ਈਰਾਨ, ਰੂਸ ਅਤੇ ਚੀਨ ਨੇ ਸੰਯੁਕਤ ਜਲ ਸੈਨਾ ਅਭਿਆਸ ਕੀਤਾ ਸ਼ੁਰੂ

01/21/2022 3:12:17 PM

ਤਹਿਰਾਨ (ਏਜੰਸੀ): ਈਰਾਨ, ਰੂਸ ਅਤੇ ਚੀਨ ਦੀਆਂ ਜਲ ਸੈਨਾਵਾਂ ਨੇ ਸ਼ੁੱਕਰਵਾਰ ਨੂੰ ਸਮੁੰਦਰੀ ਸੁਰੱਖਿਆ ਨੂੰ ਵਧਾਉਣ ਦੇ ਉਦੇਸ਼ ਨਾਲ ਹਿੰਦ ਮਹਾਸਾਗਰ ਵਿਚ ਅਭਿਆਸ ਸ਼ੁਰੂ ਕੀਤਾ। ਈਰਾਨ ਦੇ ਸਰਕਾਰੀ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਈਰਾਨ ਦੇ ਸਰਕਾਰੀ ਟੈਲੀਵਿਜ਼ਨ ਚੈਨਲ ਨੇ ਕਿਹਾ ਕਿ ਇਸ ਅਭਿਆਸ ਵਿਚ ਉਸ ਦੇ 11 ਜਹਾਜ਼, ਰੂਸੀ ਵਿਨਾਸ਼ਕਾਰੀ ਜਹਾਜ਼ਾਂ ਸਮੇਤ ਤਿੰਨ ਜਹਾਜ਼ ਅਤੇ ਚੀਨ ਦੇ ਦੋ ਜਹਾਜ਼ ਹਿੱਸਾ ਲੈ ਰਹੇ ਹਨ। ਚੈਨਲ ਮੁਤਾਬਕ ਇਸ ਅਭਿਆਸ 'ਚ ਛੋਟੇ ਜਹਾਜ਼ਾਂ ਅਤੇ ਹੈਲੀਕਾਪਟਰਾਂ ਦੇ ਨਾਲ ਰੈਵੋਲਿਊਸ਼ਨਰੀ ਗਾਰਡਜ਼ ਵੀ ਹਿੱਸਾ ਲੈਣਗੇ। 

ਪੜ੍ਹੋ ਇਹ ਅਹਿਮ ਖ਼ਬਰ- ਜਾਪਾਨ 'ਚ ਬੱਚਿਆਂ ਦੇ ਟੀਕਾਕਰਨ ਲਈ ਫਾਈਜ਼ਰ ਵੈਕਸੀਨ ਨੂੰ ਮਨਜ਼ੂਰੀ

ਖ਼ਬਰਾਂ ਅਨੁਸਾਰ ਇਹ ਅਭਿਆਸ ਹਿੰਦ ਮਹਾਸਾਗਰ ਦੇ ਉੱਤਰੀ ਹਿੱਸੇ ਵਿੱਚ 17 ਹਜ਼ਾਰ ਵਰਗ ਕਿਲੋਮੀਟਰ ਦੇ ਖੇਤਰ ਵਿੱਚ ਕੀਤਾ ਜਾਵੇਗਾ ਅਤੇ ਇਸ ਦੌਰਾਨ ਲੜਾਈ, ਬਚਾਅ ਕਾਰਜ ਅਤੇ ਅੱਗ ਬੁਝਾਉਣ ਦਾ ਅਭਿਆਸ ਕੀਤਾ ਜਾਵੇਗਾ। ਚੈਨਲ ਨੇ ਕਿਹਾ ਕਿ ਸਾਲ 2019 ਤੋਂ ਬਾਅਦ ਤਿੰਨਾਂ ਦੇਸ਼ਾਂ ਦਾ ਇਹ ਤੀਜਾ ਸੰਯੁਕਤ ਜਲ ਸੈਨਾ ਅਭਿਆਸ ਹੈ। ਇਹ ਅਭਿਆਸ ਅਜਿਹੇ ਸਮੇਂ 'ਚ ਹੋ ਰਿਹਾ ਹੈ ਜਦੋਂ ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਨੇ ਵੀਰਵਾਰ ਨੂੰ ਰੂਸ ਦਾ ਦੌਰਾ ਖ਼ਤਮ ਕਰ ਦਿੱਤਾ ਹੈ। ਰਾਇਸੀ ਨੇ ਏਪੀ ਧੀਰਜ ਸ਼ਾਹਿਦ ਨੂੰ ਦੱਸਿਆ,"ਤਹਿਰਾਨ ਅਤੇ ਮਾਸਕੋ ਵਿਚਕਾਰ ਦੁਵੱਲੇ ਸਬੰਧਾਂ ਵਿੱਚ ਸੁਧਾਰ ਖੇਤਰ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਸੁਰੱਖਿਆ ਨੂੰ ਮਜ਼ਬੂਤ ਕਰੇਗਾ।"


Vandana

Content Editor

Related News