ਪੀਕ ਸੀਜ਼ਨ ''ਤੇ ਇਹ ਬੀਮਾਰੀ! ਪੁਲਸ ਕਰ ਰਹੀ ਮਰੀਜ਼ਾਂ ਦੀ ਮਦਦ
Wednesday, Nov 06, 2024 - 10:12 AM (IST)
ਚੰਡੀਗੜ੍ਹ (ਪਾਲ) : ਸ਼ਹਿਰ 'ਚ ਡੇਂਗੂ ਦੇ ਮਰੀਜ਼ ਲਗਾਤਾਰ ਸਾਹਮਣੇ ਆ ਰਹੇ ਹਨ। ਰਾਤ ਦੇ ਪਾਰੇ 'ਚ ਕਮੀ ਦਰਜ ਹੋ ਰਹੀ ਹੈ ਪਰ ਦਿਨ 'ਚ ਹਾਲੇ ਗਰਮੀ ਬਣੀ ਹੋਈ ਹੈ। ਇਸ ਤਰ੍ਹਾਂ ਦਾ ਮੌਸਮ ਹਾਲੇ ਚੱਲ ਰਿਹਾ ਹੈ, ਜੋ ਕਿ ਵਾਇਰਲ ਫੀਵਰ ਅਤੇ ਡੇਂਗੂ ਨੂੰ ਵਧਾ ਰਿਹਾ ਹੈ। ਜੀ. ਐੱਮ. ਐੱਸ. ਐੱਚ. 'ਚ ਇਨ੍ਹਾਂ ਦਿਨਾਂ ਵਿਚ ਵਾਇਰਲ ਫੀਵਰ ਅਤੇ ਡੇਂਗੂ ਦੇ ਮਾਮਲੇ ਵੱਧ ਰਹੇ ਹਨ। ਡਾਇਰੈਕਟਰ ਹੈਲਥ ਸਰਵਿਸਜ਼ ਡਾ. ਸੁਮਨ ਸਿੰਘ ਅਨੁਸਾਰ ਰੋਜ਼ਾਨਾ ਬੁਖ਼ਾਰ ਅਤੇ ਡੇਂਗੂ ਸਮੇਤ 70 ਵਿਅਕਤੀਆਂ ਦੇ ਸੈਂਪਲ ਲਏ ਜਾ ਰਹੇ ਹਨ। ਦੋਹਾਂ ਦੇ ਲੱਛਣ ਇੱਕੋ ਜਿਹੇ ਹਨ ਅਤੇ ਪਲੇਟਲੈੱਟਸ ਵੀ ਘੱਟ ਹੁੰਦੇ ਹਨ। ਪਲੇਟਲੈੱਟਸ ਦੀ ਮੰਗ ਵੱਧ ਰਹੀ ਹੈ ਪਰ ਹਾਲੇ ਤੱਕ ਕੋਈ ਕਮੀ ਨਹੀਂ ਹੈ। ਰੈਗੂਲਰ ਵਾਲੰਟੀਅਰ ਦਾਨੀਆਂ ਦੀ ਮਦਦ ਲਈ ਜਾ ਰਹੀ ਹੈ। ਪੁਲਸ ਵਿਭਾਗ ਵੱਲੋਂ ਰੋਜ਼ਾਨਾ 15 ਤੋਂ 20 ਦਾਨੀ ਆ ਰਹੇ ਹਨ, ਜਿਸ ਨਾਲ ਮਰੀਜ਼ਾਂ ਦੀ ਮਦਦ ਹੋ ਰਹੀ ਹੈ। ਨਵੰਬਰ ਡੇਂਗੂ ਦਾ ਪੀਕ ਸੀਜ਼ਨ ਹੁੰਦਾ ਹੈ ਅਤੇ ਮਰੀਜ਼ਾਂ ਦੀ ਗਿਣਤੀ 200 ਨੂੰ ਪਾਰ ਕਰ ਗਈ ਹੈ। ਡਾ. ਸਿੰਘ ਦਾ ਕਹਿਣਾ ਹੈ ਕਿ ਅਗਲੇ ਹਫ਼ਤੇ ਤੱਕ ਹੋਰ ਸਾਵਧਾਨੀ ਵਰਤਣ ਦੀ ਲੋੜ ਹੈ। ਦੋ ਦਿਨਾਂ ਤੋਂ ਪਾਰੇ 'ਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ। ਜੇਕਰ ਮੀਂਹ ਪੈਂਦਾ ਹੈ ਤਾਂ ਦਿਨ ਠੰਡਾ ਹੋ ਜਾਵੇਗਾ ਅਤੇ ਡੇਂਗੂ ਦਾ ਖ਼ਤਰਾ ਵੀ ਘੱਟ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ! ਜਾਰੀ ਹੋ ਗਈ ਐਡਵਾਈਜ਼ਰੀ
ਜੀ. ਐੱਮ. ਐੱਸ. ਐੱਚ 'ਚ ਤਿੰਨ ਸੈਪਰੇਟਰ ਮਸ਼ੀਨਾਂ
ਖੂਨ ਜਾਂ ਪਲੇਟਲੈੱਟਸ ਦੀ ਕੋਈ ਕਮੀ ਨਾ ਹੋਵੇ ਇਸ ਲਈ ਜੀ. ਐੱਮ. ਐੱਸ. ਐੱਚ.-16 ਦੇ ਬਲੱਡ ਬੈਂਕ 'ਚ ਅਤਿ-ਆਧੁਨਿਕ ਸਹੂਲਤਾਂ, ਦਾਨੀਆਂ ਦੀ ਸੂਚੀ ਅਤੇ ਐੱਨ. ਜੀ. ਓ. ਦਾ ਬੈਕਅਪ ਹੈ। ਪਿਛਲੇ ਸਾਲ ਡੇਨ 2 ਸਟ੍ਰੇਨ ਸੀ ਅਤੇ ਘੱਟ ਪਲੇਟਲੈੱਟਸ ਕਾਊਂਟ ਵਾਲੇ ਕੁੱਝ ਮਰੀਜ਼ਾਂ ਨੂੰ ਦਾਖ਼ਲ ਕਰਨ ਦੀ ਲੋੜ ਪਈ ਸੀ। ਜੀ. ਐੱਮ. ਐੱਸ. ਐਚ. 'ਚ ਤਿੰਨ ਸੈਪਰੇਟਰ ਮਸ਼ੀਨਾਂ ਹਨ, ਜਿਨ੍ਹਾਂ ਦੀ ਮਦਦ ਨਾਲ ਦਾਨੀਆਂ ਤੋਂ ਪਲੇਟਲੈੱਟਸ ਮਰੀਜ਼ਾਂ ਨੂੰ ਦਿੱਤੇ ਜਾਂਦੇ ਹਨ। ਐਮਰਜੈਂਸੀ ਲਈ ਪੂਰੀ ਤਰ੍ਹਾਂ ਤਿਆਰ ਹੈ। ਪ੍ਰਮੁੱਖ ਹਸਪਤਾਲਾਂ 'ਚ ਸਮਰਪਿਤ ਬੈੱਡਾਂ ਵਾਲੇ ਡੇਂਗੂ ਵਾਰਡ ਬਣਾਏ ਗਏ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਅਧਿਕਾਰੀਆਂ ਨੂੰ ਸਖ਼ਤ ਹੁਕਮ ਜਾਰੀ, ਜਲਦ ਕਰਨਾ ਪਵੇਗਾ ਇਹ ਕੰਮ
ਰੋਜ਼ਾਨਾਂ 700 ਤੋਂ 800 ਮਰੀਜ਼ਾਂ ਦਾ ਐਮਰਜੈਂਸੀ 'ਚ ਇਲਾਜ
ਇਨ੍ਹਾਂ ਦਿਨਾਂ ਵਿਚ ਹਰ ਰੋਜ਼ 700 ਤੋਂ 800 ਮਰੀਜ਼ਾਂ ਨੂੰ ਐਮਰਜੈਂਸੀ 'ਚ ਇਲਾਜ ਦਿੱਤਾ ਜਾ ਰਿਹਾ ਹੈ। ਡਾ. ਸਿੰਘ ਅਨੁਸਾਰ ਕੁੱਝ ਪੀਕ ਸੀਜ਼ਨ ਹੁੰਦੇ ਹਨ, ਜਿਨ੍ਹਾਂ 'ਚ ਮਰੀਜ਼ਾਂ ਦੀ ਗਿਣਤੀ ਵੱਧ ਜਾਂਦੀ ਹੈ। ਵਾਰਡ 'ਚ ਬੈੱਡ ਫੁਲ ਹੋਣ ਦੇ ਬਾਵਜੂਦ ਮਰੀਜ਼ਾਂ ਨੂੰ ਟਰਾਲੀਆਂ ’ਤੇ ਲਿਜਾਇਆ ਜਾ ਰਿਹਾ ਹੈ। ਸਾਰੇ ਓ. ਪੀ. ਡੀ. ਵਿਚ 2500 ਤੋਂ 3 ਹਜ਼ਾਰ ਮਰੀਜ਼ਾਂ ਦਾ ਨੰਬਰ ਰਹਿੰਦਾ ਹੈ। ਗਾਇਨੀ ਓ. ਪੀ. ਡੀ ਵਿਚ ਹਰ ਰੋਜ਼ 300 ਤੋਂ 400 ਦਾ ਨੰਬਰ ਰਹਿੰਦਾ ਹੈ, ਜੋ ਕਿ ਬਹੁਤ ਵੱਡਾ ਨੰਬਰ ਹੈ।
ਇੱਥੇ ਕਰਵਾ ਸਕਦੇ ਹਨ ਟੈਸਟਿੰਗ
ਜੀ.ਐੱਮ.ਐੱਸ.ਐੱਚ.-16, ਜੀ.ਐੱਮ.ਸੀ.ਐੱਚ-32 ਅਤੇ ਪੀ.ਜੀ.ਆਈ. ਵਿਚ ਮੁਫ਼ਤ ਟੈਸਟ ਦੀ ਸਹੂਲਤ (ਡੇਂਗੂ ਐੱਨ.ਐੱਸ-1/ਆਈ.ਜੀ.ਐੱਮ. ਏਲੀਸਾ) ਉਪਲੱਬਧ ਹੈ। ਏ.ਏ.ਐੱਮ. (ਆਯੁਸ਼ਮਾਨ ਅਰੋਗਿਆ ਮੰਦਰ), ਸਿਵਲ ਹਸਪਤਾਲ ਅਤੇ ਜੀ.ਐੱਮ.ਐੱਸ.ਐੱਚ-16 ਵਿਖੇ ਸਾਰੇ ਮਲੇਰੀਆਂ ਯੂਨਿਟਾਂ ਵਿਚ ਮਲੇਰੀਆ ਦੇ ਪਰਜੀਵੀਆਂ ਲਈ ਮੁਫ਼ਤ ਜਾਂਚ ਉਪਲੱਬਧ ਹੈ। ਸਪਰੇਅ, ਫੋਗਿੰਗ ਅਤੇ ਹੋਰ ਸਬੰਧਿਤ ਸ਼ਿਕਾਇਤਾਂ ਦਰਜ ਕਰਵਾਉਣ ਲਈ ਲੋਕਾਂ ਦੇ ਲਈ ਸਮਰਪਿਤ ਡੇਂਗੂ ਹੈਲਪਲਾਈਨ ਨੰਬਰ (7626002036) ਹੈ।
ਲੱਛਣਾਂ ਨੂੰ ਨਾ ਕਰੋ ਅਣਦੇਖਿਆਂ
ਕਿਸੇ ਵਿਅਕਤੀ ਨੂੰ ਇੱਕ ਹਫ਼ਤੇ ਤੋਂ ਵੱਧ ਸਮੇਂ ਤੋਂ ਬੁਖ਼ਾਰ ਹੋਵੇ ਅਤੇ ਹੱਡੀਆਂ ਅਤੇ ਜੋੜਾਂ 'ਚ ਦਰਦ ਹੋਵੇ ਤਾਂ ਤੁਰੰਤ ਜਾਂਚ ਕਰਵਾਓ। ਜੇਕਰ ਨੱਕ ਅਤੇ ਜਬਾੜੇ ਵਿਚੋਂ ਖੂਨ ਆ ਰਿਹਾ ਹੋਵੇ ਤਾਂ ਵਿਅਕਤੀ ਨੂੰ ਡੇਂਗੂ ਹੋ ਸਕਦਾ ਹੈ। ਉਲਟੀ ਵਿਚ ਖੂਨ, ਤੇਜ਼ ਸਾਹ ਲੈਣਾ ਅਤੇ ਖੂਨ ਦੇ ਪਲੇਟਲੈੱਟਸ ਦਾ ਘੱਟ ਹੋਣਾ ਡੇਂਗੂ ਦਾ ਕਾਰਨ ਹੋ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8