ਈਰਾਨ ਬਣਿਆ SCOਦਾ ਨਵਾਂ ਸਥਾਈ ਮੈਂਬਰ, ਰਾਸ਼ਟਰਪਤੀ ਨੇ ਕਹੀਆਂ ਇਹ ਗੱਲਾਂ

Wednesday, Jul 05, 2023 - 04:00 AM (IST)

ਈਰਾਨ ਬਣਿਆ SCOਦਾ ਨਵਾਂ ਸਥਾਈ ਮੈਂਬਰ, ਰਾਸ਼ਟਰਪਤੀ ਨੇ ਕਹੀਆਂ ਇਹ ਗੱਲਾਂ

ਇੰਟਰਨੈਸ਼ਨਲ ਡੈਸਕ : ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਨੇ ਮੰਗਲਵਾਰ ਨੂੰ ਕਿਹਾ ਕਿ ਪੱਛਮੀ ਹੇਜੀਮੋਨਿਕ ਸ਼ਕਤੀਆਂ ਨੇ ਆਰਥਿਕ ਦਬਾਅ ਅਤੇ ਪਾਬੰਦੀਆਂ ਦਾ ਸਹਾਰਾ ਲੈ ਕੇ ਖੁਸ਼ਹਾਲੀ ਅਤੇ ਨਿਰਪੱਖ ਵਪਾਰ ਦੇ ਸਿਧਾਂਤਾਂ ਨੂੰ ਖਤਰੇ ਵਿੱਚ ਪਾ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਨਿਰਪੱਖ ਅੰਤਰਰਾਸ਼ਟਰੀ ਪ੍ਰਣਾਲੀ ਲਈ ਡਾਲਰ ਨੂੰ ਲੈਣ-ਦੇਣ ਤੋਂ ਹਟਾਉਣ ਦਾ ਸੱਦਾ ਦਿੱਤਾ।

ਇਹ ਵੀ ਪੜ੍ਹੋ : ਪਹਾੜ ਤੋਂ ਚੱਟਾਨ ਡਿੱਗਣ ਨਾਲ ਚਕਨਾਚੂਰ ਹੋਈਆਂ ਕਾਰਾਂ, ਦੇਖੋ ਹਾਦਸੇ ਦਾ ਦਿਲ ਕੰਬਾਊ ਵੀਡੀਓ

ਰਾਇਸੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਰਾਜ ਮੁਖੀਆਂ ਦੀ ਕੌਂਸਲ (ਸੀਐੱਚਐੱਸ) ਦੀ 23ਵੀਂ ਮੀਟਿੰਗ ਨੂੰ ਵੀਡੀਓ ਲਿੰਕ ਰਾਹੀਂ ਸੰਬੋਧਨ ਕਰਦਿਆਂ ਇਹ ਗੱਲ ਕਹੀ। ਈਰਾਨ ਐੱਸਸੀਓ ਦਾ 9ਵਾਂ ਸਥਾਈ ਮੈਂਬਰ ਬਣ ਗਿਆ ਹੈ, ਜਿਸ ਦਾ ਮੁੱਖ ਦਫ਼ਤਰ ਬੀਜਿੰਗ ਵਿੱਚ ਹੈ।

ਇਹ ਵੀ ਪੜ੍ਹੋ : ਐਲਨ ਮਸਕ ਨੇ ਫਿਰ ਬਦਲਿਆ Twitter ਦਾ ਅਹਿਮ ਨਿਯਮ, ਸੀਮਤ Users ਨੂੰ ਹੀ ਮਿਲੇਗੀ ਇਹ ਖ਼ਾਸ ਸਹੂਲਤ

ਅਮਰੀਕਾ ਦੀ ਅਗਵਾਈ 'ਚ ਈਰਾਨ ਉੱਤੇ ਅਤੇ ਹਾਲ ਹੀ 'ਚ ਰੂਸ ਤੇ ਚੀਨ ਉੱਤੇ ਪੱਛਮ ਦੁਆਰਾ ਲਗਾਈਆਂ ਗਈਆਂ ਪਾਬੰਦੀਆਂ ਦੇ ਪ੍ਰਤੱਖ ਸੰਦਰਭ ਵਿੱਚ ਰਾਇਸੀ ਨੇ ਕਿਹਾ, "ਪੱਛਮੀ ਹੇਜੀਮੋਨਿਕ ਸ਼ਕਤੀਆਂ ਨੇ ਆਰਥਿਕ ਦਬਾਅ ਅਤੇ ਪਾਬੰਦੀਆਂ ਦਾ ਸਹਾਰਾ ਲੈ ਕੇ ਦੁਨੀਆ ਵਿੱਚ ਸੁਰੱਖਿਆ, ਸ਼ਾਂਤੀ, ਆਰਥਿਕ ਖੁਸ਼ਹਾਲੀ, ਸਥਿਰਤਾ ਤੇ ਨਿਰਪੱਖ ਵਪਾਰ ਦੇ ਸਿਧਾਂਤਾਂ ਨੂੰ ਖਤਰੇ ਵਿੱਚ ਪਾ ਦਿੱਤਾ ਹੈ।"

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News