ਖ਼ਤਰੇ ਦੇ ਮੂੰਹ 'ਚ ਪੰਜਾਬ ਦਾ ਇਹ ਜ਼ਿਲ੍ਹਾ, ਦੇਸ਼ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਜ਼ਿਲ੍ਹਿਆਂ ਦੀ ਸੂਚੀ 'ਚ ਸ਼ਾਮਲ

Sunday, Nov 03, 2024 - 06:29 PM (IST)

ਖ਼ਤਰੇ ਦੇ ਮੂੰਹ 'ਚ ਪੰਜਾਬ ਦਾ ਇਹ ਜ਼ਿਲ੍ਹਾ, ਦੇਸ਼ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਜ਼ਿਲ੍ਹਿਆਂ ਦੀ ਸੂਚੀ 'ਚ ਸ਼ਾਮਲ

ਅੰਮ੍ਰਿਤਸਰ (ਨੀਰਜ)-ਇਕ ਪਾਸੇ ਪਰਾਲੀ ਦਾ ਧੂੰਆਂ ਅਤੇ ਦੂਜੇ ਪਾਸੇ ਦੀਵਾਲੀ ਵਾਲੇ ਦਿਨ ਪਟਾਕਿਆਂ ਦੇ ਧੂੰਏਂ ਨਾਲ ਉਹੀ ਹੋਇਆ, ਜਿਸ ਦਾ ਡਰ ਸੀ। ਪਟਾਕਿਆਂ ਦੇ ਧੂਏਂ ਅਤੇ ਪਰਾਲੀ ਦਾ ਧੂਆਂ ਮਿਕਸ ਹੋ ਕੇ ਸਮੌਗ ਬਣ ਗਿਆ ਅਤੇ ਦਿਨ ਵਿਚ ਵੀ ਸੂਰਜ ਦੇਵਤਾ ਧੁੰਦਲੇ ਨਜ਼ਰ ਆਏ। ਧੁੱਪ ਤਾਂ ਸੀ ਪਰ ਹਲਕੇ ਬੱਦਲ ਵਰਗੇ ਸਮੌਗ ਚਾਰੇ ਪਾਸਿਓਂ ਦਿਖਾਈ ਦਿੱਤੀ, ਜਿਸ ਨਾਲ ਕਈ ਲੋਕਾਂ ਨੂੰ ਅੱਖਾਂ ਵਿਚ ਜਲਣ ਦੀ ਸ਼ਿਕਾਇਤ ਵੀ ਹੋਈ। ਦੀਵਾਲੀ ਵਾਲੇ ਦਿਨ ਲੋਕਾਂ ਨੇ ਡੀ. ਸੀ. ਦੇ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਅਤੇ ਦੇਰ ਰਾਤ 2 ਵਜੇ ਤੱਕ ਪਟਾਕੇ ਫੂਕਦੇ ਰਹੇ, ਜਦੋਂਕਿ ਪ੍ਰਸ਼ਾਸਨ ਵੱਲੋਂ ਰਾਤ 8 ਤੋਂ ਰਾਤ 10 ਵਜੇ ਤੱਕ ਪਟਾਕੇ ਚਲਾਉਣ ਦੇ ਹੁਕਮ ਜਾਰੀ ਕੀਤੇ ਗਏ ਸਨ। ਇਸ ਕਾਰਨ ਅੰਮ੍ਰਿਤਸਰ ਦਾ ਏ. ਕਿਊ. ਆਈ ਵੀ 358 ਨੂੰ ਪਾਰ ਕਰ ਗਿਆ ਅਤੇ ਅੰਮ੍ਰਿਤਸਰ ਜ਼ਿਲ੍ਹਾ ਦੇਸ਼ ਦੇ ਸਭ ਤੋਂ ਪ੍ਰਦੂਸ਼ਿਤ ਜ਼ਿਲ੍ਹਿਆਂ ਦੀ ਸੂਚੀ ’ਚ ਪਹੁੰਚ ਗਿਆ। ਸਰਕਾਰ ਨੇ ਗ੍ਰੀਨ ਪਟਾਕੇ ਚਲਾਉਣ ਦੇ ਹੁਕਮ ਦਿੱਤੇ ਸਨ ਪਰ ਲੋਕਾਂ ਨੇ ਪਾਬੰਦੀਸ਼ੁਦਾ ਕਾਨਾ ਹਵਾਈ ਸਮੇਤ ਹਰ ਤਰ੍ਹਾਂ ਦੇ ਪਟਾਕੇ ਚਲਾਏੇ, ਜਿਸ ਨਾਲ ਹਵਾ ਪ੍ਰਦੂਸ਼ਣ ਵੀ ਵਧਣਾ ਤੈਅ ਸੀ।

ਇਹ ਵੀ ਪੜ੍ਹੋ-  ਕੇਸ਼ੋਪੁਰ ਛੰਭ 'ਚ ਲੱਗਣਗੀਆਂ ਰੌਣਕਾਂ : ਵੱਖ-ਵੱਖ ਦੇਸ਼ਾਂ ਤੋਂ ਪਹੁੰਚੇ ਪ੍ਰਵਾਸੀ ਪੰਛੀ ਮਹਿਮਾਨ

ਪਰਾਲੀ ਦੇ ਮਾਮਲੇ ’ਚ ਹੁਣ ਤੱਕ 203 ਐੱਫ. ਆਈ. ਆਰ ਦਰਜ

ਪਰਾਲੀ ਦੀ ਗੱਲ ਕਰੀਏ ਤਾਂ ਪ੍ਰਸ਼ਾਸਨ ਵੱਲੋਂ 31 ਅਕਤੂਬਰ ਤੱਕ 529 ਅੱਗਜ਼ਨੀ ਸਬੰਧੀ ਜਾਣਕਾਰੀ ਸੈਟੇਲਾਈਟ ਰਾਹੀਂ ਦਿੱਤੀ ਗਈ ਸੀ, ਜਿਨ੍ਹਾਂ ’ਚੋਂ 324 ਥਾਵਾਂ ’ਤੇ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਨਹੀਂ ਆਈਆਂ ਸਨ, ਜਦਕਿ ਬਾਕੀ ਥਾਵਾਂ ’ਤੇ ਅੱਗ ਲੱਗਣ ਦੀਆਂ ਘਟਨਾਵਾਂ ਵੀ ਪ੍ਰਸ਼ਾਸਨ ਨੇ ਦੇਖੀਆਂ ਸਨ। ਸਖ਼ਤ ਕਾਰਵਾਈ ਕਰਦਿਆਂ ਨਾ ਸਿਰਫ਼ 203 ਕਿਸਾਨਾਂ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਗਈ, ਸਗੋਂ ਇੰਨੀਆਂ ਹੀ ਰੈੱਡ ਐਂਟਰੀ ਵੀ ਕੀਤੀ ਹੈ। ਦੋ ਕਿਸਾਨਾਂ ਖ਼ਿਲਾਫ਼ ਅਦਾਲਤ ’ਚ ਕੇਸ ਵੀ ਦਰਜ ਕੀਤਾ ਗਿਆ ਹੈ ਅਤੇ ਕੁਲ 5.15 ਲੱਖ ਰੁਪਏ ਦਾ ਜੁਰਮਾਨਾ ਵੀ ਵਸੂਲਿਆ ਗਿਆ ਹੈ। ਸਰਕਾਰ ਦੀ ਇਸ ਕਾਰਵਾਈ ਦਾ ਕਿਸਾਨਾਂ ਵੱਲੋਂ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ- ਸੱਤ ਜਨਮਾਂ ਦਾ ਵਾਅਦਾ ਕਰਨ ਵਾਲਾ ਪਤੀ ਬਣਿਆ ਹੈਵਾਨ, ਕਤ.ਲ ਕਰ ਘਰ 'ਚ ਹੀ ਦੱਬ 'ਤੀ ਪਤਨੀ

ਪਿਛਲੇ ਸਾਲ ਦੇ ਮੁਕਾਬਲੇ 55 ਫੀਸਦੀ ਘੱਟ ਮਾਮਲੇ

ਪ੍ਰਸ਼ਾਸਨ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਪਰਾਲੀ ਸਾੜਨ ਦੇ ਮਾਮਲੇ 55 ਫੀਸਦੀ ਘੱਟ ਹੋਏ ਹਨ ਪਰ ਹੁਣ ਤੱਕ ਝੋਨੇ ਦੀ ਫਸਲ ਦੀ 100 ਫੀਸਦੀ ਤੱਕ ਕਟਾਈ ਨਹੀਂ ਹੋਈ ਹੈ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਜਿਵੇਂ-ਜਿਵੇਂ ਫਸਲ ਦੀ ਕਟਾਈ ਦਾ ਕੰਮ ਤੇਜ਼ ਹੋਵੇਗਾ, ਉਵੇਂ-ਉਵੇਂ ਪਰਾਲੀ ਸਾੜਨ ਦੇ ਮਾਮਲੇ ਵੀ ਵਧਣਗੇ। ਪ੍ਰਸ਼ਾਸਨ ਦੇ ਅੰਕੜਿਆਂ ਅਨੁਸਾਰ ਹੁਣ ਤੱਕ ਸਭ ਤੋਂ ਵੱਧ ਕੇਸ ਹਲਕਾ ਮਜੀਠਾ ’ਚ ਸਾਹਮਣੇ ਆਏ ਹਨ।

ਇਹ ਵੀ ਪੜ੍ਹੋ- ਪੰਜਾਬ ਦਾ ਇਹ ਜ਼ਿਲ੍ਹਾ ਖ਼ਤਰੇ 'ਚ, ਪ੍ਰਦੂਸ਼ਣ ਕੰਟਰੋਲ ਬੋਰਡ ਨੇ ਦਿੱਤੇ ਵੱਡੇ ਸੰਕੇਤ

ਡੀ. ਸੀ. ਖੁਦ ਕਰ ਰਹੀ ਖੇਤਾਂ ਤੱਕ ਪਹੁੰਚ 

ਪਰਾਲੀ ਸਾੜਨ ਦੇ ਮਾਮਲਿਆਂ ਨੂੰ ਰੋਕਣ ਲਈ ਪ੍ਰਸ਼ਾਸਨ ਬਹੁਤ ਹੀ ਸੰਜੀਦਗੀ ਨਾਲ ਕੰਮ ਕਰ ਰਿਹਾ ਹੈ।ਇਸ ਦਾ ਵੱਡਾ ਸਬੂਤ ਹੋਰ ਕੀ ਹੋ ਸਕਦਾ ਹੈ ਕਿ ਜ਼ਿਲਾ ਮੈਜਿਸਟ੍ਰੇਟ ਅਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਖੁਦ ਪਰਾਲੀ ਸਾੜਨ ਵਾਲੇ ਖੇਤਾਂ ਤੱਕ ਪਹੁੰਚ ਕਰ ਰਹੀ ਹੈ ਅਤੇ ਇਕ ਵਾਰ ਨਹੀਂ, ਸਗੋਂ ਵਾਰ-ਵਾਰ ਖੇਤਾਂ ਵਿਚ ਪੁੱਜ ਕੇ ਕਿਸਾਨਾਂ ਨੂੰ ਅਪੀਲ ਕਰ ਰਹੀ ਹੈ ਕਿ ਪਰਾਲੀ ਨੂੰ ਅੱਗ ਲਾਉਣ ਦੇ ਬਜਾਏ ਖੇਤਾਂ ’ਚ ਹੀ ਮਿਲਾਇਆ ਜਾਵੇ।

ਇਹ ਵੀ ਪੜ੍ਹੋ-  ਬੁਲੇਟ ਦੇ ਪਟਾਕੇ ਮਾਰਨ ਤੋਂ ਵਧਿਆ ਵਿਵਾਦ, 2 ਦਰਜਨ ਤੋਂ ਵੱਧ ਨੌਜਵਾਨਾਂ ਨੇ ਮਾਰ 'ਤਾ ਬੰਦਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News