ਦੇ ਸਮੇਂ ਸਿਰ ਹਸਪਤਾਲ ਨਾ ਪਹੁੰਚਣ ਕਾਰਨ ਨੰਨ੍ਹੀ ਜਾਣ ਦੇ ਜਹਾਨ ’ਤੇ ਆਉਣ ਤੋਂ ਪਹਿਲਾਂ ਹੀ ਅੱਖਾਂ ਮੀਚ ਜਾਣ ਕਰਕੇ ਉਕਤ ਘਰ ਵਿੱਚ ਮਾਤਮ ਦੇ ਕੀਰਨੇ ਸੁਣ ਰਹੇ ਹਨ।


ਪ੍ਰਾਪਤ ਜਾਣਕਾਰੀ ਅਨੁਸਾਰ ਜਲਾਲਾਬਾਦ ਸ਼ਹਿਰ ਦੇ ਨਾਲ ਹੀ ਸਥਿਤ ਪਿੰਡ ਬੱਘੇ ਕਾ ਤੋਂ ਇਕ ਗਰਭਵਤੀ ਔਰਤ ਨੂੰ ਬੀਤੀ ਰਾਤ ਸ਼ਹਿਰ ਦੇ ਇਕ ਨਿੱਜੀ ਹਸਪਤਾਲ ਵਿੱਚ ਲਿਆਂਦਾ ਜਾ ਰਿਹਾ ਸੀ ਪਰ ਸਥਾਨਕ ਫਿਰੋਜ਼ਪੁਰ-ਫਾਜ਼ਿਲਕਾ ਰੋਡ ’ਤੇ ਉਕਤ ਧਰਨੇ ਕਾਰਨ ਵਾਹਨਾਂ ਦੀ ਲੰਮੀਆਂ ਕਤਾਰਾਂ ਲੱਗਣ ਦੇ ਚੱਲਦਿਆਂ ਰੋਡ ਉਤੇ ਲੱਗੇ ਜਾਮ ਕਾਰਨ ਗਰਭਵਤੀ ਔਰਤ ਸਮੇਂ ਸਿਰ ਹਸਪਤਾਲ ਨਹੀਂ ਪਹੁੰਚ ਸਕੀ। ਹਸਪਤਾਲ ਪਹੁੰਚਣ ਵਿੱਚ ਦੇਰੀ ਹੋਣ ਕਾਰਨ ਉਕਤ ਗਰਭਵਤੀ ਔਰਤ ਦੇ ਨਵਜੰਮੇ ਬੱਚੇ ਦੀ ਮੌਤ ਹੋ ਗਈ। 

ਇਹ ਵੀ ਪੜ੍ਹੋ- ਵਿਦੇਸ਼ ਗਏ ਪੁੱਤ ਨਾਲ ਗੱਲ ਕਰਨ ਨੂੰ ਵੀ ਤਰਸਿਆ ਪਰਿਵਾਰ, ਫੋਨ 'ਤੇ ਆਈ ਵੀਡੀਓ ਨੇ ਟੱਬਰ ਦੇ ਉਡਾ 'ਤੇ ਹੋਸ਼

ਜ਼ਿਕਰਯੋਗ ਹੈ ਕਿ ਉਕਤ ਪਰਿਵਾਰ 'ਚ 18 ਸਾਲ ਬਾਅਦ ਨਵੇਂ ਜੀਅ ਦਾ ਜਨਮ ਹੋਣ ਲੱਗਾ ਸੀ ਅਤੇ ਪਰਿਵਾਰ ਨਵੇਂ ਜੀਅ ਦੇ ਆਉਣ ਦੀਆਂ ਖ਼ੁਸ਼ੀਆਂ ਵਿੱਚ ਕਾਫ਼ੀ ਖ਼ੁਸ਼ ਸੀ ਪਰ ਉਕਤ ਰੋਸ ਧਰਨੇ ਕਾਰਨ ਹਸਪਤਾਲ ਵਿੱਚ ਪਹੁੰਚਣ ’ਚ ਹੋਈ ਦੇਰੀ ਨੇ ਉਕਤ ਪਰਿਵਾਰ ਤੋਂ ਉਨ੍ਹਾਂ ਦੀਆਂ ਖ਼ੁਸ਼ੀਆਂ ਖੋਹ ਲਈਆਂ। ਇਸ ਸੋਗਮਈ ਖ਼ਬਰ ਨੇ ਜਿੱਥੇ ਉਕਤ ਪਰਿਵਾਰਕ ਮੈਂਬਰਾਂ ਨੂੰ ਦੁੱਖ਼ ਦੇ ਡੂੰਘੇ ਸਮੁੰਦਰ ਵਿੱਚ ਸੁੱਟ ਦਿੱਤਾ, ਓਥੇ ਹੀ ਇਲਾਕਾ ਵਾਸੀਆਂ 'ਚ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਰੋਸ ਵੇਖਣ ਨੂੰ ਮਿਲ ਰਿਹਾ ਹੈ ਪਰ ਲੱਗ ਰਿਹਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਸੋਗਮਈ ਘਟਨਾ ਤੋਂ ਬਾਅਦ ਵੀ ਕੋਈ ਸਬਕ ਨਹੀਂ ਲਿਆ ਅਤੇ ਨਤੀਜੇ ਵੱਜੋਂ ਖ਼ਬਰ ਲਿਖੇ ਜਾਣ ਤੱਕ ਦਿਨ-ਰਾਤ ਦੇ ਲਗਾਤਾਰ ਧਰਨੇ ਦੇ ਦੂਜੇ ਦਿਨ ਵੀ ਐੱਫ਼. ਐੱਫ਼. ਰੋਡ ਰੋਸ ਧਰਨੇ ਕਾਰਨ ਪੂਰੀ ਤਰ੍ਹਾਂ ਬੰਦ ਸੀ, ਜਿਸ ਕਾਰਨ ਆਮ ਜਨ ਲਈ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਭ ਦੇ ਚੱਲਦਿਆਂ ਆਮ ਲੋਕਾਂ ਵਿੱਚ ਵੀ ਪ੍ਰਸ਼ਾਸਨ ਖ਼ਿਲਾਫ਼ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ।

ਇਹ ਵੀ ਪੜ੍ਹੋ- ਕਿਸਾਨਾਂ ਲਈ ਅਹਿਮ ਖ਼ਬਰ, CM ਭਗਵੰਤ ਮਾਨ ਨੇ ਕਰ ਦਿੱਤਾ ਵੱਡਾ ਐਲਾਨ
 

ਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


shivani attri

Content Editor

Related News