ਲੁਧਿਆਣਾ ''ਚ ਪੁਲਸ ਚੌਕੀ ਮੂਹਰੇ ਚੱਲੇ ਇੱਟਾਂ-ਰੋੜੇ, ਮਦਦ ਲਈ ਗਏ ਵਿਅਕਤੀ ਦਾ ਵੀ ਪਾਟਿਆ ਸਿਰ
Wednesday, Oct 30, 2024 - 03:47 PM (IST)
ਲੁਧਿਆਣਾ (ਗਣੇਸ਼): ਲੁਧਿਆਣਾ 'ਚ ਬੀਤੀ ਰਾਤ ਦੋ ਧਿਰਾਂ ਵਿਚਾਲੇ ਜ਼ਬਰਦਸਤ ਲੜਾਈ ਹੋ ਗਈ। ਇਨ੍ਹਾਂ ਵੱਲੋਂ ਇਕ ਦੂਜੇ 'ਤੇ ਤੇਜ਼ਧਾਰ ਹਥਿਆਰਾਂ ਦੇ ਨਾਲ-ਨਾਲ ਇੱਟਾਂ ਰੋੜਿਆਂ ਨਾਲ ਹਮਲਾ ਕੀਤਾ ਗਿਆ। ਇਹ ਸਾਰੀ ਘਟਨਾ ਨੇੜੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਵੀ ਕੈਦ ਹੋ ਗਈ ਹੈ। ਇਹ ਲੜਾਈ ਸਿਵਲ ਹਸਪਤਾਲ ਪੁਲਸ ਚੌਕੀ ਦੇ ਬਿਲਕੁੱਲ ਬਾਹਰ ਹੋਈ, ਪਰ ਰੌਲ਼ਾਂ ਸੁਣ ਕੇ ਵੀ ਪੁਲਸ ਚੌਕੀ 'ਚੋਂ ਕੋਈ ਮੁਲਾਜ਼ਮ ਬਾਹਰ ਤਕ ਨਹੀਂ ਆਇਆ। ਇਸ ਬਾਰੇ ਪਤਾ ਲੱਗਣ 'ਤੇ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਤਾਇਨਾਤ 2 ਪੁਲਸ ਮੁਲਾਜ਼ਮਾਂ ਨੇ ਮੌਕੇ 'ਤੇ ਜਾ ਕੇ ਸਥਿਤੀ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ।
ਇਹ ਖ਼ਬਰ ਵੀ ਪੜ੍ਹੋ - 5 ਨਵੰਬਰ ਨੂੰ ਵੀ ਐਲਾਨੀ ਗਈ ਛੁੱਟੀ, ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ
ਇਸ ਸਬੰਧੀ ਜਾਣਕਾਰੀ ਦਿੰਦਿਆਂ ਇਫਤਕਾਰ ਨੇ ਦੱਸਿਆ ਕਿ ਉਹ ਗੁਰਮੇਲ ਪਾਰਕ ਨੇੜੇ ਰਹਿੰਦਾ ਹੈ। ਉਨ੍ਹਾਂ ਦੇ ਗੁਆਂਢ 'ਚ ਰਹਿੰਦੇ ਪਿਓ-ਪੁੱਤ ਨੇ ਗਲੀ 'ਚ ਮਦਨ ਨਾਂ ਦੇ ਵਿਅਕਤੀ 'ਤੇ ਅਚਾਨਕ ਹਮਲਾ ਕਰ ਦਿੱਤਾ, ਜਿਸ ਵਿਚ ਮਦਨ ਦਾ ਸਿਰ ਪਾਟ ਗਿਆ। ਮੁਹੰਮਦ ਸ਼ਾਨੂੰ ਉਸ ਨੂੰ ਮੈਡੀਕਲ ਚੈੱਕਅਪ ਲਈ ਸਿਵਲ ਹਸਪਤਾਲ ਲੈ ਕੇ ਆਇਆ। ਉਨ੍ਹਾਂ ਮਗਰ ਹੀ ਹਮਲਾਵਰ ਪਿਓ-ਪੁੱਤ ਸਿਵਲ ਹਸਪਤਾਲ ਵੀ ਜਾ ਪਹੁੰਚੇ ਤੇ ਇੱਟਾਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਟ ਲੱਗਣ ਨਾਲ ਸ਼ਾਨੂੰ ਦਾ ਵੀ ਸਿਰ ਪਾਟ ਗਿਆ। ਉਸ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਸੀ.ਐੱਮ.ਸੀ. ਰੈਫ਼ਰ ਕਰ ਦਿੱਤਾ। ਫ਼ਿਲਹਾਲ ਦੋਹਾਂ ਧਿਰਾਂ ਵੱਲੋਂ ਟਿੱਬਾ ਥਾਣੇ ਵਿਚ ਸ਼ਿਕਾਇਤ ਦਿੱਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8