ਈਰਾਨ ਨੇ ਵਿਦੇਸ਼ੀ ਖੁਫੀਆ ਏਜੰਸੀਆਂ ਲਈ ਕੰਮ ਕਰ ਰਹੇ 10 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ

Wednesday, Oct 13, 2021 - 04:35 PM (IST)

ਈਰਾਨ ਨੇ ਵਿਦੇਸ਼ੀ ਖੁਫੀਆ ਏਜੰਸੀਆਂ ਲਈ ਕੰਮ ਕਰ ਰਹੇ 10 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ

ਤੇਹਰਾਨ (ਬਿਊਰੋ): ਈਰਾਨ ਨੇ ਵਿਦੇਸ਼ੀ ਖੁਫੀਆ ਸੇਵਾਵਾਂ ਨਾਲ ਜੁੜੇ ਹੋਣ ਦੇ ਦੋਸ਼ ਵਿਚ ਇਕ ਦੱਖਣੀ ਸੂਬੇ ਵਿਚ 10 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਆਈ.ਆਰ.ਐੱਨ.ਏ. (ਇਸਲਾਮਿਕ ਰੀਪਬਲਿਕ ਨਿਊਜ਼ ਏਜੰਸੀ) ਗੱਲਬਾਤ ਕਮੇਟੀ ਨੇ ਮੰਗਲਵਾਰ ਨੂੰ ਇਕ ਖ਼ਬਰ ਵਿਚ ਦੱਸਿਆ ਕਿ ਈਰਾਨ ਦੀ ਖੁਫੀਆ ਏਜੰਸੀ ਨੇ ਬੁਸ਼ੇਹਰ ਸੂਬੇ ਵਿਚ 'ਅਤੀ ਆਧੁਨਿਕ ਢੰਗਾਂ ਨਾਲ ਅਤੇ ਲਗਾਤਾਰ' ਨਿਗਰਾਨੀ ਦੇ ਬਾਅਦ 10 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਉਸ ਨੇ ਉਹਨਾਂ ਦੇਸ਼ਾਂ ਦੇ ਨਾਮ ਨਹੀਂ ਦੱਸੇ ਜਿਹਨਾਂ ਨਾਲ ਇਹਨਾਂ ਸ਼ੱਕੀਆਂ ਦਾ ਸੰਬੰਧ ਹੈ। 

ਪੜ੍ਹੋ ਇਹ ਅਹਿਮ ਖਬਰ- EU ਨੇ ਅਫਗਾਨਿਸਤਾਨ ਲਈ 1 ਅਰਬ ਯੂਰੋ ਸਹਾਇਤਾ ਪੈਕੇਜ ਦਾ ਕੀਤਾ ਐਲਾਨ

ਗੱਲਬਾਤ ਕਮੇਟੀ ਨੇ ਈਰਾਨ ਦੇ ਦੁਸ਼ਮਣ ਦੇਸ਼ ਇਜ਼ਰਾਈਲ ਅਤੇ ਅਮਰੀਕਾ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਇਹਨਾਂ 10 ਲੋਕਾਂ ਨੇ ਉਹਨਾਂ ਖੇਤਰੀ ਦੇਸ਼ਾਂ ਲਈ ਕੰਮ ਕੀਤਾ, ਜਿਹਨਾਂ ਦੀਆਂ ਖੁਫੀਆ ਸੇਵਾਵਾਂ ਨੇ 'ਦੁਸ਼ਮਣ ਦੇਸ਼ਾਂ' ਦੀ ਖੁਫੀਆ ਏਜੰਸੀਆ ਦੇ ਸਹਿਯੋਗੀਆਂ ਦੇ ਤੌਰ 'ਤੇ ਜਾਂ ਪਰਦੇ ਦੇ ਪਿੱਛੇ ਤੋਂ ਉਹਨਾਂ ਲਈ ਕੰਮ ਕੀਤਾ ਹੈ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਇਹ 10 ਲੋਕ ਇਹਨਾਂ ਖੇਤਰੀ ਦੇਸ਼ਾਂ ਵਿਚ ਈਰਾਨੀ ਪ੍ਰਵਾਸੀ ਸਨ।


author

Vandana

Content Editor

Related News