ਈਰਾਨ ਨੇ ਤੇਲ ਟੈਂਕਰ ''ਤੇ ਖਤਰਨਾਕ ਹਮਲੇ ਸੰਬੰਧੀ ਜੀ-7 ਦੇ ਦੋਸ਼ਾਂ ਨੂੰ ਕੀਤਾ ਖਾਰਿਜ

08/07/2021 8:11:33 PM

ਤਹਿਰਾਨ-ਈਰਾਨ ਨੇ ਅਰਬ ਸਾਗਰ 'ਚ ਪਿਛਲੇ ਹਫਤੇ ਇਕ ਤੇਲ ਟੈਂਕਰ 'ਤੇ ਹੋਏ ਘਾਤਕ ਹਮਲੇ ਦੇ ਪਿੱਛੇ ਤਹਿਰਾਨ ਦਾ ਹੱਥ ਹੋਣ ਦਾ ਦੋਸ਼ ਲਾਉਣ ਨੂੰ ਲੈ ਕੇ ਸੱਤ ਪ੍ਰਮੁੱਖ ਉਦਗੋਯਿਕ ਦੇਸ਼ਾਂ ਦੇ ਸਮੂਹ 'ਜੀ-7' ਦੀ ਸ਼ਨੀਵਾਰ ਨੂੰ ਨਿੰਦਾ ਕੀਤੀ। ਅਧਿਕਾਰਤ ਆਈ.ਆਰ.ਐੱਨ.ਏ. ਸੰਵਾਦ ਕਮੇਟੀ ਨੇ ਇਹ ਜਾਣਕਾਰੀ ਦਿੱਤੀ। ਰਿਪੋਰਟ 'ਚ ਈਰਾਨ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਸਈਅਦ ਖਤੀਬਜਾਦੇਹ ਦੇ ਹਵਾਲੇ ਤੋਂ ਕਿਹਾ ਗਿਆ ਕਿ ਈਰਾਨ ਜੀ-7 ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਬਿਆਨ ਦੀ 'ਸਖਤ ਨਿੰਦਾ' ਕਰਦਾ ਹੈ।

ਇਹ ਵੀ ਪੜ੍ਹੋ : ਮਹਿੰਗਾਈ ਨਾਲ ਜੂਝ ਰਹੇ ਇਸ ਦੇਸ਼ ਨੇ ਬਦਲੀ ਕਰੰਸੀ, 10 ਲੱਖ ਦਾ ਨੋਟ ਬਣਿਆ ਸਿਰਫ 1 ਰੁਪਿਆ

ਬ੍ਰਿਟੇਨ, ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਾਪਾਨ ਅਤੇ ਅਮਰੀਕਾ ਇਸ ਸਮੂਹ ਦੇ ਮੈਂਬਰ ਹਨ। ਖਤੀਬਜਾਦੇਹ ਨੇ ਕਿਹਾ ਕਿ ਬਿਆਨ 'ਚ ਈਰਾਨ 'ਤੇ ਬੇਬੁਨਿਆਦ ਦੋਸ਼ ਲਾਏ ਗਏ ਹਨ। ਉਨ੍ਹਾਂ ਨੇ ਇਨ੍ਹਾਂ ਦੋਸ਼ਾਂ ਨੂੰ ਇਜ਼ਰਾਈਲ ਵੱਲੋਂ ਪੈਦਾ ਕੀਤਾ ਗਿਆ 'ਦ੍ਰਿਸ਼' ਕਰਾਰ ਦਿੱਤਾ ਹੈ ਅਤੇ ਕਿਹਾ ਕਿ ਇਜ਼ਰਾਈਲ ਦੀਆਂ ਇਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਘੜਨ ਦਾ ਪੁਰਾਣਾ ਇਤਿਹਾਸ ਰਿਹਾ ਹੈ।

ਇਹ ਵੀ ਪੜ੍ਹੋ : ਪੌਂਪੀਓ ਨੂੰ ਤੋਹਫ਼ੇ ’ਚ ਮਿਲੀ 5800 ਡਾਲਰ ਦੀ ਵ੍ਹਿਸਕੀ ਕਿੱਥੇ ਗਈ, ਵਿਦੇਸ਼ ਵਿਭਾਗ ਕਰ ਰਿਹੈ ਜਾਂਚ

ਹਮਲੇ ਦਾ ਸ਼ਿਕਾਰ ਹੋਏ ਮੇਰਸਰ ਸਟ੍ਰੀਟ ਪੋਤ ਦਾ ਪ੍ਰਬੰਧਨ ਇਕ ਇਜ਼ਰਾਈਲ ਅਰਬਪਤੀ ਦੇ ਮਾਲਕਾਨਾ ਹੱਕ ਵਾਲੀ ਕੰਪਨੀ ਕਰਦੀ ਹੈ ਅਤੇ ਇਜ਼ਰਾਈਲ ਨੇ ਅਮਰੀਕਾ ਅਤੇ ਬ੍ਰਿਟੇਨ ਨਾਲ ਮਿਲ ਕੇ ਪਹਿਲਾਂ ਵੀ ਤਹਿਰਾਨ 'ਤੇ ਦੋਸ਼ ਲਾਏ ਹਨ। ਖਤੀਬਜਾਦੇਹ ਨੇ ਕਿਹਾ ਕਿ ਈਰਾਨ ਫਾਰਸ ਦੀ ਖਾੜੀ ਅਤੇ ਹੋਮੁਰਜਜਲ ਜਲਡਮਰੂਮੱਧ 'ਚ ਸੁਰੱਖਿਆ ਪ੍ਰਦਾਨ ਕਰਨ ਲਈ ਵਚਨਬੱਧ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਈਰਾਨ ਆਪਣੀ ਪ੍ਰਭੂਸੱਤਾ ਦੀ ਰੱਖਿਆ ਕਰਦੇ ਹੋਏ ਸਮੂਹਿਕ ਸੁਰੱਖਿਆ ਪ੍ਰਣਾਲੀ ਬਣਾਉਣ ਦੀ ਖਾਤਰ ਹੋਰ ਦੇਸ਼ਾਂ ਨਾਲ ਮਿਲ ਕੇ ਕੰਮ ਕਰਨ ਲਈ ਤਿਆਰ ਹੈ।


Anuradha

Content Editor

Related News