ਕੈਨੇਡਾ : ਗੱਡੀ ''ਚ ਬੈਠੇ ਭਾਰਤੀ ਨੌਜਵਾਨ ਨੂੰ ਮਾਰ''ਤੀ ਗੋਲੀ

Tuesday, Sep 22, 2026 - 12:29 PM (IST)

ਕੈਨੇਡਾ : ਗੱਡੀ ''ਚ ਬੈਠੇ ਭਾਰਤੀ ਨੌਜਵਾਨ ਨੂੰ ਮਾਰ''ਤੀ ਗੋਲੀ

ਇੰਟਰਨੈਸ਼ਨਲ ਡੈਸਕ- ਕੈਨੇਡਾ ਦੀ ਆਰਥਿਕ ਰਾਜਧਾਨੀ ਵਿਚ 27 ਸਾਲਾ ਭਾਰਤੀ ਨੌਜਵਾਨ ਰਾਘਵ ਸ਼ਰਮਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਟੋਰਾਂਟੋ ਪੁਲਿਸ ਨੇ ਦੱਸਿਆ ਕਿ ਨੌਰਥ ਯਾਰਕ ਵਿਖੇ ਵਾਪਰੀ ਵਾਰਦਾਤ ਮਗਰੋਂ 23 ਸਾਲਾ ਤਾਹਿਰ ਮੀਆਂ ਨੂੰ ਗ੍ਰਿਫ਼਼ਤਾਰ ਕਰਦਿਆਂ ਉਸ 'ਤੇ ਦੂਜੇ ਦਰਜੇ ਦੀ ਹੱਤਿਆ ਦੇ ਦੋਸ਼ ਆਇਦ ਕੀਤੇ ਗਏ ਹਨ। ਪੁਲਿਸ ਮੁਤਾਬਕ ਵਾਰਦਾਤ 13 ਸਤੰਬਰ ਨੂੰ ਲਾਰੈਂਸ ਐਵੇਨਿਊ ਈਸਟ ਅਤੇ ਅੰਡਰਹਿਲ ਡਰਾਈਵ ਇਲਾਕੇ ਵਿਚ ਸਵੇਰੇ ਤਕਰੀਬਨ 4 ਵਜੇ ਵਾਪਰੀ।

ਰਾਘਵ ਸ਼ਰਮਾ ਅਤੇ ਕਥਿਤ ਕਾਤਲ ਤਾਹਿਰ ਮੀਆਂ ਵੱਖੋ ਵੱਖਰੀਆਂ ਗੱਡੀਆਂ ਵਿਚ ਸਨ ਜਦੋਂ ਸ਼ੱਕੀ ਨੇ ਗੋਲੀਆਂ ਚਲਾ ਦਿਤੀਆਂ। ਰਾਘਵ ਸ਼ਰਮਾ ਨੂੰ ਗੰਭੀਰ ਜ਼ਖ਼ਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ। ਪੁਲਿਸ ਨੇ ਅੱਗੇ ਦੱਸਿਆ ਕਿ ਚਾਰ ਦਿਨ ਤੱਕ ਜ਼ਿੰਦਗੀ ਅਤੇ ਮੌਤ ਦਰਮਿਆਨ ਝੂਲਣ ਮਗਰੋਂ ਓਨਟਾਰੀਓ ਦੇ ਕੈਲੇਡਨ ਨਾਲ ਸਬੰਧਤ ਰਾਘਵ ਸ਼ਰਮਾ 17 ਸਤੰਬਰ ਨੂੰ ਦਮ ਤੋੜ ਗਿਆ। ਦੂਜੇ ਪਾਸੇ ਸਟੂਫਵਿਲ ਦੇ ਤਾਹਿਰ ਮੀਆਂ ਨੇ ਖੁਦ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਜਿਸ ਨੂੰ ਟੋਰਾਂਟੋ ਰੀਜਨਲ ਬੇਲ ਸੈਂਟਰ ਵਿਖੇ ਪੇਸ਼ ਕੀਤਾ ਗਿਆ। 

ਪੜ੍ਹੋ ਇਹ ਅਹਿਮ ਖ਼ਬਰ-  ਹੁਣ ਨਹੀਂ ਉਡਣਗੇ ਈਰਾਨੀ ਏਅਰਲਾਈਨਜ਼  ਦੇ ਜਹਾਜ਼ ! ਅਮਰੀਕਾ ਨੇ ਕਰ'ਤਾ ਵੱਡਾ ਐਲਾਨ

ਫ਼ਿਲਹਾਲ ਗੋਲੀਬਾਰੀ ਦੇ ਕਾਰਨਾਂ ਬਾਰੇ ਪਤਾ ਨਹੀਂ ਲੱਗ ਸਕਿਆ ਅਤੇ ਪੁਲਿਸ ਨੇ ਇਹ ਵੀ ਨਹੀਂ ਦੱਸਿਆ ਕਿ ਕੀ ਰਾਘਵ ਅਤੇ ਤਾਹਿਰ ਇਕ-ਦੂਜੇ ਨੂੰ ਜਾਣਦੇ ਸਨ। ਪੁਲਸ ਨੇ ਇਸ ਘਟਨਾ ਸਬੰਧੀ ਜਾਣਕਾਰੀ ਰੱਖਣ ਵਾਲੇ ਨੂੰ ਅੱਗੇ ਆਉਣ ਲਈ ਕਿਹਾ ਹੈ। ਰਾਘਵ ਸ਼ਰਮਾ ਦਾ ਕਤਲ 2026 ਦੌਰਾਨ ਟੋਰਾਂਟੋ ਦਾ 25ਵਾਂ ਕਤਲਕਾਂਡ ਦੱਸਿਆ ਜਾ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News