ਈਰਾਨ ''ਚ ਹੜ੍ਹ ਕਾਰਨ ਸੱਤ ਲੋਕਾਂ ਦੀ ਮੌਤ

05/17/2024 12:44:57 PM

ਤਹਿਰਾਨ (ਯੂ. ਐੱਨ. ਆਈ.) - ਈਰਾਨ ਦੇ ਉੱਤਰ-ਪੂਰਬੀ ਸ਼ਹਿਰ ਮਸ਼ਹਦ ਵਿਚ ਭਾਰੀ ਮੀਂਹ ਕਾਰਨ ਹੜ੍ਹ ਦੀ ਸਥਿਤੀ ਪੈਦਾ ਹੋ ਗਈ ਹੈ। ਇਲਾਕਿਆਂ ਵਿਚ ਪਾਣੀ ਭਰ ਜਾਣ ਕਾਰਨ ਸੱਤ ਲੋਕਾਂ ਦੀ ਮੌਤ ਹੋ ਗਈ ਹੈ। ਈਰਾਨ ਦੀ ਸਰਕਾਰੀ ਨਿਊਜ਼ ਏਜੰਸੀ IRNA ਨੇ ਆਪਣੀ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਹੈ।

ਇਹ ਵੀ ਪੜ੍ਹੋ :     Gold-Silver ਦੀਆਂ ਕੀਮਤਾਂ ਨੇ ਮਾਰੀ ਛਾਲ, ਉੱਚ ਪੱਧਰ 'ਤੇ ਪਹੁੰਚੇ ਚਾਂਦੀ ਦੇ ਭਾਅ

ਰਿਪੋਰਟ ਵਿਚ ਮਸ਼ਹਦ ਨਗਰਪਾਲਿਕਾ ਦੇ ਫਾਇਰ ਅਤੇ ਸੁਰੱਖਿਆ ਸੇਵਾਵਾਂ ਸੰਗਠਨ ਦੇ ਪ੍ਰਬੰਧ ਨਿਰਦੇਸ਼ਕ ਹਮੀਦਰੇਜ਼ਾ ਕਾਫੀਨੀਆ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਬੁੱਧਵਾਰ ਨੂੰ ਖੁਰਾਸਾਨ ਰਜ਼ਾਵੀ ਸੂਬੇ ਦੇ ਮਸ਼ਹਦ ਵਿਚ ਐਨਕੇਲਾਬ ਸਕੁਏਅਰ ਵਿਚ ਇਕ ਕਾਰ ਵਿਚ ਫਸੇ ਦੋ ਲੋਕਾਂ ਦੀ ਹੜ੍ਹ ਦੇ ਪਾਣੀ ਵਿਚ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਬਚਾਅ ਕਿਸ਼ਤੀਆਂ ਨੂੰ ਐਨਕੇਲਾਬ ਸਕੁਏਅਰ 'ਤੇ ਤਾਇਨਾਤ ਕਰ ਦਿੱਤਾ ਗਿਆ ਹੈ, ਜਦੋਂ ਕਿ ਬਚਾਅ ਟੀਮਾਂ ਸੰਭਾਵਿਤ ਜਿਊਂਦੇ ਬਚੇ ਲੋਕਾਂ ਅਤੇ ਪੀੜਤਾਂ ਲਈ ਹੜ੍ਹ ਦੇ ਪਾਣੀ ਵਿਚ ਫਸੀਆਂ ਕਾਰਾਂ ਦੀ ਭਾਲ ਕਰ ਰਹੀਆਂ ਹਨ।

ਇਹ ਵੀ ਪੜ੍ਹੋ :     ਹੁਣ ਸ਼੍ਰੀਲੰਕਾ 'ਚ ਵੀ UPI ਰਾਹੀਂ ਕਰ ਸਕੋਗੇ ਭੁਗਤਾਨ, PhonePe-LankaPay ਨੇ ਕੀਤੀ ਸਾਂਝੇਦਾਰੀ

ਸ੍ਰੀ ਕਾਫਿਨਿਆ ਨੇ ਦੱਸਿਆ ਕਿ ਉਸੇ ਦਿਨ ਹੜ੍ਹ ਕਾਰਨ ਸ਼ਹਿਰ ਦੇ ਇੱਕ ਹੋਰ ਇਲਾਕੇ ਵਿੱਚ ਇੱਕ ਰਿਹਾਇਸ਼ੀ ਇਮਾਰਤ ਢਹਿ ਗਈ, ਜਿਸ ਵਿੱਚ ਇੱਕ ਔਰਤ ਅਤੇ ਉਸਦੇ ਚਾਰ ਬੱਚਿਆਂ ਦੀ ਮੌਤ ਹੋ ਗਈ। ਘੱਟੋ-ਘੱਟ 250 ਪਰਿਵਾਰਾਂ ਨੂੰ ਸ਼ਹਿਰ ਅਤੇ ਨੇੜਲੇ ਪਿੰਡਾਂ 'ਚ ਸੁਰੱਖਿਅਤ ਥਾਵਾਂ 'ਤੇ ਪਨਾਹ ਦਿੱਤੀ ਗਈ ਹੈ। ਸੂਬਾਈ ਮੌਸਮ ਵਿਗਿਆਨ ਸੰਗਠਨ ਮੁਤਾਬਕ ਖੁਰਾਸਾਨ ਰਜ਼ਾਵੀ ਸੂਬੇ 'ਚ ਮੰਗਲਵਾਰ ਤੋਂ ਭਾਰੀ ਬਾਰਸ਼ ਸ਼ੁਰੂ ਹੋ ਰਹੀ ਹੈ ਅਤੇ ਆਉਣ ਵਾਲੇ ਦਿਨਾਂ 'ਚ ਇਸ ਦੇ ਜਾਰੀ ਰਹਿਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ :     ਸ਼ੂਗਰ, ਦਿਲ ਅਤੇ ਲੀਵਰ ਵਰਗੀਆਂ ਕਈ ਬਿਮਾਰੀਆਂ ਦੀਆਂ 41 ਦਵਾਈਆਂ ਹੋਣਗੀਆਂ ਸਸਤੀਆਂ
ਇਹ ਵੀ ਪੜ੍ਹੋ :      ਕਵਿਤਾ ਕ੍ਰਿਸ਼ਨਾਮੂਰਤੀ ਬ੍ਰਿਟੇਨ 'ਚ 'ਲਾਈਫਟਾਈਮ ਅਚੀਵਮੈਂਟ ਐਵਾਰਡ' ਨਾਲ ਸਨਮਾਨਿਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News