ਕੇਸ਼ੋਪੁਰ ਛੰਭ ''ਚ ਲੱਗਣਗੀਆਂ ਰੌਣਕਾਂ : ਵੱਖ-ਵੱਖ ਦੇਸ਼ਾਂ ਤੋਂ ਪਹੁੰਚੇ ਪ੍ਰਵਾਸੀ ਪੰਛੀ ਮਹਿਮਾਨ

Sunday, Nov 03, 2024 - 06:28 PM (IST)

ਕੇਸ਼ੋਪੁਰ ਛੰਭ ''ਚ ਲੱਗਣਗੀਆਂ ਰੌਣਕਾਂ : ਵੱਖ-ਵੱਖ ਦੇਸ਼ਾਂ ਤੋਂ ਪਹੁੰਚੇ ਪ੍ਰਵਾਸੀ ਪੰਛੀ ਮਹਿਮਾਨ

ਗੁਰਦਾਸਪੁਰ (ਵਿਨੋਦ)-ਬੇਸ਼ੱਕ ਪੰਜਾਬ ਦੇ ਮੌਸਮ ’ਚ ਫਿਲਹਾਲ ਕੋਈ ਬਦਲਾਅ ਨਜ਼ਰ ਨਹੀਂ ਆ ਰਿਹਾ ਹੈ। ਪਰ ਗੁਰਦਾਸਪੁਰ ਤੋਂ ਸਿਰਫ਼ ਪੰਜ ਕਿਲੋਮੀਟਰ ਦੀ ਦੂਰੀ ’ਤੇ ਕਰੀਬ 850 ਏਕੜ ਰਕਬੇ ’ਚ ਫੈਲਿਆ ਪ੍ਰਸਿੱਧ ਕੇਸ਼ੋਪੁਰ ਛੰਭ ਵਿਦੇਸ਼ਾਂ ਤੋਂ ਪ੍ਰਵਾਸੀ ਪੰਛੀਆਂ ਦੀ ਆਮਦ ਨਾਲ ਗੂੰਜਣ ਲੱਗਾ ਹੈ ਜਦਕਿ ਉਮੀਦ ਕੀਤੀ ਜਾ ਰਹੀ ਹੈ ਕਿ ਸਰਦੀਆਂ ਸ਼ੁਰੂ ਹੁੰਦੇ ਹੀ ਇੱਥੇ 20 ਹਜ਼ਾਰ ਦੇ ਕਰੀਬ ਪ੍ਰਵਾਸੀ ਪੰਛੀ ਆਉਣਗੇ। ਜ਼ਿਲਾ ਪ੍ਰਸ਼ਾਸਨ ਅਤੇ ਸਬੰਧਤ ਵਿਭਾਗ ਇਨ੍ਹਾਂ ਪ੍ਰਵਾਸੀ ਪੰਛੀਆਂ ਦੇ ਸਵਾਗਤ ਲਈ ਪੂਰੀ ਤਰ੍ਹਾਂ ਤਿਆਰ ਹਨ।

ਇਹ ਵੀ ਪੜ੍ਹੋ- ਸੱਤ ਜਨਮਾਂ ਦਾ ਵਾਅਦਾ ਕਰਨ ਵਾਲਾ ਪਤੀ ਬਣਿਆ ਹੈਵਾਨ, ਕਤ.ਲ ਕਰ ਘਰ 'ਚ ਹੀ ਦੱਬ 'ਤੀ ਪਤਨੀ

PunjabKesari

ਸੂਤਰਾਂ ਅਨੁਸਾਰ ਇਹ ਪ੍ਰਵਾਸੀ ਪੰਛੀ ਸਾਇਬੇਰੀਆ, ਰੂਸ, ਮੱਧ ਪੂਰਬ ਦੇ ਦੇਸ਼ਾਂ, ਚੀਨ ਅਤੇ ਮਾਨਸਰੋਵਰ ਝੀਲ (ਭਾਰਤ) ਤੋਂ ਆਉਂਦੇ ਹਨ। ਇਨ੍ਹਾਂ ਪ੍ਰਵਾਸੀ ਪੰਛੀਆਂ ਵਿਚ ਮੁੱਖ ਪ੍ਰਜਾਤੀਆਂ ਦੇ ਪੰਛੀਆਂ ਵਿਚ ਨਾਰਦਰਨ ਸ਼ੋਲਰ, ਨਾਰਦਰਨ ਪਿਨਟੇਲ, ਗੌਡਵਾਲ, ਕਾਮਨ ਕੂਟ, ਰੱਡੀ ਸ਼ੈੱਲ ਡਕ, ਯੂਰੇਸ਼ੀਅਨ ਵਿਜਿਅਨ, ਕਾਮਨ ਮੂਰ ਹੈਨਜ਼, ਪਰਪਲ ਮੂਰ ਹੈਨਜ਼, ਮਲਾਰਡਸ, ਕਾਮਨ ਕ੍ਰੇਨਜ਼ ਅਤੇ ਸਟੌਰਕ ਕ੍ਰੇਨ ਆਦਿ ਸ਼ਾਮਲ ਹਨ।

ਇਹ ਵੀ ਪੜ੍ਹੋ- ਪੰਜਾਬ ਦਾ ਇਹ ਜ਼ਿਲ੍ਹਾ ਖ਼ਤਰੇ 'ਚ, ਪ੍ਰਦੂਸ਼ਣ ਕੰਟਰੋਲ ਬੋਰਡ ਨੇ ਦਿੱਤੇ ਵੱਡੇ ਸੰਕੇਤ

PunjabKesari

ਕਿਹਾ ਜਾਂਦਾ ਹੈ ਕਿ ਇਹ ਕੇਸ਼ੋਪੁਰ ਛੰਭ ਕਿਸੇ ਸਮੇਂ ਮਹਾਰਾਜਾ ਰਣਜੀਤ ਸਿੰਘ ਦਾ ਸ਼ਿਕਾਰ ਸਥਾਨ ਸੀ। ਹਰ ਸਾਲ ਸਰਦੀਆਂ ਦੇ ਮੌਸਮ ਦੀ ਸ਼ੁਰੂਆਤ ਵਿਚ ਇਹ ਪੰਛੀ ਆਪੋ-ਆਪਣੇ ਦੇਸ਼ਾਂ ਤੋਂ ਇਸ ਛੰਭ ’ਚ ਆਉਂਦੇ ਹਨ ਜਿੱਥੇ ਸਰਦੀਆਂ ਦੇ ਮੌਸਮ ’ਚ ਬਹੁਤ ਬਰਫ਼ ਪੈਂਦੀ ਹੈ ਅਤੇ ਲਗਭਗ 15 ਮਾਰਚ ਤੱਕ ਇਹ ਮੁੜ ਆਪਣੇ ਵਤਨ ਪਰਤ ਜਾਂਦੇ ਹਨ। ਇਹ ਛੰਭ ਲਗਭਗ ਪੰਜ ਪਿੰਡਾਂ ਜਿਵੇਂ ਕਿ ਕੇਸ਼ੋਪੁਰ, ਮਗਰਮੂਦੀਆਂ, ਮੱਟਮ, ਮਿਆਣੀ ਅਤੇ ਡਾਲਾ ਨਾਲ ਸਬੰਧਤ ਹੈ।

ਇਹ ਵੀ ਪੜ੍ਹੋ- ਦੀਵਾਲੀ ਦੀ ਰਾਤ ਦੋ ਦੋਸਤਾਂ ਨੂੰ ਮੌਤ ਨੇ ਪਾਇਆ ਘੇਰਾ, ਦੋਵਾਂ ਦੀ ਦਰਦਨਾਕ ਮੌਤ

PunjabKesari

ਇਕੱਤਰ ਕੀਤੀ ਜਾਣਕਾਰੀ ਅਨੁਸਾਰ ਵਿਸ਼ਵ ਬੈਂਕ ਤੋਂ 8.32 ਕਰੋੜ ਰੁਪਏ ਦੀ ਲਾਗਤ ਨਾਲ ਕਰਜ਼ਾ ਲੈ ਕੇ ਕੇਸ਼ੋਪੁਰ ਛੰਭ ਨੂੰ ਸੈਰ-ਸਪਾਟਾ ਸਥਾਨ ਵਜੋਂ ਵਿਕਸਤ ਕਰਨ ਦੀ ਵੱਡੀ ਯੋਜਨਾ ਉਲੀਕੀ ਗਈ। ਇਹ ਰਕਮ 2013 ਤੋਂ 2018 ਤੱਕ ਖਰਚ ਕੀਤੀ ਗਈ। ਇੱਥੇ ਇਸ ਰਾਸ਼ੀ ਵਿੱਚੋਂ ਸੈਲਾਨੀਆਂ ਦੀ ਸਹੂਲਤ ਲਈ ਛੰਬ ਵਿਚ ਤਿੰਨ ਏਕੜ ਵਿਚ ਇਕ ਸੂਚਨਾ ਕੇਂਦਰ ਸਥਾਪਿਤ ਕੀਤਾ ਗਿਆ ਹੈ, ਜਿੱਥੇ ਸੈਲਾਨੀ ਵੱਖ-ਵੱਖ ਪੰਛੀਆਂ ਬਾਰੇ ਸਿਖਲਾਈ ਪ੍ਰਾਪਤ ਗਾਈਡਾਂ ਦੀ ਮਦਦ ਲੈ ਕੇ ਪੰਛੀਆਂ ਨੂੰ ਦੂਰਬੀਨ ਰਾਹੀਂ ਨੇੜਿਓਂ ਦੇਖ ਸਕਦੇ ਹਨ। ਇਸ ਛੰਭ ਦੀ ਦੇਖ-ਰੇਖ ਕਰ ਰਹੇ ਅਧਿਕਾਰੀ ਸਚਿਨ ਨੇ ਦੱਸਿਆ ਕਿ ਹੁਣ ਤੱਕ ਇੱਥੇ ਮੌਸਮ ਵਿਚ ਕੋਈ ਤਬਦੀਲੀ ਨਾ ਹੋਣ ਕਾਰਨ ਪੰਛੀ ਉਮੀਦ ਤੋਂ ਘੱਟ ਆਏ ਹਨ। ਜਿਵੇਂ-ਜਿਵੇਂ ਸਰਦੀਆਂ ਵਧਦੀਆਂ ਹਨ, ਇਹ ਪੰਛੀ ਲਗਭਗ 3000 ਕਿਲੋਮੀਟਰ ਦੀ ਦੂਰੀ ਤੈਅ ਕਰ ਕੇ ਪੁੱਜਣਗੇ ਅਤੇ ਫਿਰ ਮਾਰਚ ’ਚ ਵਾਪਸ ਚਲੇ ਜਾਣਗੇ।

PunjabKesari

ਇਹ ਵੀ ਪੜ੍ਹੋ-  ਬੁਲੇਟ ਦੇ ਪਟਾਕੇ ਮਾਰਨ ਤੋਂ ਵਧਿਆ ਵਿਵਾਦ, 2 ਦਰਜਨ ਤੋਂ ਵੱਧ ਨੌਜਵਾਨਾਂ ਨੇ ਮਾਰ 'ਤਾ ਬੰਦਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Shivani Bassan

Content Editor

Related News