ਵੱਡੀ ਖ਼ਬਰ: ਚੈਂਪੀਅਨ ਰੈਸਲਰ ਨਾਵਿਦ ਅਫਕਾਰੀ ਨੂੰ ਦਿੱਤੀ ਗਈ ਫਾਂਸੀ
Saturday, Sep 12, 2020 - 05:37 PM (IST)
ਤੇਹਰਾਨ : ਈਰਾਨ ਨੇ ਰੈਸਲਰ ਨਾਵਿਦ ਅਫਕਾਰੀ (27) ਨੂੰ ਫ਼ਾਂਸੀ ਦੇ ਦਿੱਤੀ ਹੈ। ਨਾਵਿਦ ਨੇ 2 ਸਾਲ ਪਹਿਲਾਂ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਵਿਚ ਹਿੱਸਾ ਲਿਆ ਸੀ ਅਤੇ ਇਸ ਦੇ ਬਾਅਦ ਤੋਂ ਹੀ ਉਹ ਈਰਾਨੀ ਸਰਕਾਰ ਦੇ ਨਿਸ਼ਾਨੇ 'ਤੇ ਚੱਲ ਰਹੇ ਸਨ। ਨਾਵਿਦ ਨੂੰ ਸ਼ਿਰਾਜ ਵਿਚ ਪ੍ਰਦਰਸ਼ਨ ਦੌਰਾਨ ਸੁਰੱਖਿਆ ਕਰਮੀ ਦੀ ਮੌਤ ਦੇ ਮਾਮਲੇ ਵਿਚ ਫ਼ਾਂਸੀ ਦੀ ਸਜ਼ਾ ਦਿੱਤੀ ਗਈ ਹੈ। ਦੋਸ਼ ਹੈ ਕਿ ਨਾਵਿਦ ਨੂੰ ਤਸੀਹੇ ਦੇ ਕੇ ਉਸ ਨੂੰ ਦੋਸ਼ ਸਵੀਕਾਰ ਕਰਣ ਦੇ ਲਈ ਮਜ਼ਬੂਰ ਕੀਤਾ ਗਿਆ।
ਇਹ ਵੀ ਪੜ੍ਹੋ: IPL 2020 : ਵਿਰਾਟ ਦੀ ਇਸ ਤਸਵੀਰ ਨੇ ਪ੍ਰਸ਼ੰਸਕਾਂ ਨੂੰ ਕੀਲਿਆ, ਲੱਗੀ ਕੁਮੈਂਟਾਂ ਦੀ ਝੜੀ
ਇਸ ਤੋਂ ਪਹਿਲਾਂ ਡੋਨਾਲਡ ਟਰੰਪ ਨੇ ਟਵੀਟ ਕਰਕੇ ਨਾਵਿਦ ਅਫਕਾਰੀ ਨੂੰ ਫ਼ਾਂਸੀ ਨਾ ਦੇਣ ਦੀ ਅਪੀਲ ਕੀਤੀ ਸੀ। ਉਨ੍ਹਾਂ ਕਿਹਾ, 'ਮੈਂ ਈਰਾਨ ਦੇ ਨੇਤਾਵਾਂ ਦਾ ਸ਼ੁਕਰਗੁਜ਼ਾਰ ਰਹਾਂਗਾ ਜੇਕਰ ਉਹ ਨਾਵਿਦ ਨੂੰ ਮਾਫ਼ ਕਰ ਦਿੰਦੇ ਹਨ ਅਤੇ ਫ਼ਾਂਸੀ ਨਹੀਂ ਦਿੰਦੇ ਹਨ।' ਇਸ ਮਾਮਲੇ ਵਿਚ ਨਾਵਿਦ ਦੇ ਭਰਾ ਵਾਹਿਦ ਅਤੇ ਹਬੀਬ ਨੂੰ ਕਰਮਵਾਰ 54 ਸਾਲ ਅਤੇ 27 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਟਰੰਪ ਨੇ ਕਿਹਾ ਕਿ ਨਾਵਿਦ ਦਾ ਇੱਕਮਾਤਰ ਕਸੂਰ ਇਹ ਸੀ ਕਿ ਉਸ ਨੇ ਸਰਕਾਰ ਖ਼ਿਲਾਫ ਪ੍ਰਦਰਸ਼ਨ ਕੀਤਾ ਸੀ। ਦੁਨੀਆਭਰ ਤੋਂ ਖੇਡ ਨਾਲ ਜੁੜੇ ਹਜ਼ਾਰਾਂ ਲੋਕਾਂ ਨੇ ਈਰਾਨੀ ਪ੍ਰਸ਼ਾਸਨ ਤੋਂ ਫ਼ਾਂਸੀ ਨਾ ਦੇਣ ਦੀ ਅਪੀਲ ਕੀਤੀ ਸੀ।
ਇਹ ਵੀ ਪੜ੍ਹੋ: ਹੁਣ ਹਵਾਈ ਯਾਤਰੀ ਦੀ ਇਹ ਛੋਟੀ ਜਿਹੀ ਗ਼ਲਤੀ ਏਅਰਲਾਈਨ 'ਤੇ ਪਵੇਗੀ ਭਾਰੀ, ਹੋ ਸਕਦੀ ਹੈ ਵੱਡੀ ਕਾਰਵਾਈ
ਈਰਾਨ ਦੇ ਸਰਕਾਰੀ ਟੀਵੀ ਚੈਨਲ ਨੇ ਘੋਸ਼ਣਾ ਕੀਤੀ ਕਿ ਦੇਸ਼ ਦੇ ਅਧਿਕਾਰੀਆਂ ਨੇ ਰੈਸਲਰ ਨੂੰ ਕਥਿਤ ਰੂਪ ਨਾਲ ਇਕ ਵਿਅਕਤੀ ਦੀ ਹੱਤਿਆ ਦੇ ਦੋਸ਼ ਵਿਚ ਫ਼ਾਂਸੀ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਫ਼ਾਂਸੀ ਸ਼ਿਰਾਜ ਦੀ ਆਦਿਲਾਬਾਦ ਜੇਲ੍ਹ ਵਿਚ ਦਿੱਤੀ ਗਈ । 27 ਸਾਲ ਦੇ ਈਰਾਨੀ ਫਰੀਸਟਾਇਲ ਅਤੇ ਗਰੋਕੋ-ਰੋਮਨ ਰੇਸਲਰ ਨਾਵਿਦ ਨੇ ਦੇਸ਼ ਵਿਚ ਅਤੇ ਵਿਦੇਸ਼ਾਂ ਵਿਚ ਕਈ ਮੈਡਲ ਹਾਸਲ ਕੀਤੇ ਸਨ।
ਇਹ ਵੀ ਪੜ੍ਹੋ: ਪਤਨੀ ਹੇਜਲ ਨੇ ਯੁਵਰਾਜ ਸਿੰਘ ਤੋਂ ਕੀਤੀ ਅਜਿਹੀ ਫਰਮਾਈਸ਼ ਤਾਂ ਇਹ ਸੀ ਯੁਵੀ ਦਾ ਜਵਾਬ