ਅੱਤਵਾਦ ਖ਼ਿਲਾਫ਼ ਨਵੀਂ ਫ਼ੌਜ ਮੁਹਿੰਮ ''ਤੇ ਸੰਸਦ ''ਚ ਹੋਵੇਗੀ ਚਰਚਾ : ਪਾਕਿ ਰੱਖਿਆ ਮੰਤਰੀ
Monday, Jun 24, 2024 - 12:22 PM (IST)
ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜ਼ਾ ਆਸਿਫ਼ ਅੱਤਵਾਦੀਆਂ ਖ਼ਿਲਾਫ਼ ਨਵੀਂ ਫ਼ੌਜ ਮੁਹਿੰਮ ਦੇ ਮੁੱਦੇ 'ਤੇ ਸੰਸਦ ਨਾਲ ਸਲਾਹ-ਮਸ਼ਵਰਾ ਕਰਨਗੇ। ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਨੇ ਮੰਗ ਕੀਤੀ ਸੀ ਕਿ ਕਿਸੇ ਵੀ ਨਵੀਂ ਮੁਹਿੰਮ 'ਤੇ ਸਰਵਉੱਚ ਮੰਚ 'ਤੇ ਚਰਚਾ ਕੀਤੀ ਜਾਣੀ ਚਾਹੀਦੀ ਹੈ। 'ਅਜ਼ਮ-ਏ-ਇਸਤੇਹਕਾਮ' ਮੁਹਿੰਮ ਸ਼ੁਰੂ ਕਰਨ ਦਾ ਫ਼ੈਸਲਾ ਸ਼ਨੀਵਾਰ ਨੂੰ ਰਾਸ਼ਟਰੀ ਕਾਰਜ ਯੋਜਨਾ ਦੀ ਸੀਨੀਅਰ ਕਮੇਟੀ ਦੀ ਬੈਠਕ 'ਚ ਲਿਆ ਗਿਆ, ਜੋ ਦੇਸ਼ ਤੋਂ ਅੱਤਵਾਦ ਨੂੰ ਖ਼ਤਮ ਕਰਨ ਲਈ 2014 'ਚ ਰਜਿਸਟਰਡ ਇਕ ਰਣਨੀਤੀ ਹੈ।
ਯੋਜਨਾ ਦੇ ਐਲਾਨ ਦੇ ਇਕ ਦਿਨ ਬਾਅਦ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਸੰਸਦ ਮੈਂਬਰਾਂ ਨੇ ਕਿਹਾ ਕਿ ਇਸ ਮਾਮਲੇ 'ਤੇ ਸੰਸਦ 'ਚ ਚਰਚਾ ਹੋਣੀ ਚਾਹੀਦੀ ਸੀ, ਕਿਉਂਕਿ ਇਹ ਕਿਸੇ ਵੀ ਨਵੀਂ ਮੁਹਿੰਮ ਬਾਰੇ ਫ਼ੈਸਲਾ ਲੈਣ ਲਈ ਸਰਵਉੱਚ ਮੰਚ ਹੈ। ਮੰਤਰੀ ਨੇ ਪਹਿਲੇ ਪੀਟੀਆਈ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਇਹ ਫ਼ੈਸਲਾ ਲਏ ਜਾਣ ਦੇ ਸਮੇਂ ਪਾਰਟੀ ਦੇ ਖੈਬਰ ਪਖਤੂਨਖਵਾ (ਕੇਪੀ) ਦੇ ਮੁੱਖ ਮੰਤਰੀ ਬੈਠਕ 'ਚ ਮੌਜੂਦ ਸਨ ਪਰ ਬਾਅਦ 'ਚ ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਮਾਮਲੇ ਨੂੰ ਸੰਸਦ ਦੇ ਸਾਹਮਣੇ ਰੱਖਿਆ ਜਾਵੇਗਾ। ਉਨ੍ਹਾਂ ਕਿਹਾ,''ਅਸੀਂ ਮੁੱਦੇ ਨੂੰ ਸੰਸਦ 'ਚ ਵੀ ਲਿਆਵਾਂਗੇ, ਜਿੱਥੇ ਇਸ ਵਿਸ਼ੇ 'ਤੇ ਬਹਿਸ ਹੋਵੇਗੀ। ਜੇਕਰ ਉਨ੍ਹਾਂ ਨੂੰ ਕੋਈ ਇਤਰਾਜ਼ ਹੈ ਕਿ ਇਸ 'ਤੇ ਬੋਲ ਸਕਦੇ ਹਨ।''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e