ਚੀਨ ਨੇ ਭਾਰਤੀ ਪਾਸਪੋਰਟ ਨੂੰ ਦੱਸਿਆ ‘ਗੈਰ-ਕਾਨੂੰਨੀ’, ਭਾਰਤੀ ਔਰਤ ਨੂੰ ਸ਼ੰਘਾਈ ਹਵਾਈ ਅੱਡੇ ’ਤੇ ਰੋਕਿਆ

Tuesday, Nov 25, 2025 - 03:09 AM (IST)

ਚੀਨ ਨੇ ਭਾਰਤੀ ਪਾਸਪੋਰਟ ਨੂੰ ਦੱਸਿਆ ‘ਗੈਰ-ਕਾਨੂੰਨੀ’, ਭਾਰਤੀ ਔਰਤ ਨੂੰ ਸ਼ੰਘਾਈ ਹਵਾਈ ਅੱਡੇ ’ਤੇ ਰੋਕਿਆ

ਈਟਾਨਗਰ (ਭਾਸ਼ਾ) – ਬ੍ਰਿਟੇਨ ਵਿਚ ਰਹਿਣ ਵਾਲੀ ਅਰੁਣਾਚਲ ਪ੍ਰਦੇਸ਼ ਦੀ ਇਕ ਔਰਤ ਨੇ ਦੋਸ਼ ਲਾਇਆ ਹੈ ਕਿ ਚੀਨ ਦੇ ਸ਼ੰਘਾਈ ਹਵਾਈ ਅੱਡੇ ’ਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਇਕ ਟ੍ਰਾਂਜ਼ਿਟ ਸਟਾਪ ਦੌਰਾਨ ਉਸ ਦੇ ਭਾਰਤੀ ਪਾਸਪੋਰਟ ਨੂੰ ਪਛਾਣਨ ਤੋਂ ਇਨਕਾਰ ਕਰਨ ਤੋਂ ਬਾਅਦ ਉਸ ਨੂੰ ਲੱਗਭਗ 18 ਘੰਟਿਆਂ ਲਈ ਹਿਰਾਸਤ ’ਚ ਰੱਖਿਆ।

ਪ੍ਰੇਮਾ ਵਾਂਗਜੋਮ ਥੋਂਗਡੋਕ ਨੇ ਦਾਅਵਾ ਕੀਤਾ ਕਿ 21 ਨਵੰਬਰ ਨੂੰ ਉਹ ਲੰਡਨ ਤੋਂ ਜਾਪਾਨ ਜਾ ਰਹੀ ਸੀ ਅਤੇ ਉਸ ਦਾ ਨਿਰਧਾਰਤ 3 ਘੰਟਿਆਂ ਦਾ ਸਟੇਅ ਇਕ ਭਿਆਨਕ ਅਨੁਭਵ ਵਿਚ ਬਦਲ ਗਿਆ।

ਚੀਨ ਦੇ ਸ਼ੰਘਾਈ ਚ ਭਾਰਤੀ ਪਾਸਪੋਰਟ ਕਾਰਨ ਅਰੁਣਾਚਲ ਪ੍ਰਦੇਸ਼ ਦੀ ਔਰਤ ਨੂੰ ਹਵਾਈ ਅੱਡੇ ਉੱਤੇ ਰੋਕੇ ਜਾਣ ਦੇ ਮਾਮਲੇ ’ਚ ਭਾਰਤ ਨੇ ਚੀਨ ਦੀ ਇਸ ਕਾਰਵਾਈ ’ਤੇ ਸਖਤ ਇਤਰਾਜ਼ ਪ੍ਰਗਟਾਇਆ ਅਤੇ ਕਿਹਾ ਕਿ ਉਸ ਦੇ ਅਧਿਕਾਰੀਆਂ ਦਾ ਵਰਤਾਓ ਅੰਤਰਰਾਸ਼ਟਰੀ ਸੰਧੀਆਂ ਦੇ ਖਿਲਾਫ ਹੈ।


author

Inder Prajapati

Content Editor

Related News