ਅਮਰੀਕੀ ਦਬਾਅ ਦੇ ਬਾਵਜੂਦ ਜ਼ਿਬ੍ਰਾਲਟਰ ਤੋਂ ਰਵਾਨਾ ਹੋਵੇਗਾ ਈਰਾਨੀ ਤੇਲ ਟੈਂਕਰ

08/18/2019 12:47:08 AM

ਜ਼ਿਬ੍ਰਾਲਟਰ - ਕੂਟਨੀਤਕ ਵਿਵਾਦ 'ਚ ਫਸੇ ਈਰਾਨੀ ਸੁਪਰਟੈਂਕਰ ਦੇ ਸ਼ਿਪਿੰਗ ਏਜੰਟ ਨੇ ਆਖਿਆ ਹੈ ਕਿ ਜ਼ਬਤ ਕੀਤੇ ਗਏ ਪੋਤ ਨੂੰ ਐਤਵਾਰ ਜਾਂ ਸੋਮਵਾਰ ਨੂੰ ਜ਼ਿਬ੍ਰਾਲਟਰ ਤੋਂ ਰਵਾਨਾ ਕਰ ਦਿੱਤਾ ਜਾਵੇਗਾ। ਉਥੇ ਅਮਰੀਕਾ ਇਸ ਨੂੰ ਫਿਰ ਤੋਂ ਜ਼ਬਤ ਕਰਨ ਦੇ ਯਤਨ 'ਤੇ ਆਖਿਰ ਤੱਕ ਕੋਸ਼ਿਸ਼ ਕਰਦਾ ਰਿਹਾ।

ਬ੍ਰਿਟਿਸ਼ ਵਿਦੇਸ਼ੀ ਖੇਤਰ 'ਚ ਜ਼ਬਤ ਕੀਤੇ ਗ੍ਰੇਸ-1 ਤੇਲ ਟੈਂਕਰ ਨੂੰ ਵਾਪਸ ਲਿਆਉਣ ਦੇ ਸਬੰਧ 'ਚ ਕਾਗਜ਼ੀ ਕਾਰਵਾਈ ਕਰ ਰਹੇ ਕੰਪਨੀ ਦੇ ਪ੍ਰਮੁੱਖ ਨੇ ਆਖਿਆ ਕਿ ਪੋਤ ਅਗਲੇ 24 ਤੋਂ 28 ਘੰਟਿਆਂ 'ਚ ਇਥੋਂ ਰਵਾਨਾ ਹੋ ਜਾਵੇਗਾ, ਜਦੋਂ ਚਾਲਕ ਦਲ ਦੇ ਨਵੇਂ ਮੈਂਬਰ ਪੋਤ ਦੀ ਕਮਾਨ ਸੰਭਾਲਣ ਲਈ ਇਥੇ ਪਹੁੰਚ ਜਾਣਗੇ। ਅਸਤ੍ਰਾਲਸ਼ਿਪ ਦੇ ਪ੍ਰਬੰਧ ਨਿਦੇਸ਼ਕ ਰਿਚਰਡ ਡੇ ਲਾ ਰੋਸਾ ਨੇ ਆਖਿਆ ਕਿ ਪੋਤ ਦੇ ਸਾਜ਼ੋ-ਸਮਾਨ 'ਚ ਕੁਝ ਪਰਿਵਰਤਨ ਕੀਤੇ ਜਾ ਰਹੇ ਹਨ ਜਿਸ ਨਾਲ ਉਸ ਦੇ ਰਵਾਨਾ ਹੋਣ 'ਚ ਦੇਰੀ ਹੋਈ। ਡੇ ਲਾ ਰੋਸਾ ਦੀ ਇਹ ਟਿੱਪਣੀ ਪੋਤ ਨੂੰ ਜ਼ਬਤ ਕੀਤੇ ਜਾਣ ਨੂੰ ਲੈ ਕੇ ਅਮਰੀਕਾ ਵੱਲੋਂ ਵਾਰੰਟ ਹਾਸਲ ਕਰ ਲੈਣ ਦੇ ਇਕ ਦਿਨ ਬਾਅਦ ਆਈ ਹੈ। ਅਮਰੀਕਾ ਨੇ ਈਰਾਨ 'ਤੇ ਲੱਗੀਆਂ ਪਾਬੰਦੀਆਂ ਦੇ ਉਲੰਘਣ ਦੇ ਚੱਲਦੇ ਇਹ ਵਾਰੰਟ ਮੰਗਿਆ ਸੀ।


Khushdeep Jassi

Content Editor

Related News