ਟੈਕਸ ਚੋਰੀ ਦੇ ਦੋਸ਼ ਹੇਠ ਲੁਧਿਆਣਾ ਦਾ ਕਾਰੋਬਾਰੀ ਗ੍ਰਿਫ਼ਤਾਰ

Friday, May 08, 2026 - 02:52 PM (IST)

ਟੈਕਸ ਚੋਰੀ ਦੇ ਦੋਸ਼ ਹੇਠ ਲੁਧਿਆਣਾ ਦਾ ਕਾਰੋਬਾਰੀ ਗ੍ਰਿਫ਼ਤਾਰ

ਲੁਧਿਆਣਾ (ਗੌਤਮ): ਸ਼ੁੱਕਰਵਾਰ ਸਵੇਰੇ ਮੋਬਾਈਲ ਵਿੰਗ ਦੀ ਟੀਮ ਨੇ ਇਕ ਪਲਾਸਟਕ ਕਾਰੋਬਾਰੀ ਨੂੰ ਟੈਕਸ ਚੋਰੀ ਕਰਨ ਦੇ ਦੋਸ਼ ਹੇਠ ਕਾਬੂ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਜੀ. ਐੱਸ. ਟੀ. ਵਿਭਾਗ ਦੇ ਮੋਬਾਈਲ ਵਿੰਗ ਨੇ ਉਕਤ ਕਾਰੋਬਾਰੀ ਨੂੰ ਵਿਭਾਗ ਵਿਚ ਸਟੇਟਮੈਂਟ ਦੇਣ ਲਈ ਬੁਲਾਇਆ ਸੀ, ਜਿੱਥੇ ਉਸ ਨੂੰ ਅਫ਼ਸਰਾਂ ਨੇ ਕਾਬੂ ਕਰ ਲਿਆ।

ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿਚ ਟੀਮ ਨੇ 350 ਕਰੋੜ ਰੁਪਏ ਦੀ ਬੌਗਸ ਬਿਲਿੰਗ ਦਾ ਪਤਾ ਲਗਾਇਆ ਸੀ, ਜਿਸ ਨਾਲ ਲੱਖਾਂ ਰੁਪਏ ਦੀ ਟੈਕਸ ਚੋਰੀ ਸਾਹਮਣੇ ਆਈ ਸੀ। ਇਸ ਮਾਮਲੇ ਵਿਚ ਵਿਭਾਗ ਵੱਲੋਂ ਜਾਂਚ ਕੀਤੀ ਜਾ ਰਹੀ ਸੀ। ਕਾਰੋਬਾਰੀ ਦੀ ਗ੍ਰਿਫ਼ਤਾਰੀ ਦਾ ਪਤਾ ਲਗਦਿਆਂ ਹੀ ਪਲਾਸਟਿਕ ਕਾਰੋਬਾਰੀਆਂ ਵਿਚ ਹੜਕੰਪ ਮੱਚ ਗਿਆ। ਅਫ਼ਸਰਾਂ ਦਾ ਕਹਿਣਾ ਹੈ ਕਿ ਅਜੇ ਜਾਂਚ ਕੀਤੀ ਜਾ ਰਹੀ ਹੈ ਤੇ ਕੁਝ ਹੋਰ ਲੋਕ ਵੀ ਇਸ ਘੇਰੇ ਵਿਚ ਆ ਸਕਦੇ ਹਨ। ਉਕਤ ਕਾਰੋਬਾਰੀ ਪਰਮ ਦੀ ਫੈਕਟਰੀ ਦੋਰਾਹਾ ਦੇ ਨੇੜੇ ਰਾਜਗੜ੍ਹ ਵਿਚ ਸਥਿਤ ਹੈ। ਕਾਰੋਬਾਰੀ ਵੱਲੋਂ ਪਲਾਸਟਿਕ ਦੇ ਸਾਮਾਨ ਦਾ ਕਾਰੋਬਾਰ ਕੀਤਾ ਜਾ ਰਿਹਾ ਸੀ। 


author

Anmol Tagra

Content Editor

Related News