ਈਰਾਨ ਨੇ ਪ੍ਰਦਰਸ਼ਨਾਂ ਨੂੰ ਹਵਾ ਦੇਣ ਦੇ ਦੋਸ਼ 'ਚ ਪੱਤਰਕਾਰ ਨੂੰ ਦਿੱਤੀ ਫਾਂਸੀ
Saturday, Dec 12, 2020 - 04:13 PM (IST)
ਤੇਹਰਾਨ— ਈਰਾਨ ਨੇ ਸਾਲ 2017 'ਚ ਦੇਸ਼ 'ਚ ਹੋਏ ਪ੍ਰਦਰਸ਼ਨਾਂ ਨੂੰ ਹਵਾ ਦੇਣ ਦੇ ਦੋਸ਼ 'ਚ ਇਕ ਪੱਤਰਕਾਰ ਨੂੰ ਫਾਂਸੀ ਦੇ ਦਿੱਤੀ ਹੈ। ਪੱਤਰਕਾਰ ਰੁਹੁੱਲਾ ਜ਼ਮ 'ਤੇ ਦੋਸ਼ ਲਾਇਆ ਗਿਆ ਸੀ ਕਿ ਉਸ ਦੇ ਆਨਲਾਈਨ ਕਾਰਜ ਜ਼ਰੀਏ 2017 'ਚ ਆਰਥਿਕ ਸਥਿਤੀ ਨੂੰ ਲੈ ਕੇ ਹੋਏ ਪ੍ਰਦਰਸ਼ਨਾਂ ਨੂੰ ਹਵਾ ਮਿਲੀ ਸੀ।
ਈਰਾਨ ਦੇ ਸਰਕਾਰੀ ਟੀ. ਵੀ. ਅਤੇ ਸਰਕਾਰੀ ਸਮਾਚਾਰ ਏਜੰਸੀ ਇਰਨਾ ਨੇ ਕਿਹਾ ਕਿ ਜ਼ਮ ਨੂੰ ਸ਼ਨੀਵਾਰ ਸਵੇਰ ਨੂੰ ਫਾਂਸੀ ਦਿੱਤੀ ਗਈ।
ਇਹ ਵੀ ਪੜ੍ਹੋ- ਸਨੋਫੀ ਦਾ ਟੀਕਾ 2021 ਤੱਕ ਟਲਿਆ, ਆਸਟ੍ਰੇਲੀਆ ਦਾ ਹੋਇਆ ਫੇਲ
ਜੂਨ 'ਚ ਇਕ ਅਦਾਲਤ ਨੇ ਜ਼ਮ ਨੂੰ ਮੌਤ ਦੀ ਸ਼ਜਾ ਸੁਣਾਈ ਸੀ। ਉਨ੍ਹਾਂ ਨੂੰ 'ਧਰਤੀ 'ਤੇ ਭ੍ਰਿਸ਼ਟਾਚਾਰ' (ਫਸਾਦ) ਦਾ ਦੋਸ਼ੀ ਠਹਿਰਾਇਆ ਗਿਆ ਸੀ। ਇਸ ਦੋਸ਼ ਦਾ ਇਸਤੇਮਾਲ ਅਕਸਰ ਜਾਸੂਸੀ ਮਾਮਲਿਆਂ ਜਾਂ ਈਰਾਨੀ ਸਰਕਾਰ ਦਾ ਤਖ਼ਤਾ ਪਲਟਣ ਦੀ ਕੋਸ਼ਿਸ਼ ਦੇ ਮਾਮਲਿਆਂ 'ਚ ਕੀਤਾ ਜਾਂਦਾ ਹੈ। ਜ਼ਮ ਦੀ ਵੈੱਬਸਾਈਟ ਅਤੇ ਸੰਦੇਸ਼ ਭੇਜਣ ਵਾਲੇ ਐਪ 'ਟੈਲੀਗ੍ਰਾਮ' 'ਤੇ ਬਣਾਏ ਗਏ ਇਕ ਚੈਨਲ ਨੇ ਪ੍ਰਦਰਸ਼ਨਾਂ ਦੇ ਸਮੇਂ ਬਾਰੇ ਜਾਣਕਾਰੀ ਦਾ ਪ੍ਰਸਾਰ ਕੀਤਾ ਅਤੇ ਅਧਿਕਾਰੀਆਂ ਬਾਰੇ ਵੀ ਜਾਣਕਾਰੀ ਦਿੱਤੀ ਜਿਸ ਕਾਰਨ ਈਰਾਨ ਦੇ ਸ਼ਿਆ ਸਿਧਾਂਤ ਨੂੰ ਸਿੱਧੀ ਚੁਣੌਤੀ ਮਿਲੀ। ਪ੍ਰਦਰਸ਼ਨ 2017 ਦੇ ਅੰਤ 'ਚ ਸ਼ੁਰੂ ਹੋਏ ਸਨ, ਜੋ 2009 ਦੇ 'ਗ੍ਰੀਨ ਅੰਦੋਲਨ' ਪ੍ਰਦਰਸ਼ਨ ਤੋਂ ਬਾਅਦ ਈਰਾਨ 'ਚ ਸਭ ਤੋਂ ਵੱਡੇ ਪ੍ਰਦਰਸ਼ਨ ਸਨ।
►ਈਰਾਨ ਦੇ ਇਸ ਕਦਮ 'ਤੇ ਤੁਹਾਡਾ ਕੀ ਹੈ ਕਹਿਣਾ?ਕੁਮੈਂਟ ਬਾਕਸ 'ਚ ਦਿਓ ਆਪਣੀ ਟਿਪਣੀ