ਬੁੱਧੀਜੀਵੀਆਂ ਨੇ ਅਮਰੀਕਾ ’ਚ ‘ਗੁਆਂਢੀਆਂ ਨਾਲ ਪਾਕਿਸਤਾਨ ਦੇ ਵਿਗੜਦੇ ਸਬੰਧਾਂ’ ਬਾਰੇ ਕੀਤੀ ਚਰਚਾ

Monday, Jun 03, 2024 - 10:27 AM (IST)

ਇੰਟਰਨੈਸ਼ਨਲ ਡੈਸਕ (ਇੰਟ.) : ਵਾਸ਼ਿੰਗਟਨ ਡੀ. ਸੀ. ਪ੍ਰੈੱਸ ਕਲੱਬ ਵਿਖੇ ਲੇਖਕਾਂ, ਰਾਜਨੀਤਕ ਵਰਕਰਾਂ ਅਤੇ ਪੱਤਰਕਾਰਾਂ ਨੇ ਅਮਰੀਕਨ ਫਰੈਂਡਜ਼ ਆਫ਼ ਗਿਲਗਿਤ ਐਂਡ ਮੁਜ਼ੱਫਰਾਬਾਦ (ਏ. ਐੱਫ. ਜੀ. ਐੱਮ.) ਵੱਲੋਂ ਆਯੋਜਿਤ ਇਕ ਸਮਾਗਮ ’ਚ ‘ਗੁਆਂਢੀਆਂ ਨਾਲ ਪਾਕਿਸਤਾਨ ਦੇ ਵਿਗੜਦੇ ਸਬੰਧਾਂ’ ਬਾਰੇ ਚਰਚਾ ਕੀਤੀ। ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਏ.ਐੱਫ.ਜੀ.ਐੱਮ. ਨੇ ਕਿਹਾ ਕਿ ਇਸ ਮੌਕੇ ਬੁਲਾਰਿਆਂ ਨੇ ਖੇਤਰ ’ਚ ਚੀਨ ਦੇ ਵਧਦੇ ਪ੍ਰਭਾਵ ਕਾਰਨ ਪੈਦਾ ਹੋਈਆਂ ਬਹੁਪੱਖੀ ਚੁਣੌਤੀਆਂ, ਖ਼ਾਸ ਕਰ ਕੇ ਪਾਕਿਸਤਾਨ ਅਤੇ ਗੁਆਂਢੀ ਖੇਤਰਾਂ ’ਚ ਜਾਤੀ ਅਤੇ ਧਾਰਮਿਕ ਘੱਟ ਗਿਣਤੀਆਂ ’ਤੇ ਇਸ ਦੇ ਪ੍ਰਭਾਵ ਵੱਲ ਧਿਆਨ ਦਿਵਾਇਆ।

ਇਹ ਵੀ ਪੜ੍ਹੋ - ਕੈਨੇਡਾ ’ਚ ਰਹਿ ਰਹੇ ਵਿਦਿਆਰਥੀਆਂ ਲਈ ਚੰਗੀ ਖ਼ਬਰ, ਹੁਣ ਨਹੀਂ ਪਵੇਗੀ ਪੁਲਸ ਵੈਰੀਫਿਕੇਸ਼ਨ ਦੀ ਲੋੜ

ਦੱਸ ਦੇਈਏ ਕਿ ਇਸ ਸਮਾਗਮ ਦੇ ਮੁੱਖ ਬੁਲਾਰਿਆਂ ’ਚ ਬ੍ਰੈਡਲੀ ਥਾਇਰ ਵਿਸ਼ੇਸ਼ ਤੌਰ 'ਤੇ ਸ਼ਾਮਲ ਸਨ, ਜਿਨ੍ਹਾਂ ਨੇ ਚੀਨ ’ਚ ਕਮਿਊਨਿਜ਼ਮ ਦੇ ਇਤਿਹਾਸਕ ਉਭਾਰ ਅਤੇ ਦੇਸ਼ ਦੇ ਜਾਤੀ ਅਤੇ ਧਾਰਮਿਕ ਘੱਟ ਗਿਣਤੀਆਂ ’ਤੇ ਇਸ ਦੇ ਪ੍ਰਭਾਵ ਬਾਰੇ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਪੂਰਬੀ ਤੁਰਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਸਾਲੇਹ ਹੁਦਯਾਰ ਨੇ ਵੀ ਸ਼ਿਨਜਿਆਂਗ ’ਚ ਚੀਨ ਦੀਆਂ ਹਮਲਾਵਰ ਨੀਤੀਆਂ ਅਤੇ ਉਈਗਰ ਮੁਸਲਿਮ ਭਾਈਚਾਰਿਆਂ ’ਤੇ ਇਸ ਦੇ ਪ੍ਰਭਾਵ ਨੂੰ ਉਜਾਗਰ ਕੀਤਾ।

ਇਹ ਵੀ ਪੜ੍ਹੋ - UAE ਦੇ ਹਵਾਈ ਅੱਡਿਆਂ 'ਤੇ ਚੈਕਿੰਗ ਪ੍ਰਕਿਰਿਆ ਸਖ਼ਤ, ਜੇ ਇਹ ਸ਼ਰਤਾਂ ਨਾ ਹੋਈਆਂ ਪੂਰੀਆਂ ਤਾਂ ਆਉਣਾ ਪੈ ਸਕਦੈ ਵਾਪਸ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News