''ਇੰਟਰਨੈੱਟ ਦੀ ਵਰਤੋਂ ਔਰਤਾਂ ਨਾਲ ਮਾੜੇ ਵਤੀਰੇ ਦੇ ਹਥਿਆਰ ਦੇ ਤੌਰ ''ਤੇ ਨਹੀਂ ਕੀਤੀ ਜਾ ਸਕਦੀ''

03/14/2017 6:50:57 PM

ਨਿਊਯਾਰਕ— ਸੰਯੁਕਤ ਰਾਸ਼ਟਰ (ਯੂ. ਐੱਨ.) ''ਚ ਭਾਰਤੀ ਮੂਲ ਦੀ ਇਕ ਸੀਨੀਅਰ ਮਹਿਲਾ ਅਧਿਕਾਰੀ ਨੇ ਸੋਸ਼ਲ ਮੀਡੀਆ ਮੰਚਾਂ ਦੇ ਰੈਗੂਲੇਸ਼ਨ ਅਤੇ ਨਿਗਰਾਨੀ ਦੀ ਲੋੜ ''ਤੇ ਜ਼ੋਰ ਦਿੱਤਾ। ਮਹਿਲਾ ਅਧਿਕਾਰੀ ਲਕਸ਼ਮੀ ਪੁਰੀ ਨੇ ਕਿਹਾ ਕਿ ਪ੍ਰਗਟਾਵੇ ਦੀ ਆਜ਼ਾਦੀ ਦੇ ਨਾਂ ''ਤੇ ਇਸ ਮਾਧਿਅਮ ਨੂੰ ਔਰਤਾਂ ਨਾਲ ''ਮਾੜਾ ਵਤੀਰਾ ਅਤੇ ਤੰਗ-ਪਰੇਸ਼ਾਨ'' ਕਰਨ ਦੇ ਹਥਿਆਰ ਦੇ ਰੂਪ ''ਚ ਬਦਲਣ ਨਹੀਂ ਦਿੱਤਾ ਜਾਣਾ ਚਾਹੀਦਾ। 
ਸੰਯੁਕਤ ਰਾਸ਼ਟਰ ਮਹਿਲਾ ਉੱਪ ਕਾਰਜਕਾਰੀ ਡਾਇਰੈਕਟਰ ਲਕਸ਼ਮੀ ਪੁਰੀ ਨੇ ਸਾਈਬਰ ਨਾਲ ਜੁੜੀਆਂ ਸ਼ਰਾਰਤਾਂ ਦੇ ਵਧਦੇ ਫੈਸ਼ਨ ''ਤੇ ਚਿੰਤਾ ਜ਼ਾਹਰ ਕਰਦੇ ਹੋਏ ਕਿਹਾ ਕਿ ਔਰਤਾਂ ਅਤੇ ਲੜਕੀਆਂ ਇਸ ਤਰ੍ਹਾਂ ਦੇ ਖਤਰਿਆਂ ਲਈ ਵਧ ਸੰਵੇਦਨਸ਼ੀਲ ਹਨ ਅਤੇ ਇਹ ਉਨ੍ਹਾਂ ਨੂੰ ਹੋਰ ਵਧ ਖਤਰੇ ''ਚ ਪਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਤਕਨਾਲੋਜੀ ਅਜਿਹੇ ਰੂੜੀਵਾਦੀਆਂ ਵਿਰੁੱਧ ਲੜਾਈ ''ਚ ਅਸਰਦਾਰ ਮਾਧਿਅਮ ਹੈ ਅਤੇ ਆਨਲਾਈਨ ਮੰਚਾਂ ਦਾ ਇਸਤੇਮਾਲ ਸਕਾਰਾਤਮਕ ਮੁਹਿੰਮ ਚਲਾਉਣ, ਸਮਾਜਿਕ ਨਿਯਮਾਂ ਨੂੰ ਬਣਾਉਣ ਦੇ ਨਾਲ ਹੀ ਔਰਤਾਂ ਦੀ ਭਾਈਵਾਲਤਾ ਨੂੰ ਹੱਲਾਸ਼ੇਰੀ ਦੇਣ ''ਚ ਕੀਤਾ ਜਾ ਸਕਦਾ ਹੈ।

Tanu

News Editor

Related News