ਪੰਜਾਬ ''ਚ ਮੌਸਮ ਦੀ ਤਬਦੀਲੀ ਕਾਰਨ ਪ੍ਰਵਾਸੀ ਪੰਛੀਆਂ ਦੀ ਆਮਦ ਘਟੀ

Wednesday, Nov 06, 2024 - 01:28 PM (IST)

ਪੰਜਾਬ ''ਚ ਮੌਸਮ ਦੀ ਤਬਦੀਲੀ ਕਾਰਨ ਪ੍ਰਵਾਸੀ ਪੰਛੀਆਂ ਦੀ ਆਮਦ ਘਟੀ

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- ਪੰਜਾਬ ਅੰਦਰ ਕੇਸ਼ੋਪੁਰ ਛੰਭ ਅਤੇ ਰਣਜੀਤ ਸਾਗਰ ਝੀਲ ਵਿਚ ਇਸ ਵਾਰ ਪਿਛਲੀ ਵਾਰ ਨਾਲੋਂ ਕਾਫੀ ਘੱਟ ਗਿਣਤੀ ਵਿਚ ਵਿਦੇਸ਼ੀ ਪੰਛੀ ਆਉਂਦੇ ਨਜ਼ਰ ਆਏ ਹਨ। ਪਿਛਲੀ ਵਾਰ ਨਾਲੋਂ ਇਸ ਵਾਰ ਵਿਦੇਸ਼ੀ ਪੰਛੀ ਨਵੰਬਰ ਮਹੀਨੇ ਵਿਚ ਘੱਟ ਆਉਣ ਦਾ ਕਾਰਨ ਵਧੇਰੇ ਗਰਮੀ ਨੂੰ ਕਿਹਾ ਜਾ ਸਕਦਾ ਹੈ।

ਇਹ ਖ਼ਬਰ ਵੀ ਪੜ੍ਹੋ - ਡਿਬਰੂਗੜ੍ਹ ਜੇਲ੍ਹ 'ਚ ਬੰਦ MP ਅੰਮ੍ਰਿਤਪਾਲ ਸਿੰਘ ਨਾਲ ਜੁੜੀ ਵੱਡੀ ਖ਼ਬਰ

ਕੇਸ਼ੋਪੁਰ ਛੰਭ ਜੋ ਕਰੀਬ ਸਾਡੇ 850 ਏਕੜ ਵਿਚ ਫੈਲਿਆ ਹੋਇਆ ਹੈ। ਇਸੇ ਤਰ੍ਹਾਂ ਹੀ ਰਣਜੀਤ ਸਾਗਰ ਡੈਮ ਦੀ ਝੀਲ ਵੀ ਸੈਂਕੜੇ ਏਕੜਾਂ ਵਿਚ ਫੈਲੀ ਹੋਈ ਹੈ। ਇਨ੍ਹਾਂ ਵਿਚ ਹਰ ਵਾਰ ਵਿਦੇਸ਼ਾਂ ਤੋਂ ਵੱਖ-ਵੱਖ ਪ੍ਰਜਾਤੀਆਂ ਦੇ ਤਕਰੀਬਨ 20 ਹਜ਼ਾਰ ਤੋਂ ਵੱਧ ਪੰਛੀ ਪਹੁੰਚਦੇ ਹਨ, ਪਰ ਇਸ ਵਾਰ ਬਹੁਤ ਘੱਟ ਗਿਣਤੀ ਵਿਚ ਵੇਖਣ ਨੂੰ ਮਿਲ ਰਹੇ ਹਨ। ਇਸ ਵਾਰ ਨਵੰਬਰ ਮਹੀਨੇ ਵਿਚ ਠੰਡ ਨਾ ਹੋਣ ਕਾਰਨ ਰੂਸ ਸਮੇਤ ਹੋਰ ਠੰਡੇ ਦੇਸ਼ਾਂ ਤੋਂ ਆਉਣ ਵਾਲੇ ਪ੍ਰਵਾਸੀ ਪੰਛੀਆਂ ਦੀ ਆਮਦ ਬਹੁਤ ਘੱਟ ਗਈ ਹੈ। 

ਇਹ ਖ਼ਬਰ ਵੀ ਪੜ੍ਹੋ - ਸੁਪਰੀਮ ਕੋਰਟ 'ਚ ਪੁੱਜਾ ਪੰਜਾਬ ਦੀਆਂ ਨਗਰ ਨਿਗਮ ਚੋਣਾਂ ਦਾ ਮਾਮਲਾ

ਇਸ ਸਬੰਧੀ ਜਾਣਕਾਰੀ ਦਿੰਦਿਆ ਡੀ.ਐੱਫ.ਓ ਵਾਇਲਡ ਲਾਈਫ ਪਰਮਜੀਤ ਸਿੰਘ ਨੇ ਦੱਸਿਆ ਕਿ ਇਸ ਵਾਰ ਠੰਡ ਘੱਟ ਹੋਣ ਕਾਰਨ ਪਿਛਲੇ ਸਾਲ ਦੇ ਮੁਕਾਬਲੇ ਪ੍ਰਵਾਸੀ ਪੰਛੀ ਘੱਟ ਆਏ ਹਨ, ਉਮੀਦ ਹੈ ਕਿ 15 ਤਾਰੀਖ਼ ਤੱਕ ਰਣਜੀਤ ਸਾਗਰ ਡੈਮ ਝੀਲ ਅਤੇ ਕੇਸ਼ੋਪੁਰ ਛੰਭ ਦੇ ਇਲਾਕੇ ਦੇ ਆਸ-ਪਾਸ ਦੇ ਇਲਾਕਿਆਂ ਵਿਚ ਆਪਣੀ ਆਮਦ ਪੂਰੀ ਕਰ ਲਈ ਜਾਵੇਗੀ। ਇਸ ਸਮੇਂ ਪੰਛੀਆਂ ਦੀਆਂ ਚਾਰ ਤੋਂ ਪੰਜ ਕਿਸਮਾਂ ਆਈਆਂ ਹਨ, ਜੋ ਘੱਟ ਠੰਡੇ ਇਲਾਕਿਆਂ ਵਿਚ ਰਹਿ ਸਕਦੇ ਹਨ। ਇਹ ਪੰਛੀ ਸਭ ਤੋਂ ਪਹਿਲਾਂ ਆਉਂਦੇ ਹਨ ਅਤੇ ਸਭ ਤੋਂ ਅਖੀਰ ਵਿਚ ਜਾਂਦੇ ਹਨ। ਇਨ੍ਹਾਂ ਦੇ ਇੱਥੇ ਠਹਿਰਣ ਲਈ ਵਿਭਾਗ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ 15 ਤਾਰੀਖ਼ ਤੱਕ ਕੇਸ਼ੋਪੁਰ ਛੰਭ ਅਤੇ ਰਣਜੀਤ ਸਾਗਰ ਡੈਮ ਝੀਲ ਦਾ ਸਾਰਾ ਇਲਾਕਾ ਪ੍ਰਵਾਸੀ ਪੰਛੀਆਂ ਨਾਲ ਭਰ ਜਾਵੇਗਾ। ਪਿਛਲੇ ਸਾਲ ਇੱਥੇ 20 ਤੋਂ 22 ਹਜ਼ਾਰ ਪੰਛੀਆਂ ਨੇ ਪ੍ਰਵਾਸ ਕੀਤਾ ਸੀ ਅਤੇ ਉਮੀਦ ਹੈ ਕਿ ਇਸ ਸਾਲ ਵੀ ਇਨ੍ਹਾਂ ਦੀ ਗਿਣਤੀ ਵਧੇਗੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News