ਬ੍ਰਿਟਿਸ਼ ਮੰਤਰੀ ਵੱਲੋਂ ਈਰਾਨ ''ਚ ਖੇਤਰੀ ਤਣਾਅ ਤੇ ਪਰਮਾਣੂ ਸੌਦੇ ''ਤੇ ਚਰਚਾ

06/23/2019 5:15:02 PM

ਤੇਹਰਾਨ (ਭਾਸ਼ਾ)— ਬ੍ਰਿਟਿਸ਼ ਵਿਦੇਸ਼ ਮੰਤਰਾਲੇ ਦੇ ਮੰਤਰੀ ਐਂਡਰਿਊ ਮੌਰੀਸਨ ਐਤਵਾਰ ਨੂੰ ਤੇਹਰਾਨ ਪਹੁੰਚੇ। ਇੱਥੇ ਉਨ੍ਹਾਂ ਨੇ ਲਗਾਤਾਰ ਵੱਧ ਰਹੇ ਖੇਤਰੀ ਤਣਾਅ ਦੇ ਵਿਚ ਈਰਾਨੀ ਵਿਦੇਸ਼ ਮੰਤਰਾਲੇ ਦੇ ਸੀਨੀਅਰ ਡਿਪਲੋਮੈਟਾਂ ਨਾਲ ਮੁਲਾਕਾਤ ਕੀਤੀ। ਇਕ ਸਰਕਾਰੀ ਸਮਾਚਾਰ ਏਜੰਸੀ ਦੀ ਖਬਰ ਮੁਤਾਬਕ,''ਪੱਛਮੀ ਏਸ਼ੀਆ ਲਈ ਵਿਦੇਸ਼ ਮੰਤਰੀ ਐਂਡਰਿਊ ਮੌਰੀਸਨ ਨੇ ਈਰਾਨੀ ਵਿਦੇਸ਼ ਮੰਤਰਾਲੇ ਵਿਚ ਵਿਦੇਸ਼ੀ ਸੰਬੰਧਾਂ ਦੀ ਰਣਨੀਤੀ ਪਰੀਸ਼ਦ ਦੇ ਪ੍ਰਮੁੱਖ ਕਮਾਲ ਕਰਜ਼ਈ ਨਾਲ ਮੁਲਾਕਾਤ ਕਰ ਕੇ ਦੋ-ਪੱਖੀ ਸਬੰਧਾਂ, ਖੇਤਰੀ ਮੁਦਿਆਂ ਅਤੇ ਸਾਲ 2015 ਦੇ ਪਰਮਾਣੂ ਸਮਝੌਤਿਆਂ 'ਤੇ ਚਰਚਾ ਕੀਤੀ।''

ਮੌਰੀਸਨ ਦੇ ਅੱਜ ਉਪ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਨਾਲ ਵੀ ਮੁਲਕਾਤ ਦੀ ਸੰਭਾਵਨਾ ਹੈ। ਬ੍ਰਿਟਿਸ਼ ਵਿਦੇਸ਼ ਮੰਤਰਾਲੇ ਮੁਤਾਬਕ ਮੌਰੀਸਨ ਤਣਾਅ ਨੂੰ ਤੁਰੰਤ ਘੱਟ ਕਰਨ ਦੀ ਅਪੀਲ ਕਰਨ ਅਤੇ ਹੋਰ ਮੁੱਦਿਆਂ 'ਤੇ ਬ੍ਰਿਟੇਨ ਦੀ ਚਿੰਤਾ ਜ਼ਾਹਰ ਕਰਨ ਲਈ ਇੱਥੇ ਪਹੁੰਚੇ ਹਨ।


Vandana

Content Editor

Related News