ਪੰਜਾਬ ਦੇ ਲੋਕਾਂ ਲਈ ਖ਼ਤਰੇ ਦੀ ਘੰਟੀ! ਸਾਹਮਣੇ ਆਈ ਚਿੰਤਾ ਭਰੀ ਖ਼ਬਰ

Friday, Oct 04, 2024 - 12:35 PM (IST)

ਲੁਧਿਆਣਾ (ਸਹਿਗਲ)- ਤਿਉਹਾਰਾਂ ਦੇ ਸੀਜ਼ਨ ’ਚ ਸਿਹਤ ਵਿਭਾਗ ਦੇ ਫੂਡ ਵਿੰਗ ਦੀ ਟੀਮ ਦੀ ਸੁਸਤ ਚਾਲ ਮਿਲਾਵਟਖੋਰੀ ਨੂੰ ਹੱਲਾਸ਼ੇਰੀ ਦੇ ਸਕਦੀ ਹੈ, ਕਿਉਂਕਿ ਜਿੰਨੀ ਇੰਸਪੈਕਸ਼ਨ ਅਤੇ ਸੈਂਪਲਿੰਗ ਘੱਟ ਹੋਵੇਗੀ ਮਿਲਾਵਟਖੋਰਾਂ ਦੇ ਹੌਸਲੇ ਹੋਰ ਵਧਣਗੇ। ਇਹ ਮਿਲਾਵਟਖੋਰੀ ਲੋਕਾਂ ਦੀ ਸਿਹਤ ਲਈ ਖ਼ਤਰਨਾਕ ਸਾਬਿਤ ਹੋ ਸਕਦੀ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਵੱਧਦੀ ਗਰਮੀ ਤੋਂ ਮਿਲੇਗੀ ਰਾਹਤ, ਅੱਜ ਇਨ੍ਹਾਂ ਜ਼ਿਲ੍ਹਿਆਂ 'ਚ ਹੋਵੇਗੀ ਬਰਸਾਤ

 

ਫੂਡ ਵਿੰਗ ਦੀ ਅਗਸਤ ਮਹੀਨੇ ਦੀ ਰਿਪੋਰਟ ਦੇਖੀ ਜਾਵੇ ਤਾਂ ਜ਼ਿਲ੍ਹੇ ’ਚ 150 ਸਰਵੀਲਾਂਸ ਸੈਂਪਲ ਭਰੇ ਜਾਣੇ ਜ਼ਰੂਰੀ ਹਨ, ਜਦੋਂਕਿ 14 ਸਰਵੀਲਾਂਸ ਸੈਂਪਲ ਹੀ ਲਏ ਗਏ। ਇਸ ਤੋਂ ਇਲਾਵਾ ਐਨਫੋਰਸਮੈਂਟ ਜਾਂ ਲੀਗਲ ਸੈਂਪਲਾਂ ਦੇ ਲਈ ਤੈਅ ਗਿਣਤੀ 42 ਰੱਖੀ ਗਈ ਹੈ ਪਰ ਅਗਸਤ ਮਹੀਨੇ ’ਚ ਸਿਰਫ 10 ਸੈਂਪਲ ਲਏ ਗਏ।

ਸਿਹਤ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਹਰ ਫੂਡ ਸੇਫਟੀ ਅਫਸਰ ਨੂੰ ਮਹੀਨੇ ’ਚ 25 ਸਰਵੀਲਾਂਸ ਸੈਂਪਲ ਲਏ ਜਾਣੇ ਜ਼ਰੂਰੀ ਹਨ ਅਤੇ ਜਿਥੋਂ ਤੱਕ ਐਨਫੋਰਸਮੈਂਟ ਸੈਂਪਲ ਲਏ ਜਾਣ ਦੀ ਗੱਲ ਹੈ, ਹਰ ਫੂਡ ਸੇਫਟੀ ਅਫਸਰ ਨੇ ਹਰ ਮਹੀਨੇ 7 ਸੈਂਪਲ ਲੈਣੇ ਹੁੰਦੇ ਹਨ ਪਰ ਤਿਉਹਾਰਾਂ ਦੇ ਸੀਜ਼ਨ ’ਚ ਇਹ ਗਿਣਤੀ ਵਧ ਵੀ ਜਾਵੇ ਤਾਂ ਸਿਹਤ ਵਿਭਾਗ ਦੇ ਪੱਖ ’ਚ ਇਹ ਗੱਲ ਜਾਂਦੀ ਹੈ ਕਿ ਉਹ ਵਧੀਆ ਕੰਮ ਕਰ ਰਿਹਾ ਹੈ।

ਇਸ ਦੇ ਉਲਟ ਮੌਜੂਦਾ ਸਮੇਂ ’ਚ ਸੈਂਪਲਿੰਗ ਦਾ ਕੰਮ ਬਹੁਤ ਮੱਧਮ ਰਫਤਾਰ ਨਾਲ ਹੋ ਰਿਹਾ ਹੈ। ਇਸ ਦੇ ਲਈ ਪਿਕ ਐਂਡ ਚੂਜ਼ ਦੀ ਪਾਲਿਸੀ ਅਪਣਾਈ ਜਾ ਰਹੀ ਹੈ, ਜਦੋਂਕਿ ਵੱਡੇ ਦੁਕਾਨਦਾਰਾਂ ਨੂੰ ਜਿਨ੍ਹਾਂ ’ਚ ਫੂਡ ਬਿਜ਼ਨੈੱਸ ਆਪ੍ਰੇਟਰ ਅਤੇ ਹਲਵਾਈ ਆਦਿ ਆਉਂਦੇ ਹਨ, ਦੇ ਮਾਮਲਿਆਂ ’ਚ ਦੇਖ ਕੇ ਸੈਂਪਲ ਲਏ ਜਾ ਰਹੇ ਹਨ, ਜਿਸ ਨੂੰ ਖਾਨਾਪੂਰਤੀ ਦਾ ਨਾਂ ਵੀ ਦਿੱਤਾ ਜਾ ਸਕਦਾ ਹੈ।

ਦੁੱਧ ਅਤੇ ਦੁੱਧ ਤੋਂ ਬਣੇ ਉਤਪਾਦਾਂ ਦੀ ਜਾਂਚ ਨਹੀਂ

ਤਿਉਹਾਰਾਂ ਦੇ ਸੀਜ਼ਨ ’ਚ ਜ਼ਿਆਦਾਤਰ ਮਠਿਆਈਆਂ ਦੁੱਧ ਤੋਂ ਬਣਾਈਆਂ ਜਾਂਦੀਆਂ ਹਨ ਪਰ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਦੀ ਜਾਂਚ ਦਾ ਕੰਮ ਮੱਧਮ ਰਫਤਾਰ ਨਾਲ ਚੱਲ ਰਿਹਾ ਹੈ, ਜੋ ਸੈਂਪਲ ਸਿਹਤ ਵਿਭਾਗ ਵੱਲੋਂ ਲਏ ਹਨ, ਉਨ੍ਹਾਂ ਨੂੰ ਜਨਤਕ ਨਹੀਂ ਕੀਤਾ ਜਾ ਰਿਹਾ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਵਿਦਿਆਰਥੀਆਂ ਲਈ ਖ਼ੁਸ਼ਖ਼ਬਰੀ! ਖ਼ਾਤਿਆਂ 'ਚ ਆਉਣਗੇ ਪੈਸੇ

ਮਿਲਾਵਟੀ ਦੇਸੀ ਘਿਓ ਅਤੇ ਸਰ੍ਹੋਂ ਦੇ ਤੇਲ ਦੀ ਜਾਂਚ ਨਹੀਂ

ਜ਼ਿਲ੍ਹੇ ’ਚ ਮਿਲਾਵਟੀ ਦੇਸੀ ਘਿਓ ਅਤੇ ਸਰ੍ਹੋਂ ਦੇ ਤੇਲ ਦੀ ਜਾਂਚ ਦਾ ਕੰਮ ਵੀ ਅੱਧ-ਵਿਚਾਲੇ ਲਟਕਿਆ ਹੋਇਆ ਹੈ, ਜਦੋਂਕਿ ਬੀਤੇ ਸਾਲ ਵੱਡੇ ਪੱਧਰ ’ਤੇ ਮਿਲਾਵਟੀ ਦੇਸੀ ਘਿਓ ਅਤੇ ਘਟੀਆ ਸਰ੍ਹੋਂ ਦੇ ਤੇਲ ਦੀ ਆਮਦ ਬਾਜ਼ਾਰ ’ਚ ਛਾਈ ਰਹੀ। ਸਿਹਤ ਅਧਿਕਾਰੀਆਂ ਨੂੰ ਇਸ ਸਬੰਧੀ ਕਈ ਸ਼ਿਕਾਇਤਾਂ ਵੀ ਪੁੱਜੀਆਂ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਸਾਲ ਵੀ ਮਿਲਾਵਟੀ ਸਰ੍ਹੋਂ ਦੇ ਤੇਲ ਦੇ ਵਪਾਰੀ ਫਿਰ ਬਾਜ਼ਾਰ ’ਚ ਕਬਜ਼ਾ ਕਰਨ ਦੀ ਕੋਸ਼ਿਸ਼ ਵਿਚ ਹਨ। ਦੱਸਿਆ ਜਾਂਦਾ ਹੈ ਕਿ ਇਸ ਸਿਲਸਿਲੇ ’ਚ ਘਟੀਆ ਅਤੇ ਮਿਲਾਵਟੀ ਸਰ੍ਹੋਂ ਦੇ ਤੇਲ ਦੀ ਆਮਦ ਬਾਜ਼ਾਰ ’ਚ ਸ਼ੁਰੂ ਹੋ ਚੁੱਕੀ ਹੈ ਅਤੇ ਵੱਡੇ ਪੱਧਰ ’ਤੇ ਬਣਾਉਣਾ ਜਾਰੀ ਹੈ। ਇਸ ਨੂੰ ਘੱਟ ਰੇਟਾਂ ’ਚ ਬਾਜ਼ਾਰ ’ਚ ਮੁਹੱਈਆ ਕਰਵਾਇਆ ਜਾਂਦਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News