ਪੰਜਾਬ ਦੇ ਲੋਕਾਂ ਦੀ ਸਿਹਤ ਨਾਲ ਖਿਲਵਾੜ! ਜਾਂਚ ਲਈ ਬਣੀ ਕਮੇਟੀ

Sunday, Oct 06, 2024 - 04:07 PM (IST)

ਲੁਧਿਆਣਾ (ਸਹਿਗਲ): ਸਿਹਤ ਵਿਭਾਗ ਵਿਚ ਇਕ ਸਾਬਕਾ ਜ਼ਿਲ੍ਹਾ ਸਿਹਤ ਅਫ਼ਸਰ ਵੱਲੋਂ ਆਪਣੇ ਅਹੁਦੇ ਦੀ ਦੁਰਵਰਤੋਂ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਇਸ ਸਿਲਸਿਲੇ ਵਿਚ ਸਿਵਲ ਸਰਜਨ ਵੱਲੋਂ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜੋ ਇਸ ਮਾਮਲੇ ਦੀ ਜਾਂਚ ਕਰੇਗੀ। ਜਾਂਚ ਲਈ 8 ਅਕਤੂਬਰ ਦੀ ਤਾਰੀਖ਼ ਨਿਰਧਾਰਤ ਕੀਤੀ ਗਈ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਲੋਕਾਂ ਲਈ ਖ਼ਤਰੇ ਦੀ ਘੰਟੀ! ਸਾਹਮਣੇ ਆਈ ਚਿੰਤਾ ਭਰੀ ਖ਼ਬਰ

ਇਹ ਸ਼ਿਕਾਇਤ ਸਾਬਕਾ ਜ਼ਿਲ੍ਹਾ ਸਹਿਤ ਕਮੇਟੀ ਦੇ ਮੈਂਬਰ ਰਹੇ ਰਾਜ ਮਲਹੋਤਰਾ ਵੱਲੋਂ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿਚ ਜਾਂਚ ਕਾਫ਼ੀ ਦੇਰ ਤੋਂ ਪੈਂਡਿੰਗ ਹੈ। ਸ਼ਿਕਾਇਤ ਵਿਚ ਸਾਬਕਾ ਜ਼ਿਲ੍ਹਾ ਸਿਹਤ ਅਫ਼ਸਰ 'ਤੇ ਕਈ ਗੰਭੀਰ ਦੋਸ਼ ਲਗਾਏ ਗਏ ਹਨ। ਜਿਸ ਵਿਚ ਕੁਝ ਫੂਡ ਸੇਫਟੀ ਅਫ਼ਸਰਾਂ ਦੀ ਭੂਮਿਕਾ ਵੀ ਕਾਫ਼ੀ ਸ਼ੱਕੀ ਦੱਸੀ ਜਾਂਦੀ ਹੈ। ਪਰ ਭ੍ਰਿਸ਼ਟਾਚਾਰ ਦੇ ਦੋਸ਼ ਦੇ ਬਾਵਜੂਦ ਜਾਂਜ ਦਾ ਸਮਾਂ ਵਧਦਾ ਗਿਆ ਤੇ ਹੁਣ ਤਕ ਕੋਈ ਸਿੱਟਾ ਨਹੀਂ ਨਿਕਲ ਸਕਿਆ। ਵਰਤਮਾਨ ਵਿਚ ਸਿਵਲ ਸਰਜਨ ਡਾਕਟਰ ਪ੍ਰਦੀਪ ਕੁਮਾਰ ਨੇ ਤਿੰਨ ਮੈਂਬਰਾਂ 'ਤੇ ਅਧਾਰਤ ਕਮੇਟੀ ਦਾ ਗਠਨ ਕਰ ਕੇ ਉਨ੍ਹਾਂ ਨੂੰ ਜਾਂਚ ਕਰਨ ਲਈ ਕਿਹਾ ਹੈ। ਇਸ ਕਮੇਟੀ ਵਿਚ ਕਮਿਊਨਿਟੀ ਹੈਲਥ ਸੈਂਟਰ ਹਠੂਰ ਦੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਵਰੁਣ ਸੱਗੜ, ਰਾਏਕੋਟ ਸਿਵਲ ਹਸਪਤਾਲ ਦੇ ਇੰਚਾਰਜ ਡਾਕਰ ਮਨਦੀਪ ਸਿੰਘ ਅਤੇ ਏ.ਐੱਸ.ਆਈ. ਡਿਸਪੈਂਸਰੀ ਨੰਬਰ 4 ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਮਨੀਸ਼ਾ ਖੰਨਾ ਨੂੰ ਜਾਂਚ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ। ਜਾਂਚ 8 ਤਾਰੀਖ਼ ਨੂੰ ਸਵੇਰੇ 10.30 ਵਜੇ ਲਈ ਨਿਰਧਾਰਤ ਕੀਤਾ ਗਿਆ ਹੈ, ਇਸ ਵਿਚ ਸ਼ਿਕਾਇਤਕਰਤਾ ਨੂੰ ਬੁਲਾ ਕੇ ਉਨ੍ਹਾਂ ਦਾ ਪੱਖ ਸੁਣਿਆ ਜਾਵੇਗਾ ਤੇ ਉਨ੍ਹਾਂ ਨੂੰ ਸਬੂਤਾਂ ਤੇ ਦਸਤਾਵੇਜ਼ਾਂ ਦੇ ਨਾਲ ਹਾਜ਼ਰ ਹੋਣ ਲਈ ਕਿਹਾ ਗਿਆ ਹੈ। 

ਇਹ ਖ਼ਬਰ ਵੀ ਪੜ੍ਹੋ - ਸੁਨਹਿਰੀ ਭਵਿੱਖ ਲਈ ਆਸਟ੍ਰੇਲੀਆ ਗਿਆ ਸੀ ਪੰਜਾਬੀ ਜੋੜਾ, ਫ਼ਿਰ ਜੋ ਹੋਇਆ ਉਹ ਸੋਚਿਆ ਨਾ ਸੀ

ਇਹ ਵੀ ਕਾਬਿਲੇਗੌਰ ਹੈ ਕਿ ਸਿਹਤ ਵਿਭਾਗ ਦੇ ਫੂਡ ਵਿੰਗ ਦੀ ਪੁਰਾਣੀ ਟੀਮ ਦੇ ਕਿੱਸੇ ਸ਼ਹਿਰ ਵਿਚ ਚਰਚਾ ਦਾ ਵਿਸ਼ਾ ਬਣੇ ਰਹੇ ਤੇ ਅੱਜ ਤਕ ਕਈ ਸੰਗੀਨ ਮਾਮਲਿਆਂ ਦਾ ਕੋਈ ਹੱਲ ਨਹੀਂ ਨਿਕਲ ਸੱਕਿਆ। ਇਸ ਵਿਚ ਸਿੱਧੇ ਤੌਰ 'ਤੇ 10 ਕੁਇੰਟਲ ਮਿਲਾਵਟੀ ਦੇਸੀ ਘਿਓ ਜਿਸ ਦਾ ਸੈਂਪਲ ਅਨਸੇਫ਼ ਆਇਆ ਸੀ ਦੇ ਸਟਾਕ ਨੂੰ ਗਾਇਬ ਕਰ ਦਿੱਤਾ ਗਿਆ। ਇਸੇ ਤਰ੍ਹਾਂ ਇਕ ਹੋਰ ਜਗ੍ਹਾ 'ਤੇ ਜ਼ਬਤ ਕੀਤੇ ਗਏ 27 ਕੁਇੰਟਲ ਮਿਲਾਵਟੀ ਦੇਸੀ ਘਿਓ ਦੇ ਮਾਮਲੇ ਦੀ ਅਲੱਗ ਹੀ ਕਹਾਣੀ ਹੈ, ਜਿਸ ਦੇ ਕਈ ਮਹੀਨਿਆਂ ਬਾਅਦ ਇੰਸਪੈਕਸ਼ਨ ਕੀਤੀ ਗਈ, ਜਿਸ ਵਿਚ ਫੂਡ ਸੇਫਟੀ ਅਫ਼ਸਰ ਨੇ ਕਿਹਾ ਕਿ ਜ਼ਬਤ ਕੀਤੇ ਗਏ ਮਾਲ ਨਾਲ ਛੇੜਛਾੜ ਕੀਤੀ ਗਈ ਹੈ, ਪਰ ਅੱਜ ਤਕ ਸਿਹਤ ਵਿਭਾਗ ਵੱਲੋਂ ਇਸ ਸਿਲਸਿਲੇ ਵਿਚ ਕੁਝ ਨਹੀਂ ਕੀਤਾ ਗਿਆ। ਪਰ ਭ੍ਰਿਸ਼ਟਾਚਾਰ ਇਸ ਕਦਰ ਤਕ ਫ਼ੈਲਿਆ ਹੈ ਕਿ ਅਧਿਕਾਰੀ ਵੀ ਬੇਵੱਸ ਦਿਖਾਈ ਦੇ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਇਕ ਹੋਰ ਸਿਹਤ ਵਿਭਾਗ ਵੱਲੋਂ ਜ਼ਬਤ ਕੀਤੇ ਗਏ ਸਾਮਾਨ ਦੀ ਚੋਰੀ ਹੋ ਗਈ। ਪਰ ਕਈ ਸਾਲ ਬੀਤਣ ਦੇ ਬਾਅਦ ਵੀ ਅਜੇ ਤਕ ਪੁਲਸ ਨੂੰ ਇਤਲਾਹ ਨਹੀਂ ਦਿੱਤੀ ਗਈ। ਜੇਕਰ ਕੋਈ ਵਿਅਕਤੀ ਸ਼ਿਕਾਇਤ ਕਰਦਾ ਹੈ ਤਾਂ ਉਸ ਨੂੰ ਹੀ ਦਸਤਾਵੇਜ਼ ਤੇ ਸਬੂਤ ਲਿਆਉਣ ਨੂੰ ਕਿਹਾ ਜਾਂਦਾ ਹੈ। ਅਜਿਹੇ ਹੀ ਭ੍ਰਿਸ਼ਟਾਚਾਰ ਦੇ ਕਈ ਕਿੱਸੇ ਅਣਸੁਲਝੇ ਪਏ ਹਨ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News