ਈਰਾਨ ਦਾ ਯੂਰੇਨੀਅਮ ਭੰਡਾਰ 950 ਟਨ ਤਕ ਪੁੱਜਾ

07/18/2018 3:33:13 PM

ਤਹਿਰਾਨ,(ਭਾਸ਼ਾ)— ਈਰਾਨ ਦੀ ਪ੍ਰਮਾਣੂ ਏਜੰਸੀ ਦੇ ਮੁਖੀ ਨੇ ਕਿਹਾ ਕਿ ਯੂਰੇਨੀਅਮ ਹਾਸਲ ਕਰਨ ਦੀ ਕੋਸ਼ਿਸ਼ ਦੇ ਨਤੀਜੇ ਵਜੋਂ ਦੇਸ਼ 'ਚ ਘੱਟ ਤੋਂ ਘੱਟ 950 ਟਨ ਦਾ ਭੰਡਾਰ ਹੋ ਗਿਆ ਹੈ। ਈਰਾਨ ਦੇ ਪ੍ਰਮਾਣੂ ਊਰਜਾ ਸੰਗਠਨ ਦੇ ਮੁਖੀ ਅਲੀ ਅਕਬਰ ਸਾਲੇਹੀ ਨੇ ਦੱਸਿਆ ਕਿ ਪੱਛਮੀ ਤਾਕਤਾਂ ਨਾਲ ਸਾਲ 2015 ਦੇ ਇਤਿਹਾਸਕ ਸਮਝੌਤੇ ਮਗਰੋਂ ਉਨ੍ਹਾਂ ਦੇ ਦੇਸ਼ ਨੇ ਤਕਰੀਬਨ 400 ਟਨ ਯੂਰੇਨੀਅਮ ਇੰਪੋਰਟ ਕੀਤਾ ਹੈ। ਇਸ ਨਾਲ ਇਸ ਦਾ ਭੰਡਾਰ 500 ਟਨ ਤੋਂ ਵਧ ਕੇ ਲੱਗਭਗ 950 ਟਨ ਤਕ ਪੁੱਜ ਗਿਆ ਹੈ। 
ਸਲੇਹੀ ਨੇ ਦੱਸਿਆ ਕਿ ਇਹ ਭੰਡਾਰ ਈਰਾਨ ਲਈ ਕਾਫੀ ਹੈ ਅਤੇ ਇਸ ਲਈ ਈਰਾਨ ਨੂੰ ਲੰਬੇ ਸਮੇਂ ਤਕ 190,000 ਸੈਂਟਰੀ ਯੂਗ ਮਸ਼ੀਨਾਂ ਦੀ ਵਰਤੋਂ ਕਰਨੀ ਪਵੇਗੀ। ਪ੍ਰਮਾਣੂ ਸਮਝੌਤੇ ਤਹਿਤ ਈਰਾਨ ਨੂੰ ਯੂਰੇਨੀਅਮ ਦੀ ਮਿਆਦ ਲਈ 3.67 ਫੀਸਦੀ ਲਿਮਿਟ ਤੈਅ ਕੀਤੀ ਗਈ ਹੈ ਜੋ ਕਿਸੇ ਪ੍ਰਮਾਣੂ ਪਲਾਂਟ 'ਚ ਵਰਤੋਂ ਕਰਨ ਲਈ ਕਾਫੀ ਹੈ ਪਰ ਕਿਸੇ ਪ੍ਰਮਾਣੂ ਹਥਿਆਰ ਲਈ ਜ਼ਰੂਰੀ 90 ਫੀਸਦੀ ਤੋਂ ਘੱਟ ਹੈ।


Related News