ਇੰਸਟਾਗ੍ਰਾਮ ’ਤੇ ਆਈ ਐਂਜਲੀਨਾ ਜੋਲੀ, ਅਫਗਾਨ ਕੁੜੀ ਦਾ ਪੱਤਰ ਕੀਤਾ ਸਾਂਝਾ

Sunday, Aug 22, 2021 - 03:58 PM (IST)

ਇੰਸਟਾਗ੍ਰਾਮ ’ਤੇ ਆਈ ਐਂਜਲੀਨਾ ਜੋਲੀ, ਅਫਗਾਨ ਕੁੜੀ ਦਾ ਪੱਤਰ ਕੀਤਾ ਸਾਂਝਾ

ਲਾਸ ਏਂਜਲਸ (ਭਾਸ਼ਾ) - ਹਾਲੀਵੁੱਡ ਅਦਾਕਾਰਾ ਐਂਜਲੀਨਾ ਜੋਲੀ ਹੁਣ ਇੰਸਟਾਗ੍ਰਾਮ ’ਤੇ ਆ ਗਈ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਮੂਲਭੂਤ ਮੌਲਿਕ ਅਧਿਕਾਰਾਂ ਲਈ ਲੜ ਰਹੇ ਲੋਕਾਂ ਦੀ ਆਵਾਜ਼ ਦੁਨੀਆਭਰ ਵਿੱਚ ਪਹੁੰਚਾਉਣ ਲਈ ਇਸ ਮੰਚ ਦੀ ਵਰਤੋਂ ਕਰੇਗੀ। ਜੋਲੀ ਨੇ ਪਹਿਲਾਂ ਪੋਸਟ ਵਿੱਚ ਅਫਗਾਨਿਸਤਾਨ ਵਿੱਚ ਇਕ ਅਣਪਛਾਤੀ ਨਾਬਾਲਗਾ ਦਾ ਪੱਤਰ ਸਾਂਝਾ ਕੀਤਾ, ਜਿਸਨੂੰ ਤਾਲਿਬਾਨ ਦੇ ਸ਼ਾਸਨ ਤੋਂ ਬਾਅਦ ਮੌਜੂਦਾ ਹਾਲਾਤਾਂ ਵਿੱਚ ਦੇਸ਼ ਵਿੱਚ ਰਹਿਣ ਨੂੰ ਲੈ ਕੇ ਡਰ ਹੈ। 

ਪੜ੍ਹੋ ਇਹ ਵੀ ਖ਼ਬਰ - ਮਾਹਿਲਪੁਰ ’ਚ ਵੱਡੀ ਵਾਰਦਾਤ: ਵਿਦੇਸ਼ ਤੋਂ ਆਏ ਜਵਾਈ ਵਲੋਂ ਗੋਲੀਆਂ ਮਾਰ ਕੇ ਸੱਸ ਦਾ ਕਤਲ, ਪਤਨੀ ਦੀ ਹਾਲਤ ਨਾਜ਼ੁਕ

ਆਸਕਰ ਪੁਰਸਕਾਰ ਜੇਤੂ ਅਦਾਕਾਰਾ ਜੋਲੀ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਅਜੇ ਅਫਗਾਨਿਸਤਾਨ ਦੇ ਲੋਕ ਸੋਸ਼ਲ ਮੀਡੀਆ ’ਤੇ ਸੰਵਾਦ ਕਰਨ ਅਤੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਨ ਦੀ ਸਮਰੱਥਾ ਗੁਆ ਰਹੇ ਹਨ।

ਪੜ੍ਹੋ ਇਹ ਵੀ ਖ਼ਬਰ - ਵਿਆਹੁਤਾ ਜਨਾਨੀ ਦੀ ਭੇਤਭਰੇ ਹਾਲਾਤ ’ਚ ਮੌਤ, ਪਿਓ ਨੇ ਰੋਂਦਿਆਂ ਕਿਹਾ-ਧੀ ਦਾ ਹੋਇਆ ਕਤਲ (ਵੀਡੀਓ)


author

rajwinder kaur

Content Editor

Related News