ਈਰਾਨ ਨੇ ਓਮਾਨ ਨੇੜੇ ਤੇਲ ਟੈਂਕਰ ਕੀਤਾ ਜ਼ਬਤ, ਚਾਲਕ ਦਲ ਦੇ ਸਾਰੇ 24 ਮੈਂਬਰ ਭਾਰਤੀ

Friday, Apr 28, 2023 - 11:01 AM (IST)

ਈਰਾਨ ਨੇ ਓਮਾਨ ਨੇੜੇ ਤੇਲ ਟੈਂਕਰ ਕੀਤਾ ਜ਼ਬਤ, ਚਾਲਕ ਦਲ ਦੇ ਸਾਰੇ 24 ਮੈਂਬਰ ਭਾਰਤੀ

ਦੁਬਈ (ਏਜੰਸੀ): ਈਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਲੈ ਕੇ ਵਿਆਪਕ ਤਣਾਅ ਦਰਮਿਆਨ ਈਰਾਨ ਦੀ ਜਲ ਸੈਨਾ ਨੇ ਵੀਰਵਾਰ ਨੂੰ ਓਮਾਨ ਦੀ ਖਾੜੀ 'ਚ ਅਮਰੀਕਾ ਵੱਲ ਜਾ ਰਹੇ ਮਾਰਸ਼ਲ ਟਾਪੂ ਦੇ ਝੰਡੇ ਵਾਲੇ ਤੇਲ ਟੈਂਕਰ ਨੂੰ ਜ਼ਬਤ ਕਰ ਲਿਆ। ਇਸ ਤੇਲ ਟੈਂਕਰ ਦੇ ਸਾਰੇ 24 ਚਾਲਕ ਦਲ ਦੇ ਮੈਂਬਰ ਭਾਰਤੀ ਨਾਗਰਿਕ ਦੱਸੇ ਜਾਂਦੇ ਹਨ। ਅਮਰੀਕੀ ਜਲ ਸੈਨਾ ਦੀ ਪੱਛਮੀ ਏਸ਼ੀਆ ਸਥਿਤ ਪੰਜਵੀਂ ਫਲੀਟ ਨੇ ਈਰਾਨ ਵੱਲੋਂ ਜ਼ਬਤ ਕੀਤੇ ਗਏ ਤੇਲ ਟੈਂਕਰ ਦੀ ਪਛਾਣ 'ਐਡਵਾਂਟੇਜ ਸਵੀਟ' ਵਜੋਂ ਕੀਤੀ ਹੈ। MarineTraffic.com ਦੇ ਸੈਟੇਲਾਈਟ ਟਰੈਕਿੰਗ ਡੇਟਾ ਦੇ ਅਨੁਸਾਰ ਤੇਲ ਟੈਂਕਰ ਵੀਰਵਾਰ ਦੁਪਹਿਰ ਨੂੰ ਓਮਾਨ ਦੀ ਰਾਜਧਾਨੀ ਮਸਕਟ ਦੇ ਉੱਤਰ ਵਿੱਚ ਓਮਾਨ ਦੀ ਖਾੜੀ ਵਿੱਚ ਸੀ। 

PunjabKesari

ਕੁਵੈਤ ਤੋਂ ਇਹ ਤੇਲ ਟੈਂਕਰ ਅਮਰੀਕਾ ਦੇ ਹਿਊਸਟਨ ਜਾਣਾ ਸੀ। ਯੂਐਸ ਨੇਵੀ ਦੇ ਅਨੁਸਾਰ 'ਐਡਵਾਂਟੇਜ ਸਵੀਟ' ਨੇ ਦੁਪਹਿਰ ਕਰੀਬ 1:15 ਵਜੇ ਖ਼ੁਦ ਨੂੰ ਸੰਕਟ ਵਿੱਚ ਹੋਣ ਦੀ ਸੂਚਨਾ ਦਿੱਤੀ. ਜਦੋਂ ਇਹ ਅੰਤਰਰਾਸ਼ਟਰੀ ਜਲ ਖੇਤਰ ਵਿੱਚ ਸੀ ਅਤੇ ਈਰਾਨੀ ਜਲ ਸੈਨਾ ਦੁਆਰਾ ਉਹਨਾਂ ਨੂੰ ਉੱਥੇ ਰੋਕਿਆ ਗਿਆ ਸੀ। ਮੱਧ ਪੂਰਬ ਵਿੱਚ ਸਥਿਤ ਅਮਰੀਕੀ ਜਲ ਸੈਨਾ ਦੇ ਪੰਜਵੇਂ ਬੇੜੇ ਨੇ ਇੱਕ ਬਿਆਨ ਵਿੱਚ ਕਿਹਾ ਕਿ "ਈਰਾਨ ਦੀਆਂ ਕਾਰਵਾਈਆਂ ਅੰਤਰਰਾਸ਼ਟਰੀ ਕਾਨੂੰਨ ਦੇ ਉਲਟ ਹਨ ਅਤੇ ਖੇਤਰੀ ਸੁਰੱਖਿਆ ਅਤੇ ਸਥਿਰਤਾ ਲਈ ਵਿਘਨਕਾਰੀ ਹਨ।" ਈਰਾਨ ਨੂੰ ਟੈਂਕਰ ਨੂੰ ਤੁਰੰਤ ਛੱਡ ਦੇਣਾ ਚਾਹੀਦਾ ਹੈ।'' 

PunjabKesari

ਈਰਾਨ ਦੀ ਸਰਕਾਰੀ ਸਮਾਚਾਰ ਏਜੰਸੀ 'ਆਈਆਰਐਨਏ' ਮੁਤਾਬਕ ਵੀਰਵਾਰ ਰਾਤ ਨੂੰ ਫਾਰਸ ਦੀ ਖਾੜੀ 'ਚ ਇਕ ਅਣਪਛਾਤੀ ਕਿਸ਼ਤੀ ਇਕ ਈਰਾਨੀ ਜਹਾਜ਼ ਨਾਲ ਟਕਰਾ ਗਈ, ਜਿਸ ਕਾਰਨ ਕਈ ਈਰਾਨੀ ਚਾਲਕ ਦਲ ਦੇ ਕਈ ਮੈਂਬਰ ਲਾਪਤਾ ਹੋ ਗਏ ਅਤੇ ਕਈ ਜ਼ਖ਼ਮੀ ਹੋ ਗਏ। ਏਜੰਸੀ ਨੇ ਕਥਿਤ ਟੱਕਰ ਵਿੱਚ ਸ਼ਾਮਲ ਦੂਜੇ ਜਹਾਜ਼ ਦੀ ਪਛਾਣ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਐਡਵਾਂਟੇਜ ਟੈਂਕਰ ਦਾ ਪ੍ਰਬੰਧਨ ਇੱਕ ਤੁਰਕੀ ਕੰਪਨੀ ਦੁਆਰਾ ਕੀਤਾ ਜਾਂਦਾ ਹੈ। ਕੰਪਨੀ ਨੇ ਇਕ ਬਿਆਨ ਜਾਰੀ ਕਰਕੇ ਜਾਣਕਾਰੀ ਦਿੱਤੀ ਕਿ ''ਇਸ ਤੇਲ ਟੈਂਕਰ ਨੂੰ ਇਕ ਅੰਤਰਰਾਸ਼ਟਰੀ ਵਿਵਾਦ ਕਾਰਨ ਓਮਾਨ ਦੀ ਖਾੜੀ 'ਚ ਈਰਾਨੀ ਜਲ ਸੈਨਾ ਦੁਆਰਾ ਜ਼ਬਤ ਕਰਨ ਤੋਂ ਬਾਅਦ ਇਕ ਬੰਦਰਗਾਹ 'ਤੇ ਲਿਜਾਇਆ ਜਾ ਰਿਹਾ ਹੈ।'' 

ਪੜ੍ਹੋ ਇਹ ਅਹਿਮ ਖ਼ਬਰ-ਲੀਬੀਆ 'ਚ ਭਾਰਤੀਆਂ ਸਮੇਤ 21 ਗੈਰ-ਕਾਨੂੰਨੀ ਪ੍ਰਵਾਸੀਆਂ ਦਾ ਸਮੂਹ ਗ੍ਰਿਫ਼ਤਾਰ

ਬਿਆਨ ਮੁਤਾਬਕ ਕਿਸ਼ਤੀ 'ਤੇ ਸਵਾਰ ਸਾਰੇ 24 ਚਾਲਕ ਦਲ ਦੇ ਮੈਂਬਰ ਭਾਰਤੀ ਹਨ। ਕੰਪਨੀ ਨੇ ਕਿਹਾ ਕਿ “ਸਾਡੇ ਚਾਲਕ ਦਲ ਦੇ ਮੈਂਬਰਾਂ ਦੀ ਸੁਰੱਖਿਆ ਸਾਡੀ ਪਹਿਲੀ ਤਰਜੀਹ ਹੈ। ਪਿਛਲੇ ਸਮੇਂ ਵਿੱਚ ਵਾਪਰੀਆਂ ਅਜਿਹੀਆਂ ਘਟਨਾਵਾਂ ਤੋਂ ਜਾਪਦਾ ਹੈ ਕਿ ਅਜਿਹੇ ਹਾਲਾਤ ਵਿੱਚ ਕਿਸ਼ਤੀ ਦੇ ਚਾਲਕ ਦਲ ਦੇ ਮੈਂਬਰਾਂ ਨੂੰ ਕੋਈ ਖ਼ਤਰਾ ਨਹੀਂ ਹੈ।” ਇਸ ਕਿਸ਼ਤੀ ਦਾ ਮਾਲਕ ਇੱਕ ਚੀਨੀ ਕੰਪਨੀ ਦੱਸੀ ਜਾਂਦੀ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News