''ਸੰਕਟਗ੍ਰਸਤ ਭਾਰਤੀਆਂ ਦੀ ਤੁਰੰਤ ਮਦਦ ਲਈ ਪ੍ਰਵਾਸੀ ਭਾਈਚਾਰੇ ਨੂੰ ਕਰੋ ਸ਼ਾਮਲ''

Saturday, Dec 21, 2019 - 12:59 PM (IST)

ਵਾਸ਼ਿੰਗਟਨ— ਪੈਸਿਆਂ ਦੀ ਕਮੀ ਦੇ ਚੱਲਦਿਆਂ ਆਪਣੇ ਨਾਗਰਿਕਾਂ ਦੀ ਮਦਦ ਕਰ ਸਕਣ 'ਚ ਭਾਰਤੀ ਦੂਤਘਰਾਂ ਦੀ ਅਸਮਰਥਤਾ ਨੂੰ ਦੇਖਦੇ ਹੋਏ ਪ੍ਰਵਾਸੀ ਭਾਰਤੀ ( ਐੱਨ. ਆਰ. ਆਈ.) ਨੇ ਵਿਦੇਸ਼ਾਂ 'ਚ ਸੰਕਟ 'ਚ ਫਸੇ ਭਾਰਤੀਆਂ ਨੂੰ ਤੁਰੰਤ ਆਰਥਿਕ ਮਦਦ ਪਹੁੰਚਾਉਣ ਲਈ ਪ੍ਰਵਾਸੀ ਭਾਈਚਾਰੇ, ਆਈ. ਸੀ. ਡਬਲਿਊ. ਐੱਫ ਅਤੇ ਹੋਰ ਸੰਗਠਨਾਂ ਤੇ ਵਿਅਕਤੀਆਂ ਨੂੰ ਇਸ ਪ੍ਰਕਿਰਿਆ 'ਚ ਸ਼ਾਮਲ ਕਰਨ ਦੀ ਅਪੀਲ ਕੀਤੀ ਹੈ। ਭਾਰਤੀ ਭਾਈਚਾਰਾ ਕਲਿਆਣ ਫੰਡ ਦਾ ਗਠਨ 2009 'ਚ ਕੀਤਾ ਗਿਆ ਸੀ। ਇਸ ਦਾ ਮਕਸਦ ਸੰਕਟ ਅਤੇ ਐਮਰਜੈਂਸੀ 'ਚ ਵਿਦੇਸ਼ਾਂ 'ਚ ਮੌਜੂਦ ਅਜਿਹੇ ਭਾਰਤੀ ਨਾਗਰਿਕਾਂ ਦੀ ਸਹਾਇਤਾ ਕਰਨਾ ਹੈ, ਜਿਨ੍ਹਾਂ 'ਚੋਂ ਸਭ ਤੋਂ ਵਧ ਨੂੰ ਇਸ ਦੀ ਜ਼ਰੂਰਤ ਹੋਵੇ। ਭਾਰਤ ਸਰਕਾਰ ਨੇ 2017 'ਚ ਦੂਤਘਰਾਂ ਅਤੇ ਵਣਜ ਦੂਤਘਰਾਂ ਨੂੰ ਹਰੇਕ ਫੰਡ ਦੀ ਅਦਾਇਗੀ ਲਈ ਨਵੀਂ ਦਿੱਲੀ ਤੋਂ ਇਜਾਜ਼ਤ ਲੈਣ ਸਬੰਧੀ ਫੈਸਲਾ ਨਿਰਧਾਰਤ ਪ੍ਰਕਿਰਿਆ ਦਾ ਕੇਂਦਰੀਕਰਨ ਕਰ ਦਿੱਤਾ ਸੀ।

ਕਈ ਸਾਲਾਂ ਤੋਂ ਸੰਕਟ 'ਚ ਫਸੇ ਭਾਰਤੀਆਂ ਦੀ ਮਦਦ ਕਰ ਰਹੇ ਨਿਊਯਾਰਕ ਦੇ ਪ੍ਰੇਮ ਭੰਡਾਰੀ ਨੇ ਕਿਹਾ ਕਿ ਜਿਵੇਂ ਕਿ ਭਾਰਤੀ ਭਾਈਚਾਰਾ ਕਲਿਆਣ ਫੰਡ ਪੂਰੀ ਤਰ੍ਹਾਂ ਚੰਦੇ 'ਤੇ ਆਧਾਰਿਤ ਹੈ। ਇਸ ਲਈ ਅਮਰੀਕਾ ਅਤੇ ਬ੍ਰਿਟੇਨ 'ਚ ਮੌਜੂਦ ਵੱਡੇ ਦੂਤਘਰਾਂ ਕੋਲ ਹੀ ਜ਼ਰੂਰੀ ਸਾਧਨ ਹੁੰਦੇ ਹਨ ਜੋ ਸੰਕਟ ਗ੍ਰਸਤ ਭਾਰਤੀ ਨਾਗਰਿਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕਣ ਪਰ ਸੂਡਾਨ ਵਰਗੇ ਦੇਸ਼ ਜਿੱਥੇ ਫੈਕਟਰੀ 'ਚ ਅੱਗ ਲੱਗਣ ਕਾਰਨ 20 ਭਾਰਤੀ ਮਜ਼ਦੂਰਾਂ ਦੀ ਮੌਤ ਹੋ ਗਈ ਸੀ, ਇੱਥੋਂ ਦੇ ਦੂਤਘਰ ਤੁਰੰਤ ਮਦਦ ਨਹੀਂ ਕਰ ਸਕੇ। ਭੰਡਾਰੀ ਨੇ ਕਿਹਾ ਕਿ ਉਹ ਭਾਰਤ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਪ੍ਰਵਾਸੀ ਭਾਰਤੀਆਂ ਅਤੇ ਪ੍ਰਵਾਸੀ ਭਾਰਤੀ ਭਾਈਚਾਰਿਆਂ ਨੂੰ ਇਸ ਫੰਡ 'ਚ ਖੁੱਲ੍ਹੇ ਦਿਲ ਨਾਲ ਯੋਗਦਾਨ ਦੇਣ ਦੀ ਇਜਾਜ਼ਤ ਦੇਣ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਹ ਮੁੱਦਾ ਵਿਦੇਸ਼ ਮੰਤਰਾਲੇ ਦੇ ਸਾਹਮਣਾ ਚੁੱਕਿਆ ਹੈ।


Related News