ਰੁਹਾਨੀ ਨੇ ਵਿਦੇਸ਼ੀ ਤਾਕਤਾਂ ''ਤੇ ਲਾਏ ਖਾੜੀ ''ਚ ਅਸੁਰੱਖਿਆ ਵਧਾਉਣ ਦੇ ਦੋਸ਼

09/22/2019 5:35:59 PM

ਤਹਿਰਾਨ— ਈਰਾਨ ਦੇ ਰਾਸ਼ਟਰਪਤੀ ਹਸਨ ਰੁਹਾਨੀ ਨੇ ਖਾੜੀ 'ਚ ਵਿਦੇਸ਼ੀ ਤਾਕਤਾਂ ਦੀ ਮੌਜੂਦਗੀ ਦੀ ਐਤਵਾਰ ਨੂੰ ਨਿੰਦਾ ਕੀਤੀ ਤੇ ਕਿਹਾ ਕਿ ਈਰਾਨ ਸ਼ਾਂਤੀ ਦੇ ਲਈ ਸੰਯੁਕਤ ਰਾਸ਼ਟਰ 'ਚ ਇਕ ਖੇਤਰੀ ਸਹਿਯੋਗ ਯੋਜਨਾ ਪੇਸ਼ ਕਰੇਗੀ। ਰੁਹਾਨੀ ਦਾ ਇਕ ਬਿਆਨ ਖੇਤਰ 'ਚ ਹੋਰ ਫੌਜ ਤਾਇਨਾਤ ਕਰਨ ਦੇ ਅਮਰੀਕਾ ਦੇ ਹਾਲ ਦੇ ਐਲਾਨ ਤੋਂ ਬਾਅਦ ਆਇਆ ਹੈ।

ਰੁਹਾਨੀ ਨੇ ਸਾਲਾਨਾ ਫੌਜੀ ਪਰੇਡ ਤੋਂ ਪਹਿਲਾਂ ਦਿੱਤੇ ਇਕ ਇੰਟਰਵਿਊ 'ਚ ਕਿਹਾ ਕਿ ਵਿਦੇਸ਼ੀ ਤਾਕਤਾਂ ਸਾਡੇ ਖੇਤਰ ਦੇ ਲਈ ਤੇ ਸਾਡੇ ਲੋਕਾਂ ਦੇ ਲਈ ਸਮੱਸਿਆਵਾਂ ਤੇ ਅਸੁਰੱਖਿਆ ਪੈਦਾ ਕਰ ਸਕਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਈਰਾਨ ਆਉਣ ਵਾਲੇ ਦਿਨਾਂ 'ਚ ਸੰਯੁਕਤ ਰਾਸ਼ਟਰ 'ਚ ਸ਼ਾਂਤੀ ਯੋਜਨਾ ਪੇਸ਼ ਕਰੇਗਾ। ਰੁਹਾਨੀ ਨੇ ਕਿਹਾ ਕਿ ਇਸ ਸੰਵੇਦਨਸ਼ੀਲ ਤੇ ਅਹਿਮ ਇਤਿਹਾਸਿਕ ਪਲ 'ਚ ਅਸੀਂ ਆਪਣੇ ਗੁਆਂਢੀਆਂ ਦੇ ਲਈ ਇਹ ਐਲਾਨ ਕਰਨਾ ਚਾਹੁੰਦੇ ਹਾਂ ਕਿ ਅਸੀਂ ਉਨ੍ਹਾਂ ਵੱਲ ਦੋਸਤੀ ਦਾ ਹੱਥ ਵਧਾਉਂਦੇ ਹਾਂ। ਈਰਾਨ ਤੇ ਅਮਰੀਕਾ ਦੇ ਸਬੰਧ ਇਸ ਵੇਲੇ ਬੇਹੱਦ ਤਣਾਅ ਵਾਲੀ ਸਥਿਤੀ 'ਚ ਹਨ ਤੇ ਇਸ ਦੀ ਸ਼ੁਰੂਆਤ ਪਿਛਲੇ ਸਾਲ ਉਸ ਵੇਲੇ ਹੋਈ ਜਦੋਂ ਅਮਰੀਕਾ ਨੇ 2015 ਦੇ ਪ੍ਰਮਾਣੂ ਸਮਝੌਤੇ ਤੋਂ ਖੁਦ ਨੂੰ ਵੱਖ ਕਰ ਲਿਆ ਤੇ ਈਰਾਨ 'ਤੇ ਵਧੇਰੇ ਦਬਾਅ ਲਈ ਪਾਬੰਦੀਆਂ ਲਾ ਦਿੱਤੀਆਂ।


Baljit Singh

Content Editor

Related News