ਸ਼੍ਰੀਲੰਕਾਈ ਜਲ ਸੈਨਾ ਨੇ ਸੰਗਟਗ੍ਰਸਤ ਵਪਾਰਕ ਜਹਾਜ਼ ''ਤੋਂ ਚਾਲਕ ਦਲ ਨੂੰ ਬਚਾਇਆ, 9 ਭਾਰਤੀ ਵੀ ਸ਼ਾਮਲ

Monday, Oct 27, 2025 - 02:08 PM (IST)

ਸ਼੍ਰੀਲੰਕਾਈ ਜਲ ਸੈਨਾ ਨੇ ਸੰਗਟਗ੍ਰਸਤ ਵਪਾਰਕ ਜਹਾਜ਼ ''ਤੋਂ ਚਾਲਕ ਦਲ ਨੂੰ ਬਚਾਇਆ, 9 ਭਾਰਤੀ ਵੀ ਸ਼ਾਮਲ

ਕੋਲੰਬੋ (ਏਜੰਸੀ)- ਸ਼੍ਰੀਲੰਕਾਈ ਜਲ ਸੈਨਾ ਦੁਆਰਾ ਵਪਾਰਕ ਸਮੁੰਦਰੀ ਜਹਾਜ਼ "ਇੰਟੀਗ੍ਰਿਟੀ ਸਟਾਰ" ਦੇ ਇੰਜਣ ਵਿਚ ਖਰਾਬੀ ਹੋਣ ਤੋਂ ਬਾਅਦ ਬਚਾਏ ਗਏ 14 ਚਾਲਕ ਦਲ ਦੇ ਮੈਂਬਰਾਂ ਵਿੱਚ 9 ਭਾਰਤੀ ਵੀ ਸ਼ਾਮਲ ਹਨ। ਜਲ ਸੈਨਾ ਦੇ ਬੁਲਾਰੇ ਕਮਾਂਡਰ ਬੁੱਧਿਕਾ ਸੰਪਤ ਨੇ ਕਿਹਾ ਕਿ ਸ਼੍ਰੀਲੰਕਾ ਤੋਂ 100 ਸਮੁੰਦਰੀ ਮੀਲ ਦੱਖਣ ਵਿੱਚ ਸਥਿਤ ਜਹਾਜ਼, ਇੰਜਣ ਵਿਚ ਖਰਾਬੀ ਕਾਰਨ ਸੰਕਟ ਵਿੱਚ ਸੀ ਅਤੇ ਇਸਦਾ "ਚਾਲਕ ਦਲ ਬਹੁਤ ਹੀ ਪਰੇਸ਼ਾਨ ਸੀ।"

ਸੰਪਤ ਨੇ ਕਿਹਾ ਕਿ 14 ਚਾਲਕ ਦਲ ਦੇ ਮੈਂਬਰਾਂ ਵਿੱਚ 9 ਭਾਰਤੀ ਨਾਗਰਿਕ ਹਨ। ਜਲ ਸੈਨਾ ਨੇ ਕਿਹਾ ਕਿ ਜਹਾਜ਼ ਦੇ ਸੰਕਟ ਵਿਚ ਹੋਣ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ, ਰੱਖਿਆ ਮੰਤਰਾਲਾ ਦੇ ਨਿਰਦੇਸ਼ਾਂ ਹੇਠ "ਸਮੁਦਰਾ" ਜਹਾਜ਼ ਨੂੰ ਖੋਜ ਅਤੇ ਬਚਾਅ ਕਾਰਜਾਂ ਲਈ ਤਾਇਨਾਤ ਕੀਤਾ ਗਿਆ ਸੀ ਅਤੇ ਉਸ ਨੂੰ ਦੱਖਣੀ ਬੰਦਰਗਾਹ ਹੰਬਨਟੋਟਾ ਲਿਆਂਦਾ ਗਿਆ।ਜਲ ਸੈਨਾ ਨੇ ਕਿਹਾ ਕਿ ਸਮੁੰਦਰੀ ਬਚਾਅ ਤਾਲਮੇਲ ਕੇਂਦਰ ਨੂੰ ਆਸ ਪਾਸ ਦੇ ਇੱਕ ਹੋਰ ਵਪਾਰਕ ਜਹਾਜ਼, ਮੌਰਨਿੰਗ ਗਲੋਰੀ ਦੁਆਰਾ ਸਹਾਇਤਾ ਦਿੱਤੀ ਗਈ ਸੀ।


author

cherry

Content Editor

Related News