ਆਈਫੋਨ ਕਾਰਨ ਇਸ ਨੌਜਵਾਨ ਨੂੰ ਗਵਾਉਣੀ ਪਈ ਜਾਨ, ਜਾਣੋ ਮਾਮਲਾ

03/23/2018 5:21:13 PM

ਸੈਕਰਾਮੈਂਟੋ(ਭਾਸ਼ਾ)— ਕੈਲੀਫੋਰਨੀਆ ਦੇ ਸੈਕਰਾਮੈਂਟੋ ਵਿਚ 2 ਪੁਲਸ ਅਧਿਕਾਰੀਆਂ ਨੇ ਇਕ ਗੈਰ ਗੋਰੇ ਨੌਜਵਾਨ ਨੂੰ ਗੋਲੀਆਂ ਨੂੰ ਭੁੰਨ ਦਿੱਤਾ। ਮੀਡੀਆ ਰਿਪੋਰਟ ਮੁਤਾਬਕ 20 ਗੋਲੀਆਂ ਲੱਗਣ ਨਾਲ ਸਟੇਫਾਨ ਕਲਾਰਕ ਨਾਂ ਦੇ ਨੌਜਵਾਨ ਦੀ ਮੌਤ ਹੋ ਗਈ। ਇਸ ਗੋਲੀਬਾਰੀ ਦਾ ਕਾਰਨ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਦਰਅਸਲ ਆਈਫੋਨ ਦੀ ਵਜ੍ਹਾ ਨਾਲ ਪੁਲਸ ਨੇ ਇਸ ਨੌਜਵਾਨ 'ਤੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕੀਤੀ। ਕਿਉਂਕਿ ਉਨ੍ਹਾਂ ਨੂੰ ਲੱਗਾ ਵਿਅਕਤੀ ਦੇ ਹੱਥ ਵਿਚ ਬੰਦੂਕ ਹੈ ਪਰ ਮੌਤ ਤੋਂ ਬਾਅਦ ਜਦੋਂ ਉਸ ਦਾ ਹੱਥ ਖੋਲ੍ਹਿਆਂ ਗਿਆ ਤਾਂ ਹੱਥ ਵਿਚੋਂ ਆਈਫੋਨ ਮਿਲਿਆ।
ਜਾਣੋ ਕੀ ਹੈ ਮਾਮਲਾ
ਇਕ ਅੰਗ੍ਰੇਜੀ ਵੈਬਸਾਈਟ ਮੁਤਾਬਕ ਬੁੱਧਵਾਰ ਰਾਤ ਨੂੰ ਜਾਰੀ ਕੀਤੀ ਗਈ ਬਾਡੀ ਕੈਮਰਾ ਫੁਟੇਜ ਜ਼ਰੀਏ ਇਹ ਘਟਨਾ ਜਨਤਕ ਹੋਈ। ਫੁਟੇਜ ਮੁਤਾਬਕ ਆਪਣੇ ਘਰ ਜਾ ਰਹੇ ਕਲਾਰਕ ਨੂੰ ਪੁਲਸ ਅਫਸਰ ਨੇ ਡਾਂਟਦੇ ਹੋਏ ਹੱਥ ਵਿਚ ਫੜੀ ਚੀਜ਼, ਜਿਸ ਨੂੰ ਉਹ ਬੰਦੂਕ ਸਮਝ ਰਹੇ ਸਨ ਪਰ ਅਸਲ ਵਿਚ ਉਹ ਇਕ ਆਈਫੋਨ ਸੀ, ਦਿਖਾਉਣ ਨੂੰ ਕਿਹਾ। ਇਹ ਸੁਣਨ ਤੋਂ ਬਾਅਦ ਕਲਾਰਕ ਰੁੱਕਣ ਦੀ ਜਗ੍ਹਾ ਦੌੜਨ ਲੱਗ ਪਿਆ, ਜਿਸ ਤੋਂ ਬਾਅਦ ਪੁਲਸ ਨੇ ਉਸ 'ਤੇ ਸ਼ੱਕ ਕਰਦੇ ਹੋਏ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਪੁਲਸ ਅਧਿਕਾਰੀਆਂ ਨੇ ਕਲਾਰਕ ਵੱਲ ਵਧਦੇ ਹੋਏ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਕਲਾਰਕ ਦੀ ਮੌਤ ਤੋਂ ਬਾਅਦ ਜਦੋਂ ਉਸ ਦੀ ਹਥੇਲੀ ਖੋਲ੍ਹੀ ਗਈ ਤਾਂ ਉਸ ਵਿਚ ਬੰਦੂਕ ਨਹੀਂ ਸਗੋਂ ਚਿੱਟੇ ਰੰਗ ਦਾ ਆਈਫੋਨ ਸੀ।


Related News