ਈਰਾਨ ਵੱਲੋਂ ਅਮਰੀਕੀ ਮਿਲਟਰੀ ਠਿਕਾਣਿਆਂ 'ਤੇ ਕੀਤੇ ਹਮਲੇ 'ਚ ਮਾਰੇ ਗਏ 80 ਫੌਜੀ
Wednesday, Jan 08, 2020 - 11:31 AM (IST)

ਤੇਹਰਾਨ (ਬਿਊਰੋ): ਈਰਾਨ ਨੇ ਬੁੱਧਵਾਰ ਨੂੰ ਇਰਾਕ ਵਿਚ ਮੌਜੂਦ ਅਮਰੀਕਾ ਦੇ ਅਲ-ਅਸਦ ਏਅਰਬੇਸ 'ਤੇ ਕਈ ਰਾਕੇਟ ਹਮਲੇ ਕੀਤੇ। ਮੀਡੀਆ ਰਿਪੋਰਟਾਂ ਮੁਤਾਬਕ ਇਹਨਾਂ ਹਮਲਿਆਂ ਵਿਚ 80 ਅਮਰੀਕੀ ਫੌਜੀ ਮਾਰੇ ਗਏ ਹਨ।ਈਰਾਨੀ ਮੀਡੀਆ ਨੇ ਦਾਅਵਾ ਕੀਤਾ ਹੈ ਕਿ ਈਰਾਨ ਦੇ ਕੀਤੇ 22 ਮਿਜ਼ਾਈਲ ਹਮਲਿਆਂ ਵਿਚ ਇਰਾਕ ਵਿਚ ਅਮਰੀਕਾ ਦੇ 80 ਫੌਜੀ ਮਾਰੇ ਗਏ ਹਨ ਜਦਕਿ ਕੋਈ ਇਰਾਕੀ ਨਹੀਂ ਮਾਰਿਆ ਗਿਆ।